ਪੰਜਾਬ

ਈਜੀਐਸ ਅਧਿਆਪਕ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖੁਦਕਸ਼ੀ ਦੀ ਕੋਸ਼ਿਸ਼

ਬਠਿੰਡਾ (ਮਧੂਸਾਰ ਬਿਊਰੋ) ਮੰਗਾਂ ਨੂੰ ਲੈ ਕੇ ਧਰਨੇ ਬੈਠੇ ਅਧਿਆਪਕਾਂ ਵਿਚੋਂ ਇਕ ਈਜੀਐਸ ਅਧਿਆਪਕ ਨੇ ਖ਼ੁਦ ਨੂੰ ਅੱਗ ਲਗਾ ਲਈ ਹੈ। ਈਜੀਐਸ ਅਧਿਆਪਕ ਬਠਿੰਡਾ ਦੇ ਫੌਜੀ ਚੌਂਕ ਵਿਚ ਬੈਠ ਕੇ ਪ੍ਰਦਰਸ਼ਨ ਕਰ ਰਹੇ ਸਨ।

ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ, ਪ੍ਰੰਤੂ ਸਰਕਾਰ ਤੋਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ, ਜਿਸ ਕਾਰਨ ਅੱਜ ਧਰਨੇ ‘ਤੇ ਬੈਠੇ ਇਕ ਅਧਿਆਪਕ ਸਮਰਨਜੀਤ ਸਿੰਘ ਸਮਰਾ ਨੇ ਖ਼ੁਦ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਸਮਰਜੀਤ ਸਿੰਘ 40 ਫੀਸਦੀ ਸੜ ਚੁੱਕਾ ਹੈ, ਜਿਸ ਨੂੰ ਫਰੀਦਕੋਟ ਦੇ ਇਕ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *