ਅੰਬਾਲਾ ਕੈਂਟ ਵਿੱਚ ਈਐਸਆਈਸੀ ਦਾ 100 ਬਿਸਤਰਿਆਂ ਦੇ ਆਧੁਨਿਕ ਹਸਪਤਾਲ ਦਾ ਜਲਦੀ ਹੋਵੇਗਾ ਨਿਰਮਾਣ – ਕਿਰਤ ਮੰਤਰੀ ਅਨਿਲ ਵਿਜ
ਐਚਐਸਵੀਪੀ ਨੂੰ 16 ਦਸੰਬਰ ਤੱਕ ਜਾਰੀ ਕਰਨਾ ਹੋਵੇਗਾ ਭੁਮੀ ਅਲਾਟਮੈਂਟ ਪੱਤਰ
ਪੰਚਕੂਲਾ (ਜਸਲੀਨ ਕੌਰ/ਮਧੂਸਾਰ ਬਿਊਰੋ) ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵੱਲੋਂ 100 ਬਿਸਤਰਿਆਂ ਦਾ ਅੱਤਆਧੁਨਿਕ ਹਸਪਤਾਲ ਸਥਾਪਿਤ ਕੀਤੇ ਜਾਣ ਦਾ ਰਸਤਾ ਹੁਣ ਪੂਰੀ ਤਰ੍ਹਾ ਨਾਲ ਪ੍ਰਸ਼ਸਤ ਹੋ ਗਿਆ ਹੈ। ਇਹ ਹਸਪਤਾਲ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਸੰਜੀਵਨੀ ਸਾਬਤ ਹੋਵੇਗਾ, ਕਿਉਕਿ ਇਸ ਨਾਲ ਉਨ੍ਹਾਂ ਨੂੰ ਬਿਹਤਰ ਅਤੇ ਨੇੜੇ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਸ੍ਰੀ ਅਨਿਲ ਵਿਜ ਨੇ ਅੱਜ ਇੱਥੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਨੂੰ 16 ਦਸੰਬਰ, 2025 ਤੱਕ ਸੈਕਟਰ-33 (ਭਾਗ-1) ਅੰਬਾਲਾ ਕੈਂਟ ਵਿੱਚ ਪ੍ਰਸਤਾਵਿਤ ਸਥਾਨ ਦੇ ਅਲਾਟਮੈਂਟ ਸਬੰਧੀ ਰਸਮੀ ਪੱਤਰ (ਆਫਰ ਲੇਟਰ) ਸਟੀਕ ਲਾਗਤ ਨਾਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਬਾਅਦ ਈਐਸਆਈਸੀ ਵੱਲੋਂ ਭੁਮੀ ਭੁਗਤਾਨ ਕਰ ਹਸਪਤਾਲ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਕਿਰਤ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਤੇ ਸਾਹਾ ਉਦਯੋਗਿਕ ਖੇਤਰ ਅੰਬਾਲਾ ਕੈਂਟ ਸੈਕਟਰ-33 ਦੇ ਨਾਲ ਹੀ ਸਥਿਤ ਹੈ, ਜਿੱਥੇ ਹਜਾਰਾਂ ਮਜਦੂਰ ਕੰਮ ਕਰਦੇ ਹਨ। ਇੰਨ੍ਹਾਂ ਸਾਰੇ ਬੀਮਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਹਸਪਤਾਲ ਤੋਂ ਸਿੱਧਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਇਸ ਪਰਿਯੋ੧ਨਾ ਨੂੰ ਅੰਬਾਲਾ ਕੈਂਟ ਅਤੇ ਨੇੜੇ ਦੇ ਖੇਤਰਾਂ ਅਤੇ ਬੋਡਰ ਜਿਲ੍ਹਿਆਂ ਲਈ ਇੱਕ ਵੱਡੀ ਉਪਲਬਧੀ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਇਸ ਪਰਿਯੋਜਨਾ ਨੂੰ ਅੱਗੇ ਵਧਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗਾਂ ਦੇ ਨਾਲ ਤਾਲਮੇਲ ਬਣਾਏ ਹੋਏ ਹਨ। ਇਸ ਹਸਪਤਾਲ ਦੀ ਸਥਾਪਨਾ ਅੰਬਾਲਾ ਦੇ ਬੀਮਤ ਕਮਿਊਨਿਟੀ ਲਈ ਬਿਹਤਰ, ਸਮੇਂਬੱਧ ਅਤੇ ਮਰੀਜ-ਕੇਂਦਿ੍ਰਤ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹ

