ਪੰਜਾਬਪਟਿਆਲਾ

ਬੀ. ਐੱਡ ਟੈੱਟ ਪਾਸ ਬੇਰੁਜ਼ਗਾਰ ਲਗਾ ਰਹੇ ਹਨ ਸਿੱਖਿਆ ਮੰਤਰੀ ਦੇ ਸ਼ਹਿਰ ਵਿਖੇ 28 ਤੋਂ ਮੋਰਚਾ

ਸੰਗਰੂਰ ਟੈਂਕੀ ਉੱਤੇ 67 ਦਿਨਾਂ ਤੋਂ ਡਟਿਆ ਮੁਨੀਸ਼

ਪਟਿਆਲਾ,26 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਇਸ ਵਾਰ ਦਿਵਾਲੀ ਫੇਰ ਨਵੇਂ ਸਿੱਖਿਆ ਮੰਤਰੀ ਸ੍ਰ ਪਰਗਟ ਸਿੰਘ ਦੇ ਸ਼ਹਿਰ ਜਲੰਧਰ ਲੰਘਣ ਦਾ ਅੰਦਾਜ਼ਾ ਹੈ। ਪਿਛਲੇ ਕਰੀਬ ਚਾਰ ਸਾਲ ਤੋ ਬੇਰੁਜ਼ਗਾਰਾਂ ਨੇ ਸਾਰੇ ਤਿਉਹਾਰ ਸੰਗਰੂਰ ਜਾਂ ਪਟਿਆਲਾ ਵਿਖੇ ਸਿੱਖਿਆ ਮੰਤਰੀ ਜਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਏ ਹਨ।ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪਰਗਟ ਸਿੰਘ ਦੇ ਬਣਨ ਨਾਲ ਕੁਝ ਆਸ ਬੱਝੀ ਸੀ ਜਿਹੜੀ ਕਿ ਖਤਮ ਹੁੰਦੀ ਨਜ਼ਰ ਆ ਰਹੀ ਹੈ।
ਉਕਤ ਪ੍ਰਗਟਾਵਾ ਯੂਨੀਅਨ ਦੇ ਸੂਬਾਈ ਆਗੂ ਅਮਨਦੀਪ ਸੇਖਾ ਨੇ 28 ਅਕਤੂਬਰ ਦੇ ਜਲੰਧਰ ਸਿੱਖਿਆ ਮੰਤਰੀ ਦੇ ਸ਼ਹਿਰ ਪੱਕਾ ਮੋਰਚਾ ਲਗਾਉਣ ਦੀਆਂ ਤਿਆਰੀਆਂ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕੀਤਾ।

ਹਨਾ ਦੱਸਿਆ ਕਿ ਕਾਂਗਰਸ ਦੇ ਘਰ-ਘਰ ਰੁਜ਼ਗਾਰ ਦੇ ਚੋਣ ਵਾਅਦੇ ਦੀ ਪੂਰਤੀ ਅਧਵਾਟੇ ਲਟਕ ਰਹੀ ਹੈ।ਚੰਨੀ ਸਰਕਾਰ ਵੀ ਕੈਪਟਨ ਵਾਂਗ ਲਾਰੇ ਲਗਾਉਣ ਉੱਤੇ ਉੱਤਰੀ ਹੈ। ਓਹਨਾਂ ਮੋਰਿੰਡਾ ਵਿਖੇ ਬੇਰੁਜ਼ਗਾਰਾਂ ਉੱਤੇ ਕਾਂਗਰਸ ਸਮਰਥਕਾਂ ਵੱਲੋਂ 5 ਅਕਤੂਬਰ ਨੂੰ ਕੀਤੇ ਹਮਲੇ ਦੀ ਉਦਾਹਰਨ ਦਿੰਦਿਆ ਕਿਹਾ ਕਿ ਕਾਂਗਰਸ ਵੀ ਪੰਜਾਬ ਅੰਦਰ ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਹੈ। ਓਹਨਾਂ ਕਿਹਾ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ ਕੁੱਲ 9000 ਅਸਾਮੀਆਂ ਸਮੇਤ ਕੁੱਲ 18000 ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਮੰਗ ਨੂੰ ਲੈਕੇ ਸੰਘਰਸ਼ ਜਾਰੀ ਹੈ ਉੱਥੇ 21 ਅਗਸਤ ਤੋ ਮੁਨੀਸ਼ ਕੁਮਾਰ ਫਾਜਲਿਕਾ ਸੰਗਰੂਰ ਵਿਖੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਡਟਿਆ ਹੋਇਆ ਹੈ।

ਓਹਨਾਂ ਕਾਂਗਰਸ ਨੂੰ ਆਉਂਦੀਆਂ ਚੋਣਾਂ ਵਿੱਚ ਬੇਰੁਜ਼ਗਾਰਾਂ ਦਾ ਵਿਰੋਧ ਝੱਲਣ ਲਈ ਤਿਆਰ ਰਹਿਣ ਦੀ ਚਿਤਾਵਨੀ । ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਨਾਲ ਅਨੇਕਾਂ ਮੀਟਿੰਗਾਂ ਬੇਸਿੱਟਾ ਸਾਬਤ ਹੋ ਚੁੱਕੀਆਂ ਹਨ ਅਤੇ 29 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਪੈਨਲ ਮੀਟਿੰਗ ਬਾਰੇ ਵੀ ਬੇਭਰੋਸਗੀ ਹੈ ।
ਇਸ ਮੌਕੇ ਸੁਸ਼ੀਲ ਸੁਨਾਮ, ਕੁਲਦੀਪ ਰਾਮਨਗਰ, ਰਮਨਦੀਪ ਸਿਰਥਲਾ ਅਤੇ ਸਤਵੀਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *