ਪਟਿਆਲਾ

ਕੈਬਨਿਟ ਮੰਤਰੀ ਰੱਖੜਾ ਦਾ ਪਸਿਆਣਾ ਪਹੁੰਚਣ ‘ਤੇ ਅਕਾਲੀ ਆਗੂਆਂ ਨੇ ਕੀਤਾ ਨਿੱਘਾ ਸਵਾਗਤ

ਪਟਿਆਲਾ, 16 ਦਸੰਬਰ (ਮਧੂਸਾਰ ਬਿਊਰੋ)
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਪਿੰਡ ਪਸਿਆਣਾ ਪੁੱਜਣ ‘ਤੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਫੁੱਲਾਂ ਦਾ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ, ਉਥੇ ਹੀ ਕੈਬਨਿਟ ਮੰਤਰੀ ਰੱਖੜਾ ਵਲੋਂ ਪਿੰਡ ਦੀ ਪੰਚਾਇਤ ਨਾਲ ਲੰਮਾਂ ਸਮਾਂ ਗੱਲਬਾਤ ਕਰਦਿਆਂ ਪਿੰਡ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।

ਰੱਖੜਾ ਨੇ ਕਿਹਾ ਕਿ ਪੰਚਾਇਤ ਤਕੜੇ ਹੋ ਕੇ ਪੰਚਾਇਤ ਤਕੜੇ ਹੋ ਕੇ ਪਿੰਡ ਨੂੰ ਸੁੰਦਰ ਬਣਾਉਣ ਲਈ ਵਿਕਾਸ ਕਾਰਜ ਕਰੇ ਗ੍ਰਾਂਟ ਦੀ ਕੋਈ ਕਮੀ ਨਹੀਂ ਆਉੁਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਕ੍ਰਿਸ਼ਨ ਤੇ ਅਕਾਲੀ ਆਗੂ ਤੇ ਅਜਮੇਰ ਪਸਿਆਣਾ ਨੇ ਪਿੰਡ ਵਿਚ ਹੋਣ ਵਾਲੇ ਹੋਰ ਵਿਕਾਸ ਕਾਰਜਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਸਪਾਲ ਕਲਿਆਣ, ਲਖਵਿੰਦਰ ਲੱਖਾ ਆਦਿ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *