ਪੰਜਾਬਪਟਿਆਲਾ

ਆਜ਼ਾਦ ਉਮੀਦਵਾਰ ਅਨੁਪਿੰਦਰ ਕੌਰ ਸੰਧੂ ਨੇ ਭਖਾਈ ਚੋਣ ਮੁਹਿੰਮ, ਲੋਕ ਬੀਬੀ ਸੰਧੂ ਨਾਲ ਤੁਰੇ

ਘਨੌਰ 22 ਦਸੰਬਰ (ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਚੁੱਕੇ ਬੀਬੀ ਅਨੂਪਿੰਦਰ ਕੌਰ ਸੰਧੂ ਲੋਂ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਦਰਜਨਾਂ ਪਿੰਡਾਂ ਵਿਚ ਆਪਣੇ ਸਮਰਥਕਾਂ ਨਾਲ ਸੰਪਰਕ ਸਾਧਿਆ।

ਬੀਬੀ ਸੰਧੂ ਵਲੋਂ ਰਾਮਪੁਰ, ਕਪੂਰੀ, ਦੜ੍ਹਵਾ, ਜੱਬੋਮਾਜਰਾ, ਸੌਂਟਾਂ, ਰੈਣਗੜ੍ਹ, ਲੋਹਸਿੰਬਲੀ ਅਤੇ ਜਮੀਤਗੜ੍ਹ ‘ਚ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਘਨੌਰ ਦੇ ੋਕ ਵਿਧਾਨ ਸਭਾ ਚੋਣਾਂ ਦੌਰਾਨ ਸੰਧੂ ਪਰਿਵਾਰ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਇਸ
ਕਾਰਨ ਹਰੇਕ ਪਿੰਡ ਵਿਚ ਭਾਈ ਗਿਣਤੀ ਵਿਚ ਸਮਰਥਕ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਘਨੌਰ ਵਾਸੀਆਂ ਨਾਲ ਹੋਈਆਂ ਧੀਕੀਆਂ ਦਾ ਬਦਲਾ ਲੈਣ ਲਈ ਲੋਕ ਤਿਆਰ ਬਰ ਤਿਆਰ ਹਨ। ਬੀਬੀ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਦਰਵੇਸ਼ ਸਿਆਸਤਦਾਨ ਸਵ. ਜਸਦੇਵ ਸਿੰਘ ਸੰਧੂ ਵਲੋਂ ਕੀਤੇ ਸਮਾਜ ਸੇਵੀ ਕੰਮਾਂ ਨੂੰ ਪਸੰਦ ਕਰਦੇ ਹਨ ਤਾਂ ਉਹ ਅੱਜ ਉਨ੍ਹਾਂ ਦੇ ਪਰਿਵਾਰ ਦਾ ਸਾਥ ਦੇਣ ਤਾਂ ਜੋ ਮੁੜ ਹਲਕਾ ਘਨੌਰ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ।
ਇਸ ਦੌਰਾਨ ਵਾਸਦੇਵ ਕਪੂਰੀ, ਬਲਬੀਰ ਸਿੰਘ ਨੰਬਰਦਾਰ, ਬਚਨ ਸਿੰਘ, ਬਲਬੀਰ ਸਿੰਘ, ਜਥੇਦਾਰ ਕਰਮ ਸਿੰਘ ਲੋਹਸਿੰਬਲੀ, ਜਗਤਾਰ ਸਿੰਘ ਭੌਲਾ ਲੋਹਸਿੰਬਲੀ, ਅਮਰਜੀਤ ਸਿੰਘ, ਡਾ. ਹਰਨੇਕ ਸਿੰਘ, ਸੁਰਜੀਤ ਸਿੰਘ ਖਾਲਸਾ ਜਮੀਤਗੜ੍ਹ, ਬਲਜੀਤ ਸਿੰਘ, ਹਰਬੰਸ਼ ਸਿੰਘ ਜਮੀਤਗੜ੍ਹ, ਮਨਸਾ ਰਾਮ ਸਾਬਕਾ ਸਰਪੰਚ ਜਮੀਤਗੜ੍ਹ, ਹਿੰਮਤ ਸਿੰਘ, ਸ਼ਿਆਮ ਸਿੰਘ, ਪਰਭਜਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ, ਗੁਰਨਾਮ ਸਿੰਘ ਧਾਲੀਵਾਲ, ਪ੍ਰੇਮ ਸਿੰਘ ਸੌਂਟਾ, ਜਸਦੇਵ ਸਿੰਘ, ਸੋਨੂੰ ਬੇਦੀ ਲੋਹਸਿੰਬਜਲੀ, ਮਾਇਆ ਰਾਮ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਘਨੌਰ, ਅਮਨੀਸ਼ ਕੁਮਾਰ ਸਰਪੰਚ ਨਰੈਣਗੜ੍ਹ ਝੂੰਗੀਆਂ, ਜਰਨੈਲ ਸਿੰਘ ਫੌਜੀ ਰਾਮਪੁਰ, ਜੋਗਿੰਦਰ ਸਿੰਘ, ਨੰਬਰਦਾਰ ਰਾਮ ਸਿੰਘ, ਤਲਵਿੰਦਰ ਸਿੰਘ ਮਿੰਟੂ ਰਾਮਪੁਰ, ਜਗਤਾਰ ਸਿੰਘ ਰਾਮਪੁਰ, ਅਜੀਤ ਸਿੰਘ ਰਾਮਪੁਰ, ਰੁਪਿੰਦਰ ਸਿੰਘ, ਗੁਰਜੰਟ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *