ਪਿੰਡ ਕਰਹਾਲੀ ਵਿਖੇ ਰੱਖੜਾ ਵੱਲੋਂ 1 ਕਰੋੜ 25 ਲੱਖ ਦੇ ਵਿਕਾਸ ਕਾਰਜਾਂ ਦੇ ਉਦਘਾਟਨ
ਗਾਜੇਵਾਸ ਵਿਖੇ ਨਵੇਂ ਐਲੀਮੈਂਟਰੀ ਸਕੂਲ ‘ਤੇ ਡਰੌਲੀ ਵਿਖੇ ਨਵੀਆਂ ਸੜਕਾਂ ਦੇ ਉਦਘਾਟਨ
ਡਕਾਲਾ (ਪਟਿਆਲਾ) 21 ਦਸੰਬਰ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਮਾਣਾ ਵਿੱਚ ਪੈਂਦੇ ਪਿੰਡਾਂ ਨੂੰ ਸਿਹਤ, ਸਿੱਖਿਆ, ਪੀਣ ਵਾਲਾ ਪਾਣੀ ਤੇ ਬੇਹਤਰ ਸੜਕੀ ਨੈਟਵਰਕ ਪ੍ਰਦਾਨ ਕਰਕੇ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਆ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਵਿਖੇ 91 ਲੱਖ ਦੀ ਲਾਗਤ ਨਾਲ ਲਗਾਏ ਗਏ ਵਾਟਰ ਵਰਕਸ, 30 ਲੱਖ ਦੀ ਲਾਗਤ ਨਾਲ ਬਣਾਈਆਂ ਨਵੀਆਂ ਗਲੀਆਂ, ਪਿੰਡ ਡਰੌਲੀ ਵਿਖੇ ਸੀਵਰੇਜ਼ ਤੇ ਗਲੀਆਂ ਅਤੇ ਪਿੰਡ ਗਾਜੇਵਾਸ ਵਿਖੇ ਨਵੇਂ ਬਣਾਏ ਐਲੀਮੈਂਟਰੀ ਸਕੂਲ ਦਾ ਉਦਘਾਟਨ ਕਰਨ ਉਪਰੰਤ ਪਿੰਡ ਕਰਹਾਲੀ ਸਾਹਿਬ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ: ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜਿੱਥੇ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ, ਉੱਥੇ ਹੀ ਸਿਹਤ , ਸਿੱਖਿਆ, ਖੇਡਾਂ ਸਮੇਤ ਹਰੇਕ ਖੇਤਰ ਵਿੱਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕੀਤੇ ਗਏ ਹਨ ਉਹਨਾਂ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ 1 ਲੱਖ 25 ਹਜ਼ਾਰ ਬੇਰੁਜ਼ਗਾਰਾਂ ਨੂੰ ਮੈਰਿਟ ਦੇ ਆਧਾਰ ‘ਤੇ ਰੁਜ਼ਗਾਰ ਮੁਹੱਈਆ ਕਰਵਾਇਆ ਹੈ ਅਤੇ ਪੰਜਾਬ ਵਿੱਚ ਵਿਰਾਸਤੇ ਖਾਲਸਾ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਭਗਵਾਨ ਵਾਲਮੀਕਿ ਜੀ ਸਮੇਤ ਕਈ ਵੱਡੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ ਅਤੇ ਕਿਸਾਨਾਂ ਤੇ ਦਲਿਤ ਵਰਗ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਗਈ ਹੈ।
ਸ: ਰੱਖੜਾ ਨੇ ਸਭ ਤੋਂ ਪਹਿਲਾਂ ਪਿੰਡ ਡਰੌਲੀ ਵਿਖੇ ਨਵੇਂ ਪਏ ਸੀਵਰੇਜ ਤੇ ਗਲੀਆਂ ਨਾਲੀਆਂ ਦੇ ਉਦਘਾਟਨ ਕੀਤੇ ਫਿਰ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਵਿਖੇ 91 ਲੱਖ ਦੀ ਲਾਗਤ ਨਾਲ ਬਣਾਈਆਂ ਗਈਆਂ ਨਾਲੀਆਂ ਦਾ ਉਦਘਾਟਨ ਕੀਤਾ। ਇਸ ਉਪਰੰਤ ਪਿੰਡ ਗਾਜੇਵਾਸ ਵਿਖੇ ਨਵੇਂ ਐਲੀਮੈਂਟਰੀ ਸਕੂਲ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸ: ਰੱਖੜਾ ਦੇ ਨਾਲ ਸਰਕਲ ਰਾਮ ਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਡਕਾਲਾ ਦੇ ਸਾਬਕਾ ਚੇਅਰਮੈਨ ਸ: ਹਰਜਿੰਦਰ ਸਿੰਘ ਬੱਲ, ਸਾਬਕਾ ਚੇਅਰਮੈਨ ਬਲਾਕ ਸੰਮਤੀ ਸ: ਬਲਦੇਵ ਸਿੰਘ ਬਠੋਈ, ਬਲਾਕ ਸੰਮਤੀ ਮੈਂਬਰ ਸ: ਗਮਦੂਰ ਸਿੰਘ ਖੇੜਕੀ, ਪਿੰਡ ਕਰਹਾਲੀ ਦੇ ਸਰਪੰਚ ਸ਼੍ਰੀਮਤੀ ਚਰਨਜੀਤ ਕੌਰ, ਪਿੰਡ ਡਰੌਲੀ ਦੇ ਸਰਪੰਚ ਸ: ਪਰਮਜੀਤ ਸਿੰਘ, ਪਿੰਡ ਗਾਜੇਵਾਸ ਦੇ ਸਰਪੰਚ ਸ਼੍ਰੀਮਤੀ ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਵੀ ਹਾਜ਼ਰ ਸਨ।

