ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਜਾਗਰੂਕ ਕਰਨਾ ਸਰਵੋਤਮ ਪਰਉਪਕਾਰ : ਮਨਦੀਪ ਕੌਰ ਸਿੱਧੂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਵਿਖੇ ਸਰਵੋਤਮ ਉਚਾਈਆਂ ਨੂੰ ਛੂਹ ਰਹੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਰਾਘੋ ਮਾਜਰਾ ਦੇ ਪ੍ਰਿੰਸੀਪਲ ਡਾ ਮਨਦੀਪ ਕੌਰ ਸਿੱਧੂ ਦੇ ਸਕੂਲ ਵਿੱਚ ਆਉਣ ਮਗਰੋਂ ਸਕੂਲ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਮੋਹਰੀ ਬਣਦਾ ਜਾ ਰਿਹਾ ਹੈ ਅਤੇ ਇਸ ਸਕੂਲ ਦੇ ਪ੍ਰਿੰਸੀਪਲ ਦੀਆਂ ਕੋਸ਼ਿਸ਼ਾਂ ਸਦਕਾ ਵਿਦਿਆਰਥਣਾ ਨੂੰ ਉੱਨਤੀ ਖੁਸ਼ਹਾਲੀ ਸੁਰੱਖਿਆ ਸਿਹਤ ਸਨਮਾਨ ਆਦਿ ਦੇ ਗੁਣ ਮਿਲਰਹੇ ਹਨ। ਇਸੀ ਸਬੰਧ ਵਿੱਚ ਸਕੂਲ ਵਿੱਚ ਕਰਵਾਏ ਸਿੱਖਿਆ ਕੈਰੀਅਰ ਗਾਈਡੈਂਸ ਦੀ ਕੌਂਸਲਿੰਗ ਦੌਰਾਨ ਸਿੱਖਿਆ ਸਾਸ਼ਤਰੀ ਅਤੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਸ੍ਰੀ ਮਨਿਕ ਰਾਜ ਸਿੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਚੇਤ ਕਰਨਾ ਜਰੂਰੀ ਹੈ ਕਿ ਉਨਾਂ ਦੇ ਬੱਚੇ ਵੱਡੇ ਹੋਕੇ ਕਿਹੜੇ ਵਿਸ਼ੇ ਪੜਣ ਤਾਂ ਜੋ ਉਹ ਆਪਣੀ ਪਸੰਦ ਦੇ ਕੈਰੀਅਰ ਚੁਣ ਸਕਣ।
ਸ੍ਰੀ ਸਿੰਗਲਾ ਜੀ ਨੇ ਦੱਸਿਆ ਕਿ ਦਸਵੀਂ ਬਾਹਰਵੀ ਮਗਰੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਥਾਂ ਆਪਣੀ ਸਮਰੱਥਾ ਧੰਨ ਦੌਲਤ ਅਨੁਸਾਰ ਆਫੀਸਰ ਜਾ ਬਿਜਨੇਸ ਖੇਤਰ ਜਾ ਟੈਕਨੀਕਲ ਐਜੂਕੇਸ਼ਨ ਜਾ ਬੱਚੇ ਨੇ ਕੀ ਬਣਨਾ ਹੈ ਬਾਰੇ ਕੈਰੀਅਰ ਵਿਸ਼ਾ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨਾਂ ਨੇ ਬੱਚਿਆਂ ਨੂੰ ਜੱਜ ਵਕੀਲ ਡਾਕਟਰ ਨਰਸਾਂ ਅਧਿਆਪਕ ਸਾਇਸਦਾਨ ਵਿਗਿਆਨੀ ਖੇਡਾਂ ਸੰਗੀਤ ਪੱਤਰਕਾਰੀ ਬਾਰੇ ਦੱਸਿਆ ਅਤੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਵਾਇਸ ਪ੍ਰਿੰਸੀਪਲ ਲੈਕਚਰਾਰਾਂ ਅਤੇ ਵਿਦਿਆਰਥੀਆਂ ਦੇ ਗਿਆਨ ਤਜਰਬੇ ਅਨੁਸਾਸ਼ਨ ਅਤੇ ਅਧਿਆਪਕਾਂ ਵਲੋਂ ਬੱਚਿਆਂ ਪ੍ਰਤੀ ਫਰਜਾਂ ਅਤੇ ਭਾਵਨਾਵਾਂ ਦੀ ਪ੍ਰਸੰਸਾ ਕੀਤੀ। ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਨੇ ਫਸਟ ਏਡ ਸੀ ਪੀ ਆਰ ਦੇ ਨਾਲ ਨਾਲ ਬੱਚਿਆਂ ਅਤੇ ਨਾਬਾਲਿਗਾਂ ਦੀਆਂ ਸਮੱਸਿਆਵਾਂ ਘਰੋਂ ਭਜਣਾ ਨਸ਼ਿਆਂ ਫਾਸਟ ਫੂਡ ਆਰਾਮ ਪ੍ਰਸਤੀ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵਿਸਾਲ ਸਰਮਾ ਜੀ ਨੇ ਪ੍ਰਿੰਸੀਪਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕੁਝ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਵੀ ਕੀਤਾ।

