ਪਟਿਆਲਾ

ਖਿਡਾਰੀਆਂ ਨੂੰ ਸਥਾਨਕ ਪੱਧਰ ਤੇ ਸਹੂਲਤਾਂ ਦੇਣ ਲਈ ਸਰਕਾਰ ਤੱਤਪਰ : ਚੰਦੂਮਾਜਰਾ

ਕਬੱਡੀ ਸਿਖਲਾਈ ਲਈ ਟਰੇਨਿੰਗ ਕੈਂਪ ਅਲੀਵਾਲ ‘ਚ ਸ਼ੁਰੂ
ਪਟਿਆਲਾ/ਭੁਨਰਹੇੜੀ 21 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਪਿੰਡਾਂ ਅਤੇ ਕਸਬਿਆਂ ਅੰਦਰ ਖੇਡ ਸਟੇਡੀਅਮ ਤਿਆਰ ਕਰਵਾ ਰਹੀ ਹੈ ਤਾਂ ਕਿ ਖਿਡਾਰੀਆਂ ਨੂੰ ਸਥਾਨਕ ਪੱਧਰ ਤੇ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਸਕਣ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਅਲੀਵਾਲ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਸਿੱਧ ਬਾਬਾ ਲਛਮਣ ਜਤੀ ਯੂਥ ਖੇਡ ਸ਼ਟੇਡੀਅਮ ਦੀ ਉਦਘਾਟਨ ਰਸਮ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਉਹਨਾਂ ਕਿਹਾ ਕਿ ਹਲਕਾ ਸਨੌਰ ਅੰਦਰ ਕਲੱਬਾਂ ਨੂੰ ਖੇਡਾਂ ਦਾ ਸਮਾਨ ਵੰਡਿਆ ਜਾ ਚੁੱਕਾ ਹੈ ਜਿਸ ਨਾਲ ਹਰ ਪਿੰਡ ਅੰਦਰ ਬੱਚੇ ਖੇਡਾਂ ਨਾਲ ਜੁੜ ਰਹੇ ਹਨ। ਇਸ ਮੌਕੇ ਖੇਡ ਸ਼ਟੇਡੀਅਮ ਪਿੰਡ ਅਲੀਵਾਲ ਵਿਖੇ ਕਬੱਡੀ ਦੇ ਖਿਡਾਰੀਆਂ ਨੂੰ ਮੁਫ਼ਤ ਟਰੇਨਿੰਗ ਦੇਣ ਲਈ ਵਿਸ਼ੇਸ਼ ਕੈਂਪ ਵੀ ਸ਼ੁਰੂ ਕੀਤਾ ਗਿਆ ਹੈ। ਪੰੰਜ-ਆਬ ਸੇਵਾ ਮੰਚ (ਰਜਿ:) ਦੇ ਚੇਅਰਮੈਨ ਕੁਲਜੀਤ ਸਿੰਘ ਮੱਲੀ ਨੇ ਦੱਸਿਆ ਕਿ ਇਸ ਖੇਡ ਮੈਦਾਨ ਵਿੱਚ 12ਵਾਂ ਕਬੱਡੀ ਟੂਰਨਾਮੈਂਟ ਮਾਰਚ ਮਹੀਨੇ ਕਰਵਾਇਆ ਜਾ ਰਿਹਾ ਹੈ। ਕਬੱਡੀ ਦੇ ਖਿਡਾਰੀਆਂ ਨੂੰ ਕਬੱਡੀ ਦੇ ਗੁਰ ਦੇਣ ਲਈ ਵਿਸ਼ੇਸ਼ ਤੌਰ ਤੇ ਕੋਚ ਬਬਲਾ ਦੀਆਂ ਸੇਵਾਵਾਂ ਮੁਫ਼ਤ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਜਥੇਦਾਰ ਗੁਲਜਾਰ ਸਿੰਘ, ਸਰਪੰਚ ਕਰਨਵੀਰ ਸਿੰਘ, ਹਰਲਾਲ ਸਿੰਘ ਸਕੱਤਰ, ਅਨੂਪ ਸਿੰਘ, ਸਰਬਨ ਸਿੰਘ, ਸੇਵਾ ਸਿੰਘ, ਗੁਰਿੰਦਰ ਸਿੰਘ, ਗੁਰਜੀਤ ਸਿੰਘ, ਲਵਲੀ, ਲਵਪ੍ਰੀਤ, ਜਗਤਾਰ ਸਿੰਘ ਗਬਰ ਕਾਕਾ, ਕੋਚ ਵਿਜੇ ਮਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *