ਪਟਿਆਲਾ

ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਦਾ ਹੋਇਆ ਵਿਸ਼ੇਸ਼ ਸਨਮਾਨ

-ਪ੍ਰਨੀਤ ਕੌਰ ਨੇ ਵੰਡੇ 150 ਦੇ ਕਰੀਬ ਟ੍ਰੈ²ਕ ਸੂਟ
ਪਟਿਆਲਾ, 18 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਉੱਘੇ ਸਮਾਜ ਸੇਵਕ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਕੇ. ਕੇ. ਸਹਿਗਲ ਅਤੇ ਸਕੱਤਰ ਯਾਦਵਿੰਦਰ ਕਾਂਸਲ ਵਲੋਂ ਹਾਕੀ, ਫੁੱਟਬਾਲ, ਬਾਸਕਟਬਾਲ ਅਤੇ ਵਾਲੀਬਾਲ ਦੇ ਤਕਰੀਬਨ 150 ਦੇ ਕਰੀਬ ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਇਕ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕ ੇਵਿਸ਼ੇਸ਼ ਤੌਰ ‘ਤੇ ਪਹੁੰਚੀ ਵਿਧਾਇਕਾ ਪ੍ਰਨੀਤ ਕੌਰ ਨੇ 150 ਦੇ ਕਰੀਬ ਖਿਡਾਰੀ ਬੱਚਿਆਂ ਨੂੰ ਸਰਦੀਆਂ ਦੇ ਟ੍ਰੈਕ ਸੂਟ ਦੇ ਕੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੇ ਸਾਲ 2017 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਵਰਗ ਦੀਆਂ ਖੇਡਾਂ ਨੂੰ ਵੱਡੇ ਪੱਧਰ ‘ਤੇ ਬੜਾਵਾ ਦਿੱਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਸ਼ਹਿਰ ਵਿਚ ਹਾਕੀ ਖੇਡ ਦੇ ਖੇਡ ਦੇ ਖਿਡਾਰੀਆਂ ਲਈ ਇਕ ਆਧੁਨਿਕ ਐਸਟਰੋ ਟਰਫ ਲਗਾਈ ਜਾਵੇਗੀ ਤਾਂ ਜੋ ਪਟਿਆਲਾ ਦੇ ਖਿਡਾਰੀ ਵਿਸ਼ਵ ਪੱਧਰ ਦੀ ਹਾਕੀ ਖੇਡ ਵਿਚ ਉਚੇਚੇ ਤੌਰ ‘ਤੇ ਆਪਣਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਪ੍ਰਨੀਤ ਕੌਰ ਨੇ ਸਮਾਗਮ ਵਿਚ ਬੱਚਿਆਂ ਨੂੰ ਨਸ਼ਾ ਨਾ ਕਰਨ ਦੀ ਸਹੂੰ ਵੀ ਚੁਕਾਈ।
ਇਸ ਮੌਕੇ ਗੁਰਮੀਤ ਕੌਰ ਸੁਪਤਨੀ ਹਰਦਿਆਲ ਸਿੰਘ ਕੰਬੋਜ ਜੋ ਕਿ ਮਹਿਲਾ ਹਾਕੀ ਟੀਮ ਨਾਲ ਜੁੜੇ ਹਨ ਨੇ ਪਹੁੰਚ ਕੇ ਵੀ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਜਦੋਂ ਕਿ ਕੇ. ਕੇ. ਸਹਿਗਲ ਨੇ ਆਏ ਬੱਚਿਆਂ, ਉਹਨਾਂ ਦੇ ਮਾਪਿਆਂ ਤੇ ਵਿਸ਼ੇਸ਼ ਤੌਰ ‘ਤੇ ਵਿਧਾਇਕਾ ਪ੍ਰਨੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੀ ਸੰਸਥਾ ਸਮੇਂ ਸਮੇਂ ਸਿਰ ਖਿਡਾਰੀਆਂ ਨੂੰ ਉਹਨਾਂ ਦਾ ਮਾਨ ਸਨਮਾਨ ਦਿੰਦੀ ਰਹਿੰਦੀ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਸੰਜੀਵ ਗਰਗ, ਅਨਿਲ ਮੰਗਲਾ, ਰਾਮ ਕੁਮਾਰ ਸਿੰਗਲਾ, ਹਰੀਸ਼ ਕਪੂਰ, ਸੁਸ਼ੀਲ ਕੁਮਾਰ, ਵਿਨੋਦ ਅਰੋੜਾ ਕਾਲੂ, ਵਿਸ਼ਵਾਸ ਸੈਣੀ ਕਾਲੂ, ਸ਼ੈਲੇਂਦਰ ਮੌਂਟੀ, ਰਿਸ਼ਭ ਜੈਨ, ਤਰੁਣ ਕੁਮਾਰ, ਸੰਦੀਪ ਮਲਹੋਤਰਾ, ਵਿੱਕੀ ਗਰਗ ਸੂਲਰ ਅਤੇ ਜਸਵਿੰਦਰ ਜੁਲਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਹਾਜਰ ਸਨ।

Leave a Reply

Your email address will not be published. Required fields are marked *