ਪੰਜਾਬਪਟਿਆਲਾ

13 ਕਰੋੜ ਦੇ ਪ੍ਰੋਜੈਕਟ ਨਾਲ ਛੋਟੀ ਨਦੀ ਨੂੰ ਪੱਕਾ ਕਰਕੇ ਸ਼ਾਨਦਾਰ ਸੈਰਗਾਹ ਵਜੋਂ ਵਿਕਸਿਤ ਕਰਾਂਗੇ : ਰੱਖੜਾ

ਨਦੀ ਦੇ ਆਲੇ ਸੁੰਦਰ ਪਾਰਕ ਬਣਾ ਕੇ ਬੇਹਤਰੀਨ ਸ਼ੈਰਗਾਹ ਬਣਾਈ ਜਾਵੇਗੀ : ਸਤਬੀਰ ਖੱਟੜਾ
ਪਟਿਆਲਾ, 21 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਵਿਚੋਂ ਲੰਘਦੀ ਛੋਟੀ ਨਦੀ ਨੂੰ ਪੱਕਾ ਕਰਕੇ ਢਕਣ ਅਤੇ ਉਸ ਉਪਰ ਬੇਹਤਰੀਨ ਪਾਰਕ ਬਣਾ ਕੇ ਸੁੰਦਰੀਕਰਨ ਦੇ ਤਕਰੀਬਨ 13 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਮੰਨਜੂਰ ਕਰਨ ਉਪਰੰਤ ਅੱਜ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਵਾਸੀਆਂ ਲਈ ਵਰਦਾਨ ਸਾਬਤ ਹੋਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਕੇ ਕਾਰਜ ਸ਼ੁਰੂ ਕਰਵਾਇਆ।

ਨੇੜਲੀਆਂ ਤਕਰੀਬਨ 10 ਕਲੋਨੀਆਂ ਦੇ ਪਤਵੰਤਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਛੋਟੀ ਨਦੀ ਵਿੱਚ ਸੀਵਰੇਜ ਦਾ ਪਾਣੀ ਜਾਣ ਕਾਰਨ ਇਸ ਨਦੀ ਨਾਲ ਲਗਦੀਆਂ 10 ਵੱਡੀਆ ਕਲੋਨੀਆਂ ਦੇ ਵਸਨੀਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹਲਕਾ ਇੰਚਾਰਜ ਐਡਵੋਕੇਟ ਸ. ਸਤਬੀਰ ਸਿੰਘ ਖੱਟੜਾ ਵੱਲੋਂ ਇਹਨਾਂ ਕਲੋਨੀਆਂ ਦੇ ਮਿਊਸਪਲ ਕੌਂਸਲਰਾਂ ਨੂੰ ਸੰਗਤ ਦਰਸ਼ਨ ਮੌਕੇ ਨਾਲ ਲੈ ਕੇ ਇਹ ਗੰਭੀਰ ਮਾਮਲਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਉਠਾਉਣ ਉਪਰੰਤ ਸ. ਬਾਦਲ ਵੱਲੋਂ ਸੰਗਤ ਦਰਸ਼ਨ ਦੌਰਾਨ ਹੀ ਇਹਨਾਂ ਕਲੋਨੀਆਂ ਦੀ ਇਹ ਜਾਇਜ ਮੰਗ ਪ੍ਰਵਾਨ ਕਰਦਿਆਂ ਡਰੇਨੇਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਪ੍ਰੋਜੈਕਟ ਤਿਆਰ ਕਰਕੇ ਭੇਜਣ ਦੀ ਹਦਾਇਤ ਕੀਤੀ ਗਈ ਸੀ ਅਤੇ ਪ੍ਰੋਜੈਕਟ ਤਿਆਰ ਹੋਣ ਉਪਰੰਤ ਪੰਜਾਬ ਸਰਕਾਰ ਵੱਲੋਂ 13 ਕਰੋੜ ਦੇ ਇਸ ਪ੍ਰੋਜੈਕਟ ਨੂੰ ਤੁਰੰਤ ਮੰਨਜੂਰ ਕਰਦਿਆਂ ਅੱਜ ਇਸਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪਟਿਆਲਾ ਸ਼ਹਿਰ ਵਿਚੋਂ ਲੰਘਦੀ ਛੋਟੀ ਨਦੀ ਨੂੰ ਪੱਕਾ ਕਰਕੇ ਇਸਨੂੰ ਢੱਕ ਕੇ ਇਸ ਦੇ ਆਲੇ ਦੁਆਲੇ ਸੁੰਦਰ ਪਾਰਕ ਬਣਾ ਕੇ ਇੱਕ ਬਹੁਤ ਹੀ ਬੇਹਤਰੀਨ ਸ਼ੈਰਗਾਹ ਬਣਾਈ ਜਾਵੇਗੀ।
ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਸ. ਸਤਬੀਰ ਸਿੰਘ ਖੱਟੜਾ ਨੇ ਇਸ ਇਲਾਕੇ ਲਈ ਵਰਦਾਨ ਸਾਬਤ ਹੋਣ ਵਾਲੇ ਇਸ ਪ੍ਰੋਜੈਕਟ ਨੂੰ ਮੰਨਜੂਰ ਕਰਕੇ ਕੰਮ ਸ਼ੁਰੂ ਕਰਾਉਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁੰਕਮਲ ਹੋਣ ਨਾਲ ਇਹ ਸ਼ਹਿਰ ਦੀ ਸਭ ਤੋਂ ਸੁੰਦਰ ਸ਼ੈਰਗਾਹ ਵੱਜੋਂ ਵਿਕਸਤ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਪਟਿਆਲਾ ਦੇ ਮੇਅਰ ਅਮਰਿੰਦਰ ਸਿੰਘ ਬਜਾਜ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਐਸ.ਕੇ. ਦੇਵ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ, ਨਗਰ ਸੁਧਾਰ ਪਟਿਆਲਾ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਵੰਤ ਰਾਏ, ਜਨਰਲ ਸਕੱਤਰ ਰਮੇਸ਼ ਵਰਮਾ, ਮੰਡਲ ਪ੍ਰਧਾਨ ਪ੍ਰਵੀਨ ਗੋਇਲ, ਡਿਪਟੀ ਮੇਅਰ ਹਰਿੰਦਰ ਕੋਹਲੀ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਭੰਗੂ, ਰਛਪਾਲ ਸਿਘ ਧੰਜੂ, ਅਮਰਜੀਤ ਸਿੰਘ ਬਠਲਾ, ਨਿਰਮਲ ਦੇਵੀ, ਸੁਖਵਿੰਦਰਪਾਲ ਸਿੰਘ ਮਿੰਟੂ (ਐਮ. ਸੀਜ਼), ਛੋਟੀ ਨਦੀ ਦੇ ਨਾਲ ਲਗਦੀਆਂ ਸਮੂਹ ਕਲੋਨੀਆਂ ਦੀਆਂ ਵੈਲਫੇਅਰ ਸੁਸਾਇਟੀਆਂ ਦੇ ਨੁਮਾਇੰਦੇ, ਡਰੇਨੇਜ਼ ਵਿਭਾਗ ਦੇ ਐਸ.ਈ ਸ਼੍ਰੀ ਬੀ.ਪੀ.ਐਸ. ਬਰਾੜ ਕਾਰਜਕਾਰੀ ਇੰਜਨੀਅਰ ਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *