ਪੰਜਾਬ

ਗੁਰਮੀਤ ਸਿੰਘ ਦਾਦੂਵਾਲ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਨਿਯੁਕਤ

ਡਾ ਰਚਨਾ ਸ਼ਰਮਾ ਨੂੰ ਬੋਂਰਡ ਦਾ ਮੈਂਬਰ ਲਗਾਇਆ
ਚੰਡੀਗੜ੍ਹ, 23 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਗੁਰਮੀਤ ਸਿੰਘ ਦਾਦੂਵਾਲ ਨੂੰ ਪੰਜਾਬ ਅਧੀਨ ਸੇਵਾਵਾਂ ਚੋਂਣ ਬੋਂਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਦਕਿ ਡਾ ਰਚਨਾ ਸ਼ਰਮਾ ਨੂੰ ਬੋਰਡ ਦਾ ਮੈਂਬਰ ਨਿਯੁਕਤ ਕਿਤਾ ਗਿਆ ਹੈ।

ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂਂ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਇਹ ਨਿਯੁਕਤੀਆਂ ਸਬੰਧਤ ਚੇਅਰਮੈਨ ਮੈਂਬਰ ਵੱਲੋਂਂ ਅਹੁਦਾ ਸੰਭਾਲਣ ਦੀ ਮਿਤੀ ਤੋਂਂ ਮੰਨੀ ਜਾਵੇਗੀ। ਇਸ ਸੰਬੰਧੀ ਨੋਂਟੀਫੀਕੇਸ਼ਨ ਜਾਰੀ ਕਰ ਦਿਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰਮੀਤ ਸਿੰਘ ਦਾਦੂਵਾਲ ਪੁੱਤਰ ਸ੍ਰੀ ਸੁਰਜੀਤ ਸਿੰਘ ਪਿੰਡ ਦਾਦੁਵਾਲ, ਤਹਿਸੀਲ ਫਿਲੋਰ, ਜ਼ਿਲਾ ਜਲੰਧਰ ਨਾਲ ਸਬੰਧਤ ਹਨ ਜਦਕਿ ਡਾ ਰਚਨਾ ਸ਼ਰਮਾ ਪੁਤਰੀ ਸ਼੍ਰੀ ਐਮ ਕੇ ਸ਼ਰਮਾ ਕਿਚਲੂ ਨਗਰ ਲੁਧਿਆਣਾ ਨਾਲ ਸਬੰਧ ਰਖਦੇ ਹਨ।

Leave a Reply

Your email address will not be published. Required fields are marked *