ਹਰਿਆਣਾ ਸਰਕਾਰ ਨੇ 15 ਆਈ.ਪੀ.ਐਸ. ਅਤੇ ਚਾਰ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਚੰਡੀਗੜ੍ਹ, 20 ਦਸੰਬਰ (ਮਧੂਸਾਰ ਬਿਊਰੋ )
ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 15 ਆਈ.ਪੀ.ਐਸ. ਅਤੇ ਚਾਰ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਮਧੂਬਨ ਐਚ.ਏ.ਪੀ. ਦੇ ਡਾਈ.ਆਈ.ਜੀ. ਸਿਵਾਸ਼ ਕਵੀਰਾਜ ਨੂੰ ਆਪਣੇ ਕਾਰਜਭਾਰ ਤੋਂ ਇਲਾਵਾ ਗੁਰੂਗ੍ਰਾਮ ਦਾ ਸੰਯੁਕਤ ਪੁਲਿਸ ਕਮਿਸ਼ਨਰ ਲਗਾਇਆ ਹੈ।
ਗੁਰੂਗ੍ਰਾਮ ਐਸ.ਸੀ.ਬੀ. ਦੀ ਡੀ.ਆਈ.ਜੀ. ਰਾਜਸ੍ਰੀ ਸਿੰਘ ਨੂੰ ਆਪਣੇ ਕਾਰਜਭਾਰ ਤੋਂ ਇਲਾਵਾ ਫਰੀਦਾਬਾਦ ਦਾ ਸੰਯੁਕਤ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ।ਗੁਰੂਗ੍ਰਾਮ ਦੇ ਸੰਯੁਕਤ ਪੁਲਿਸ ਕਮਿਸ਼ਨਰ ਵੀ.ਪੂਰਨ ਕੁਮਾਰ ਨੂੰ ਡੀ.ਆਈ.ਜੀ. ਪ੍ਰਸ਼ਾਸਨ ਲਗਾਇਆ ਹੈ। ਰੋਹਤਕ ਦੇ ਪੁਲਿਸ ਸੁਪਰਡੰਟ, ਜਿੰਨ੍ਹਾਂ ਕੋਲ ਪੁਲਿਸ ਸੁਪਰਡੰਟ, ਟੈਲੀਕਾਮ (ਐਚ) ਦਾ ਵਾਧੂ ਕਾਰਜਭਾਰ ਹੈ, ਨੂੰ ਸੀ.ਆਈ.ਡੀ. ਦਾ ਪੁਲਿਸ ਸੁਪਰਡੰਟ ਦੇ ਨਾਲ-ਨਾਲ ਪੁਲਿਸ ਸੁਪਰਡੰਟ ਟੈਲੀਕਾਮ (ਐਚ) ਦਾ ਵਾਧੂ ਕਾਰਜਭਾਰ ਦਿੱਤਾ ਹੈ। ਹਰਿਆਣਾ ਦੇ ਰਾਜਪਾਲ ਦੇ ਏ.ਡੀ.ਸੀ. ਬੀ.ਸਥੀਸ਼ ਬਾਲਨ ਨੂੰ ਯਮੁਨਾਨਗਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਯਮੁਨਾਨਗਰ ਦੇ ਪੁਲਿਸ ਸੁਪਰਡੰਟ ਮਨੀਸ਼ ਚੌਧਰੀ ਨੂੰ ਪੁਲਿਸ ਸੁਪਰਡੰਟ ਸੁਰੱਖਿਆ, ਸੀ.ਆਈ.ਡੀ. ਲਗਾਇਆ ਹੈ।
ਕਰਨਾਲ ਦੇ ਪੁਲਿਸ ਸੁਪਰਡੰਟ ਪੰਕਜ ਨੈਨ ਨੂੰ ਰੋਹਤਕ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਕੁਰੂਕਸ਼ੇਤਰ ਦੇ ਪੁਲਿਸ ਸੁਪਰਡੰਟ ਸਿਮਰਦੀਪ ਸਿੰਘ ਨੂੰ ਗੁਰੂਗ੍ਰਾਮ ਮੁੱਖ ਦਫਤਰ ਦਾ ਡੀ.ਸੀ.ਪੀ.