ਖ਼ਾਲਸਾ ਕਾਲਜ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵਰਕਸ਼ਾਪ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੀ.ਜੀ. ਡਿਪਾਰਟਮੈਂਟ ਆਫ ਇੰਗਲਿਸ , ਇੰਗਲਿਸ ਲਿਟਰੇਰੀ ਸੋਸਾਇਟੀ ਅਤੇ ਕਲਚਰਲ ਸਟੱਡੀਜ ਐਂਡ ਫੌਰਨ ਲੈਂਗੂਏਜ ਵਲੋਂ ਅੱਜ ਇੱਕ ਵਰਕਸਾਪ’ ਹੋਪ : ਲਾਈਟ ਆਫ ਲਾਈਫ’ ਦਾ ਆਯੋਜਨ ਕੀਤਾ ਗਿਆ। ਇਸਦਾ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਕਾਰਾਤਮਕ ਦਿ੍ਰਸਟੀਕੋਣ ਪੈਦਾ ਕਰਨਾ ਸੀ। ਵਰਕਸਾਪ ਵਿੱਚ ਵਿਭਿੰਨ ਕਿਸਮ ਦੀਆਂ ਲਾਈਫ ਇਜ ਬਿਊਟੀਫੁੱਲ, ਲਿਰਿਕਲ ਹੋਪ, ਲਾਈਫ ਸਟੋਰੀਜ, ਪੋਸਟਰ ਮੇਕਿੰਗ ਮੁਕਾਬਲਾ ਅਤੇ ਹੋਪ ਐਂਥਮ ਗਤੀਵਿਧੀਆਂ ਸਾਮਲ ਸਨ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸਾਹ ਨਾਲ ਭਾਗ ਲਿਆ।
ਡਾ.ਧਰਮਿੰਦਰ ਸਿੰਘ ਉੱਭਾ ਨੇ ਅਜਿਹੀ ਸੂਝ ਭਰਪੂਰ ਅਤੇ ਲੋੜੀਂਦੀ ਵਰਕਸਾਪ ਦੇ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਨਾਂ ਵਿੱਚ ਆਸ ਅਤੇ ਖੁਸੀ ਦੀ ਲਹਿਰ ਜਗਦੀ ਰੱਖਣ ਲਈ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਆਤਮਾ ਨੂੰ ਸਿਹਤਮੰਦ ਖੁਰਾਕ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕਰਦੀਆਂ ਹਨ। ਵਿਭਾਗ ਦੇ ਮੁਖੀ ਡਾ. ਦੀਪਇੰਦਰਜੀਤ ਰੰਧਾਵਾ ਨੇ ਬਾਹਰੀ ਵਿਕਾਸ ਪ੍ਰਤੀ ਨਵਾਂ ਦਿ੍ਰਸਟੀਕੋਣ ਸਿਰਜਣ ਦੀ ਮਹੱਤਤਾ, ਚੰਗਿਆਈ ਅਤੇ ਇਮਾਨਦਾਰੀ ਵਿੱਚ ਦਿ੍ਰੜ ਵਿਸਵਾਸ ਨਾਲ ਔਕੜਾਂ ਦਾ ਮੁਕਾਬਲਾ ਕਰਨ ਦੀ ਲੋੜ ’ਤੇ ਜੋਰ ਦਿੱਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਆਪਣੇ ਦਿਲਾਂ ਵਿੱਚ ਉਮੀਦ ਦੀ ਅੱਗ ਨੂੰ ਜਗਾਈ ਰੱਖਣ ਲਈ ਪ੍ਰੇਰਿਤ ਕੀਤਾ।
ਇੰਗਲਿਸ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਰੂਬਲ ਬਰਾੜ ਨੇ ਪਿ੍ਰੰਸੀਪਲ ਅਤੇ ਹੋਰ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਭਾਗ ਦੇ ਯਤਨਾਂ ਦੀ ਵੀ ਸਲਾਘਾ ਕੀਤੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬੀ.ਏ. ਤੀਜਾ ਦੀ ਬੇਅੰਤ ਕੌਰ ਨੇ ਪਹਿਲਾ, ਬੀ.ਏ. ਤੀਜਾ ਦੇ ਰਣਜੋਧ ਸਿੰਘ ਨੇ ਦੂਜਾ ਅਤੇ ਬੀ.ਏ.ਭਾਗ ਪਹਿਲਾ ਦੀ ਰੁਸੀਲਦੀਪ ਕੌਰ ਅਤੇ ਬੀ.ਏ. ਆਨਰਜ ਅੰਗਰੇਜੀ ਭਾਗ ਦੂਜਾ ਦੀ ਹਰਮਨਜੀਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।ਵਰਕਸਾਪ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਗਏ।

