ਪੰਜਾਬਪਟਿਆਲਾ

ਗੁਰਲੀਨ ਮਾਮਲਾ : ਪੁੱਬਾਂ ਮਾਰ ਰੋਂਦੇ ਮਾਪਿਆਂ ਨੇ ਇਨਸਾਫ ਲੈਣ ਲਈ ਕੱਢਿਆ ਕੈਂਡਲ ਮਾਰਚ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਗੁਰਲੀਨ ਦੀ ਮੌਤ ਹੋਈ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪ੍ਰੰਤੂ ਅਜੇ ਤੱਕ ਪੁਲਿਸ ਵਿਭਾਗ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਤੱਕ ਨਹੀਂ ਮਿਲਿਆ।

ਦੋਸ਼ੀਆਂ ਖਿਲਾਫ਼ ਸਜ਼ਾ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਮੁਹੱਲੇ ‘ਚ ਕੈਂਡਲ ਮਾਰਚ ਕੱਢ ਕੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਕੈਂਡਲ ਮਾਰਚ ਦੌਰਾਨ ਗੁਰਲੀਨ ਦੇ ਮਾਤਾ-ਪਿਤਾ ਪੁੱਬਾਂ ਮਾਰ ਕੇ ਰੋਂਦਿਆਂ ਨੇ ਦੱਸਿਆ ਕਿ ਕਿ ਗੁਰਲੀਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਪੱਕੇ ਸਬੂਤ ਹਨ, ਪ੍ਰੰਤੂ ਪੁਲਿਸ ਜਾਣ ਬੁੱਝ ਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਂਡਲ ਮਾਰਚ ਇਸ ਕਰਕੇ ਕੱਢਿਆ ਗਿਆ ਹੈ ਕਿ ਪਰਿਵਾਰ ਅੱਜ ਵੀ ਇਨਸਾਫ਼ ਲੈਣ ਲਈ ਲੜਾਈ ਲੜ ਰਿਹਾ ਹੈ ਅਤੇ ਜਦੋਂ ਤੱਕ ਮਾਮਲੇ ‘ਚ ਦੋਸ਼ੀ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਕੈਂਡਲ ਮਾਰਚ ਦੌਰਾਨ ਪਰਿਵਾਰਕ ਮੈਂਬਰਾਂ ‘ਚ ਰਿਸ਼ਤੇਦਾਰ ਦੇ ਮੁਹੱਲਾ ਨਿਵਾਸੀ ਹਾਜ਼ਰ ਸਨ।
ਜ਼ਿਕਰਯੌਗ ਹੈ ਕਿ 24 ਦਸੰਬਰ ਨੂੰ ਇਕ ਸਾਲ ਪਹਿਲਾਂ ਗੁਰਲੀਨ ਦੀ ਲਾਸ਼ ਜਨਸੂਈ ਨਹਿਰ ‘ਚੋਂ ਮਿਲੀ ਸੀ। ਲੜਕੀ ਦਾ ਪਿਤਾ ਅੱਜ ਵੀ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪ੍ਰੰਤੂ ਇਕ ਸਾਲ ਬੀਤਣ ਮਗਰੋਂ ਵੀ ਪਟਿਆਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਕਿਸੇ ਵੀ ਮਾਮਲੇ ‘ਤੇ ਨਹੀਂ ਉਪੜੀ।
ਲੜਕੀ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੀ ਲੜਕੀ ਦੇ ਮੌਤ ਲਈ ਅੰਬਾਲਾ ਸ਼ਹਿਰ ‘ਚ ਰਹਿਣ ਵਾਲਾ ਲੜਕਾ ਅਤੇ ਉਸ ਦਾ ਪਰਿਵਾਰ ਹੈ, ਜੋ ਆਪਣੇ ਲੜਕੇ ਦੀਆਂ ਸਾਰੀਆਂ ਗੱਲਾਂ ‘ਤੇ ਜਾਣ ਬੁੱਝਕੇ ਪਰਦਾ ਪਾ ਰਹੇ ਹਨ ਅਤੇ ਪੁਲਿਸ ਵੱਲੋਂ ਇਕ ਸਾਲ ਬੀਤਣ ਮਗਰੋਂ ਵੀ ਜਾਂਚ ਮੁਕੰਮਲ ਨਹੀਂ ਕੀਤੀ ਗਈ। ਸ਼ਿਕਾਇਤਕਰਤਾ ਪਿਤਾ ਅੱਜ ਵੀ ਪੁਲਿਸ ਦੀ ਜਾਂਚ ‘ਤੇ ਨਿਰਭਰ ਦਰ-ਦਰ ਠੋਕਰਾਂ ਖਾ ਰਿਹਾ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਕੋਲ ਸਬੂਤਾਂ ਸਮੇਤ ਦਸਤਾਵੇਜ਼ ਦੇ ਕੇ ਪਹੁੰਚ ਕੀਤੀ ਗਈ, ਪ੍ਰੰਤੂ ਗੁਰਲੀਨ ਕੇਸ ਨੂੰ ਪਟਿਆਲਾ ਪੁਲਿਸ ਕੇਸ ਨੂੰ ਤੱਣ ਪੱਤਣ ਨਹੀਂ ਲਗਾ ਰਹੀ। ਪਿਤਾ ਦਾ ਕਹਿਣਾ ਇਨਸਾਫ਼ ਲੈਣ ਉਹ ਆਖਰੀ ਸਾਹ ਤੱਕ ਆਪਣੀ ਲੜਾਈ ਨੂੰ ਜਾਰੀ ਰੱਖੇਗਾ। ਪਿਤਾ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਨ੍ਹਾਂ ਨੂੰ ਹੋਰ ਵੀ ਅੱਗੇ ਕੋਈ ਚਾਰਾਜੋਈ ਕਰਨੀ ਪਈ ਤਾਂ ਉਹ ਪਿਛਾਂਹ ਨਹੀਂ ਹੋਣਗੇ।

Leave a Reply

Your email address will not be published. Required fields are marked *