ਸ਼੍ਰੋਮਣੀ ਕਮੇਟੀ ਭੁੱਨਰਹੇੜੀ ਦੇ ਗੁਰੂ ਘਰ ਦੇ ਦੀਵਾਨ ਹਾਲ ਦੀ ਕਰਵਾਏਗੀ ਸੇਵਾ ਸ਼ੁਰੂ
ਪਟਿਆਲਾ 16 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੁੱਨਰਹੇੜੀ ਗੁਰਦੁਆਰਾ ਸਾਹਿਬ ਲਈ ਨਵਾਂ ਦੀਵਾਨ ਹਾਲ ਤਿਆਰ ਕਰਵਾਉਣ ਜਾ ਰਹੀ ਹੈ। ਜਿਸ ਦੀਆਂ ਮੁੱਢਲੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਪ੍ਰਬੰਧ ਅਧੀਨ ਇਸ ਗੁਰੂ ਘਰ ਵਿਚ ਸ਼੍ਰੋਮਣੀ ਕਮੇਟੀ ਦੀਵਾਨ ਹਾਲ ਦੀ ਸੇਵਾ ਸ਼ੁਰੂ ਕਰਵਾਉਣ ਜਾ ਰਹੀ ਹੈ। ਲੰਮੇ ਸਮੇਂ ਤੋਂ ਸੰਗਤਾਂ ਦੀਵਾਨ ਹਾਲ ਦੀ ਘਾਟ ਮਹਿਸੂਸ ਕਰ ਰਹੀਆਂ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੂੰਹ ਸੰਗਤਾਂ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਗੁਰੂ ਘਰ ਵਿਚ ਦੀਵਾਨ ਹਾਲ ਤਿਆਰ ਕਰਵਾਉਣ ਲਈ ਨਕਸ਼ਾ ਤਿਆਰ ਕਰਵਾਇਆ ਗਿਆ ਹੈ। ਜਿਸ ਦੀਆਂ ਮੁੱਢਲੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਦੀਵਾਨ ਹਾਲ ਦੀ ਸੇਵਾ ਦਾ ਕਾਰਜ ਸ਼ੀਘਰ ਹੀ ਸ਼ੁਰੂ ਕਰਵਾਉਣਗੇ। ਇਸ ਗੁਰੂ ਘਰ ਵਿਚ ਦੀਵਾਨ ਹਾਲ ਨਾ ਹੋਣ ਕਾਰਣ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਮੂੰਹ ਸੰਗਤਾਂ ਲੰਮੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਵਿਚ ਦੀਵਾਨ ਹਾਲ ਤਿਆਰ ਕਰਵਾਉਣ ਲਈ ਮੰਗ ਕਰਦੀਆਂ ਆ ਰਹੀਆਂ ਸਨ। ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪਹਿਲ ਦੇ ਅਧਾਰ ‘ਤੇ ਸੰਗਤ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ।

