ਹਰਿਆਣਾ ਸਰਕਾਰ ਵੱਲੋਂ ਇਕ ਆਈ.ਏ.ਐਸ., ਇਕ ਆਈ.ਪੀ.ਐਸ. ਅਤੇ ਇਕ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਲਦੇ ਅਤੇ ਨਿਯੁਕਤੀ ਆਦੇਸ਼
ਚੰਡੀਗੜ੍ਹ 21 ਦਸੰਬਰ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਤੋਂ ਇਕ ਆਈ.ਏ.ਐਸ., ਇਕ ਆਈ.ਪੀ.ਐਸ. ਅਤੇ ਇਕ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਲਦੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ। ਹੈਫੇਡ ਦੀ ਪ੍ਰਬੰਧ ਨਿਦੇਸ਼ਕ ਸ੍ਰੀਮਤੀ ਸੁਕ੍ਰਿਤੀ ਲਿਖੀ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਸਹਿਕਾਰੀ ਕਮੇਟੀਆਂ ਦਾ ਰਜਿਸਟਰਾਰ ਲਗਾਇਆ ਹੈ।
ਹਰਿਆਣਾ ਦੇ ਰਾਜਪਾਲ ਦੇ ਏ.ਡੀ.ਸੀ. ਬੀ.ਸਥੀਸ਼ ਬਾਲਨ, ਜੋ ਯਮੁਨਾਨਗਰ ਦੇ ਪੁਲਿਸ ਸੁਪਰਡੰਟ ਦੇ ਅਹੁੱਦੇ ‘ਤੇ ਤਬਾਦਲਾ ਕੀਤਾ ਸੀ, ਨੂੰ ਹੁਣ ਝੱਜਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ।
ਸੀ.ਆਈ.ਡੀ. ਸੁਰੱਖਿਆ ਦੇ ਪੁਲਿਸ ਸੁਪਰਡੰਟ ਰਾਜੇਸ਼ ਕਾਲਿਆ, ਜੋ ਝੱਜਰ ਦੇ ਪੁਲਿਸ ਸੁਪਰਡੰਟ ਦੇ ਅਹੁੱਦੇ ‘ਤੇ ਤਬਾਦਲਾ ਕੀਤਾ ਸੀ, ਨੂੰ ਹੁਣ ਯਮੁਨਾਨਗਰ ਦਾ ਪੁਲਿਸ ਸੁਪਰਡੰਟ ਲਗਾਇਆ ਹੈ।

