ਪਟਿਆਲਾ

ਪੰਥਕ ਸੈਨਾ ਸੰਗਠਨ ਪੰਜਾਬ ਵੱਲੋਂ ਗੁੱਜਰ ਸੰਮੇਲਨ ਤੇ ਸਨਮਾਨ ਸਮਾਰੋਹ

ਪਟਿਆਲਾ, 28 ਦਸੰਬਰ (ਮਧੂਸਾਰ ਬਿਊਰੋ)
ਪੰਥਕ ਸੈਨਾ ਸੰਗਠਨ ਪੰਜਾਬ ਵੱਲੋਂ ਲਖਵਿੰਦਰ ਸਿੰਘ ਪ੍ਰਧਾਨ ਅਤੇ ਯਾਦਵਿੰਦਰ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਗੁੱਜਰ ਸੰਮੇਲਨ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਪਿੰਡ ਖੇੜੀ ਗੁੱਜਰਾਂ ਵਿਖੇ ਕੀਤਾ ਗਿਆ।

ਇਸ ਮੌਕੇ ਪੰਥਕ ਸੈਨਾ ਦੇ ਰਾਸ਼ਟਰੀ ਪ੍ਰਧਾਨ ਮਹਾਂਵੀਰ ਪੋਸਵਾਲ ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਗੁੱਜਰ ਸਮਾਜ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਸਮਾਜ ਦੇ ਨੌਜਵਾਨ ਹੋਣਹਾਰ ਲੜਕੇ ਲੜਕੀਆਂ ਜਿਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ। ਉਨ੍ਹਾਂ ਨੂੰ ਪੰਥਕ ਸੈਨਾ ਸੰਗਠਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਵਿਚ ਵਿਸ਼ੇਸ਼ ਤੌਰ ‘ਤੇ ਮਨੋਜ ਕੁਮਾਰ ਢਾਬੀ ਗੁੱਜਰਾਂ ਜਿਹੜੇ ਪੀ. ਪੀ. ਐਸ. ਸੀ. ਦਾ ਪੇਪਰ ਪਾਸ ਕਰਕੇ ਸਿੱਧੇ ਤੌਰ ‘ਤੇ ਡੀ. ਐਸ. ਪੀ. ਦੇ ਅਹੁਦੇ ‘ਤੇ ਬਿਰਾਜਮਾਨ ਹੋਏ ਹਨ ਦਾ ਵੀ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ਅਤੇ ਸਮਾਜ ਦੇ ਜਿਨ੍ਹਾਂ ਬੱਚਿਆਂ ਨੇ ਦਸਵੀਂ ਅਤੇ 12ਵੀਂ ਵਿਚ 85 ਪ੍ਰਤੀਸ਼ਤ ਤੋਂ ਵੱਧ ਨੰਬਰ ਹਾਸਲ ਕੀਤੇ ਉਨ੍ਹਾਂ ਨੂੰ ਵੀ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਲਖਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਥਕ ਸੈਨਾ ਸੰਗਠਨ ਇਕ ਅਜਿਹੀ ਜਥੇਬੰਦੀ ਹੈ ਜਿਸ ਦੀਆਂ ਪੂਰੇ ਭਾਰਤ ਦੀਆਂ 12 ਰਾਜਾਂ ਵਿਚ ਆਪਣੀਆਂ ਸ਼ਾਖਾਵਾਂ ਹਨ। ਜਿਨ੍ਹਾਂ ਵਿਚ ਰਾਜਸਥਾਨ, ਐਮ. ਪੀ., ਗੁਜਰਾਤ, ਮਹਾਰਾਸ਼ਟਰ, ਦਿੱਲੀ, ਯੂ. ਪੀ., ਹਰਿਆਣਾ, ਹਿਮਾਚਲ, ਪੰਜਾਬ ਅਤੇ ਜੇ ਐਂਡ ਕੇ ਆਦਿ ਪ੍ਰਮੁੱਖ ਹਨ। ਇਹ ਜਥੇਬੰਦੀ ਸਾਰੀਆਂ ਸਟੇਟਾਂ ਵਿਚ ਗੁੱਜਰ ਸਮਾਜ ਦੇ ਬੱਚਿਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਵੀ ਤਿਆਰ ਰਹਿੰਦੀ ਹੈ । ਤਾਂ ਜੋ ਸਮਾਜ ਵਿਚ ਬੱਚਿਆਂ ਦਾ ਭਵਿੱਖ ਸੁਨਹਿਰਾ ਬਣ ਸਕੇ। ਇਸ ਮੌਕੇ ਨਿਰਮਲ ਸਿੰਘ ਭੱਟੀਆਂ, ਸੁਖਵਿੰਦਰ ਸਿੰਘ ਪਸਿਆਣਾ, ਮਹਿੰਦਰ ਸਿੰਘ ਖੇੜੀ ਗੁਜਰਾਂ, ਦੇਵ ਰਾਜ ਸਿੰਘ ਫੌਜੀ, ਸ਼ਮਸ਼ੇਰ ਸਿੰਘ, ਸਵਰਨ ਸਿੰਘ ਫੌਜੀ, ਰਾਮ ਸਿੰਘ ਰਾਮੀ, ਜਥੇਦਾਰ ਮਹਿੰਦਰ ਸਿੰਘ, ਅਜਮੇਰ ਸਿੰਘ ਪਸਿਆਣਾ, ਹਰਬੰਸ ਸਿੰਘ ਪਸਿਆਣਾ, ਜੈਸੀ ਰਾਮ ਪਸਿਆਣਾ, ਮਨਜੀਤ ਸਿੰਘ ਕਾਠਮੱਠੀ, ਲਖਬੀਰ ਸਿੰਘ ਬਹਿਰੂ, ਕਰਨੈਲ ਸਿੰਘ ਇੰਸਪੈਕਟਰ, ਰਾਮ ਸਿੰਘ ਜਾਤੀਵਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *