ਪੰਜਾਬ

ਸਿੱਧੂ ਕਿਸੇ ਵੇਲੇ ਵੀ ਕਾਂਗਰਸ ‘ਚ ਸ਼ਾਮਲ ਹੋਣ ਦਾ ਕਰ ਸਕਦੇ ਐਲਾਨ

ਸਿੱਧੂ-ਰਾਹੁਲ ਮੁਲਾਕਾਤ ਤੋਂ ਬਾਅਦ ਰਹੱਸ ਬਰਕਰਾਰ
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਹੋਣਗੇ? ਸੂਤਰ
ਪਟਿਆਲਾ/ਨਵੀਂ ਦਿੱਲੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਬਕਾ ਸਾਂਸਦ ਅਤੇ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਨਾਲ ਆਪਣੇ ਗ੍ਰਹਿ ਵਿਖੇ 45 ਮਿੰਟ ਦੇ ਕਰੀਬ ਮੁਲਾਕਾਤ ਕੀਤੀ।

ਇਸ ਮੁਲਾਕਾਤ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ਵੀ ਕਾਂਗਰਸ ‘ਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ, ਪ੍ਰੰਤੂ ਅਜੇ ਤੱਕ ਇਹ ਰਹੱਸ ਬਣਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਅਤੇ ਰਾਹੁਲ ਗਾਂਧੀ ਦੀ ਇਸ ਮੁਲਾਕਾਤ ਨਾਲ ਸਿਆਸੀ ਗਲਿਆਰਿਆਂ ‘ਚ ਕਈ ਤਰ੍ਹਾਂ ਦੀ ਅਫਵਾਹਾਂ ਦਾ ਬਜ਼ਾਰ ਗਰਮ ਹੈ।
ਇਸ ਮਿਲਣੀ ਦੌਰਾਨ ਕੀ ਗੱਲਬਾਤ ਹੋਈ ਹੈ ਇਸ ਬਾਰੇ ਕੋਈ ਵੀ ਗੱਲ ਨਿਕਲਕੇ ਸਾਹਮਣੇ ਨਹੀਂ ਆਈ ਹੈ। ਦੱਸਣਯੋਗ ਹੈ ਕਿ ਸਿੰਘੂ ਦੀ ਪਤਨੀ ਅਤੇ ਹਾਕੀ ਖਿਡਾਰੀ ਪ੍ਰਗਟ ਸਿੰਘ ਪ੍ਰਗਟ ਸਿੰਘ ਕਾਂਗਰਸ ‘ਚ ਤਾਂ ਪਹਿਲਾਂ ਹੀ ਸ਼ਾਮਲ ਹੋ ਚੁੱਕੇ ਹਨ ਅਤੇ ਨਵਜੋਤ ਕੌਰ ਸਿੱਧੂ ਨੇ ਇਹ ਗੱਲ ਖੁੱਲ੍ਹਕੇ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਜ਼ਿਆਦਾਤਰ ਦੇਰ ਤੱਕ ਬਾਹਰ ਨਹੀਂ ਰਹਿ ਸਕਦੇ। ਕਾਂਗਰਸ ਹੁਣ ਤੱਕ ਆਪਣੀਆਂ 63 ਸੀਟਾਂ ‘ਤੇ ਉਮੀਦਵਾਰ ਉਤਾਰ ਚੁੱਕੀ ਹੈ ਅਤੇ ਜਲਦ ਹੀ ਦੂਜੀ ਉਮੀਦਵਾਰਾਂ ਦੀ ਸੂਚੀ ਆਉਣ ਦੀ ਤਿਆਰੀ ਵੀ ਚੱਲ ਰਹੀ ਹੈ, ਜਿਸ ਵਿਚ ਨਵਜੋਤ ਸਿੱਧੂ ਦਾ ਨਾਂ ਵੀ ਹੋ ਸਕਦਾ ਹੈ। ਸੂਤਰ ਦਾ ਕਹਿਣਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਲ ਹੋ ਜਾਂਦੇ ਹਨ ਤਾਂ ਕਾਂਗਰਸ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਤੋਂ ਚੋਣ ਪਿੜ ਵਿਚ ਉਤਰੇਗੀ।

Leave a Reply

Your email address will not be published. Required fields are marked *