ਪ੍ਰਸਿੱਧ ਸਵਰਨਕਾਰ ਭੀਮ ਸੈਨ ਵਰਮਾ ਸ਼ਿਵ ਸੈਨਾ ਹਿੰਦੁਸਤਾਨ ‘ਚ ਸ਼ਾਮਲ
ਹਿੰਦੁਸਤਾਨ ਵਪਾਰ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ
ਪਟਿਆਲਾ 19 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੀ ਅਗਵਾਈ ਚ ਕੀਤੇ ਜਾ ਰਹੇ ਕਾਰਜ ਨੂੰ ਵੇਖਦੇ ਹੋਏ ਵੱਡੀ ਗਿਣਤੀ ਚ ਨੌਜਵਾਨ ਸ਼ਿਵ ਸੈਨਾ ਚ ਸ਼ਾਮਿਲ ਹੋ ਰਹੇ ਹਨ। ਉਸ ਦੇ ਨਾਲ ਹੀ ਸ਼ਿਵ ਸੈਨਾ ਵੱਲੋਂ ਪਿਛਲੇ ਸਮੇਂ ਦੌਰਾਨ ਵਪਾਰੀਆ ਦੇ ਹੱਕ ਚ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਖ਼ਿਲਾਫ਼ ਕੀਤੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਸਵਰਨਕਾਰ ਭੀਮ ਸੈਨ ਵਰਮਾ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋਏ। ਜਿਨ੍ਹਾਂ ਦੇ ਪਾਰਟੀ ਪ੍ਰਮੁੱਖ ਪਵਨ ਗੁਪਤਾ ਵੱਲੋਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਰਮਾ ਨੂੰ ਹਿੰਦੁਸਤਾਨ ਵਪਾਰ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ।
ਇਸ ਮੌਕੇ ਗੁਪਤਾ ਵੱਲੋਂ ਵਰਮਾ ਨੂੰ ਵਪਾਰੀਆਂ ਦੇ ਹੱਕ ਚ ਖੜੇ ਰਹਿਣ ਅਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵਰਮਾ ਨੂੰ ਦੇਸ਼ ਅਤੇ ਧਰਮ ਦੀ ਰਾਖੀ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਨੇ ਵਰਮਾ ਦਾ ਸਵਾਗਤ ਕੀਤਾ ਤੇ ਪਾਰਟੀ ਨਾਲ ਹਰੇ ਸਮੇਂ ਖੜਨ ਸਬੰਧੀ ਗੱਲ ਆਖੀ ਗਈ। ਜਿਸ ਤੇ ਵਰਮਾ ਵੱਲੋਂ ਪਾਰਟੀ ਪ੍ਰਮੁੱਖ ਗੁਪਤਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਵਪਾਰੀਆਂ ਅਤੇ ਧਰਮ ਦੀ ਰਾਖੀ ਲਈ ਹਰ ਸਮੇਂ ਤੈ ਆਰ ਰਹਿਣਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰਾਕੇਸ਼ ਅਟਵਾਲ, ਰਵਿੰਦਰ ਸਿੰਗਲਾ, ਵਿਸ਼ਾਲ ਕੰਬੋਜ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉੱਤਰੀ ਭਾਰਤ ਦੇ ਪ੍ਰਮੁੱਖ ਰਾਜੇਸ਼ ਕੌਸ਼ਿਕ, ਸੰਗਠਨ ਮੰਤਰੀ ਵਿਕਾਸ ਸ਼ਰਮਾ, ਮਾਲਵਾ ਜ਼ੋਨ 2 ਦੇ ਮੀਤ ਪ੍ਰਧਾਨ ਪ੍ਰਮੀਤਪਾਲ ਕਥੂਰੀਆ ਅਤੇ ਪੰਡਿਤ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪੰਡਿਤ ਬਦਰੀ ਪ੍ਰਸ਼ਾਦ ਤੇ ਹੋਰ ਸ਼ਿਵ ਸੈਨਿਕ ਵੀ ਹਾਜ਼ਰ ਰਹੇ।

