ਕਿਸਾਨਾਂ ਨੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ
ਪਟਿਆਲਾ 5 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਭਰ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਕਿਸਾਨਾ ਦੇ ਨਾਲ ਆਮ ਲੋਕਾਂ ਵਿੱਚ ਵੀ ਹਾਹਾਕਾਰ ਮੱਚ ਗਈ ਹੈ ਅਤੇ ਕਿਸਾਨਾਂ ਵੱਲੋਂ ਲਾਇਆ ਝੋਨਾ ਸੁੱਕ ਰਿਹਾ ਹੈ ਅਤੇ ਲੱਗਣ ਵਾਲੇ ਝੋਨੇ ਵਿੱਚ ਰੁਕਾਵਟ ਆ ਗਈ ਹੈ। ਕਿਸਾਨਾਂ ਨੂੰ ਮਿਲਣ ਵਾਲੀ 8 ਘੰਟੇ ਬਿਜਲੀ ਸਪਲਾਈ ਦੇ ਵਿੱਚ ਲੰਮੇ ਲੰਮੇ ਕੱਟ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕਣ ਲਈ ਮਜਬੂਰ ਹੋ ਰਹੇ ਹਨ । ਇਸੇ ਪੰਜਾਬ ਭਰ ਵਿੱਚ ਪੈਦਾ ਹੋਏ ਬਿਜਲੀ ਸਪਲਾਈ ਸੰਕਟ ਨੂੰ ਦੂਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਬਿਜਲੀ ਬੋਰਡ ਦਫ਼ਤਰ ਪਟਿਆਲਾ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਵਿੱਚ ਸੁਬਾ ਭਰ ਤੋੋਂ ਕਿਸਾਨ,ਨੌਜਵਾਨ ਅਤੇ ਔਰਤ ਬੀਬੀਆ ਨੇ ਸ਼ਮੂਲੀਅਤ ਕੀਤੀ ।।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਬਾ ਜਰਨਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਕੀਤੇ ਬਿਜਲੀ ਸਮਝੋਤੇ ਨੂੰ ਰੱਦ ਕਰਨ ਦਾ ਵਾਅਦਾ ਕਰਕੇ ਹੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ, ਪਰ ਪਿਛਲੇ 4 ਸਾਲਾਂ ਤੋੋਂ ਵੱਧ ਦਾ ਸਮਾਂ ਹੋ ਗਿਆ ਪਰ ਇਹਨਾਂ ਸਮਝੋਤਿਆ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋੋਂ ਸਾਫ਼ ਹੁੰਦਾ ਹੈ ਕਿ ਸਰਕਾਰ ਜਿਹੜੀ ਮਰਜੀ ਹੋਵੇ ਨੀਤੀਆ ਸਾਰਿਆਂ ਦੀਆ ਇਕੋ ਹਨ।ਇਸ ਧਰਨੇ ਨੂੰ ਦੇਖਦੇ ਹੋਏ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਨੇ ਆਗੂਆਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਅਤੇ ਇਕ ਹਜਾਰ ਰੁਪਏ ਲੋਡ ਦੀ ਕਾਰਵਾਈ ਨੂੰ ਰੱਦ ਕਰਵਾਉਣ ਲਈ ਸਿਫ਼ਾਰਸ਼ ਰੇਗੁਲੇਟ ਰਕਮਿਸ਼ਨ ਅਥਾਰਟੀ ਨੂੰ ਭੇਜਣ ਦਾ ਭਰੋਸਾ ਦਿਵਾਇਆ,ਜਿਸ ਤੋਂ ਬਾਅਦ ਕਿਸਾਨ ਯੂਨੀਅਨ ਵੱਲੋਂ ਅੱਜ ਦਾ ਧਰਨਾ ਖਤਮ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ ਤੇ ਕੋਈ ਕਾਰਵਾਈ ਨਾ ਹੋਈ ਤਾਂ ਅਗਲੀ ਵਾਰ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।ਇਸ ਧਰਨਾ ਪ੍ਰਦਰਸ਼ਨ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਾਰੀ ਜਿਲਾ ਟੀਮ ਦੀ ਅਹਿਮ ਭੂਮਿਕਾ ਰਹੀ ।ਇਸ ਧਰਨਾ ਪ੍ਰਦਰਸ਼ਨ ਵਿਚ ਲਾਲ ਸਿੰਘ ਗੋਲੇਵਾਲ, ਬਲਵੰਤ ਸਿੰਘ ਮਹਿਰਾਜ, ਗੁਰਦੀਪ ਸਿੰਘ ਬੇਰੋਕੇ, ਪ੍ਰਸ਼ੋਤਮ ਬਠਿੰਡਾ, ਸੁਰਮੁੱਖ ਫ਼ਰੀਦਕੋਟ,ਟਹਿਲ ਸਿੰਘ ਮੋਗਾ, ਰਾਜ ਸਿੰਘ ਮਾਨਸਾ, ਜਗਤਾਰ ਗੁਰਦਾਸਪੁਰ, ਜੁਗਰਾਜ ਫ਼ਿਰੋਜ਼ਪੁਰ, ਕੁਲਵਿੰਦਰ ਲੁਧਿਆਣਾ,ਰਣਜੀਤ ਸਿੰਘ ਸਵਾਜਪੁਰ, ਸਤਵੰਤ ਲਵਲੀ, ਸੁਰਿੰਦਰ ਗੌਸ ਪੁਰ, ਗੁਰਨਾਮ ਢੈਠਲ,ਅਦਿ ਕਿਸਾਨ ਆਗੂ ਮੋਜੂਦ ਸਨ ।