ਲਗਾਇਆ ਹੈ। ਸੀ.ਆਈ.ਡੀ. ਦੇ ਪੁਲਿਸ ਸੁਪਰਡੰਟ ਅਭਿਸ਼ੇਕ ਗਰਗ ਨੂੰ ਕੁਰੂਕਸ਼ੇਤਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਪਲਵਲ ਦੇ ਪੁਲਿਸ ਸੁਪਰਡੰਟ ਰਾਹੁਲ ਸ਼ਰਮਾ ਨੂੰ ਪਾਣੀਪਤ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਗੁਰੂਗ੍ਰਾਮ ਦੱਖਣ ਦੀ ਡੀ.ਸੀ.ਪੀ. ਸੁਲੋਚਨਾ ਕੁਮਾਰੀ ਨੂੰ ਪਲਵਲ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਝੱਜਰ ਦੇ ਪੁਲਿਸ ਸੁਪਰਡੰਟ ਜਸ਼ਨਦੀਪ ਸਿੰਘ ਰੰਧਾਵਾ ਨੂੰ ਕਰਨਾਲ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਪਾਣੀਪਤ ਦੇ ਪੁਲਿਸ ਸੁਪਰਡੰਟੇ ਰਾਜੇਸ਼ ਦੁੱਗਲ ਨੂੰ ਪੁਲਿਸ ਮੁੱਖ ਦਫਤਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ।
ਤੀਜੀ ਆਈ.ਆਰ.ਬੀ. ਸੁਨਾਰਿਆ ਦੇ ਕਮਾਂਡੇਂਟ ਸੁਨੀਲ ਕੁਮਾਰ ਦਲਾਲ ਨੂੰ ਦਾਦਰੀ ਦਾ ਪੁਲਿਸ ਸੁਪਰਡੰਟ ਲਗਾਇਆ ਹੈ। ਪੁਲਿਸ ਸੁਪਰਡੰਟ, ਸੁਰੱਖਿਆ (ਸੀ.ਆਈ.ਡੀ.) ਰਾਜੇਸ਼ ਕਾਲਿਆ ਨੂੰ ਝੱਜਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ।ਗੁਰੂਗ੍ਰਾਮ ਮੁੱਖ ਦਫਤਰ ਦੇ ਡੀ.ਸੀ.ਪੀ. ਅਸ਼ੋਕ ਬਕਸ਼ੀ ਨੂੰ ਗੁਰੂਗ੍ਰਾਮ ਦੱਖਣ ਦਾ ਡੀ.ਸੀ.ਪੀ. ਲਗਾਇਆ ਹੈ। ਨਰਵਾਣਾ ਦੇ ਏ.ਐਸ.ਪੀ. ਵਸੀਮ ਅਕਰਮ ਨੂੰ ਹਰਿਆਣਾ ਦੇ ਰਾਜਪਾਲ ਦਾ ਏ.ਡੀ.ਸੀ. ਨਿਯੁਕਤ ਕੀਤਾ ਹੈ। ਸਿਖਲਾਈ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਲੋਕੇਂਦਰ ਸਿੰਘ ਨੂੰ ਜੀਂਦ ਮੁੱਖ ਦਫਤਰ ਦਾ ਏ.ਐਸ.ਪੀ. ਨਿਯੁਕਤ ਕੀਤਾ ਹੈ। ਸਿਖਲਾਈ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਨੀਤਿਕਾ ਗਹਲੋਤ ਨੂੰ ਅੰਬਾਲਾ ਮੁੱਖ ਦਫਤਰ ਦਾ ਏ.ਐਸ.ਪੀ. ਨਿਯੁਕਤ ਕੀਤਾ ਹੈ।

