ਰੱਖੜਾ ਨੇ ਵਿੰਦਾ ਸਮੇਤ ਨਾਗਰਾਥ ਤੇ ਗੁਰਦੇਵ ਸਿੰਘ ਨੂੰ ਮੈਂਬਰ ਦੀ ਕੁਰਸੀ ‘ਤੇ ਬਿਠਾਇਆ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ ਨੂੰ ਇੰਪਰੂਵਮੈਂਟ ਟਰੱਸਟ ਪਟਿਆਲਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਰਸਮੀ ਐਲਾਨ ਤੋਂ ਵਿਸ਼ਨੂੰ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਦੇਖਰੇਖ ਵਿੱਚ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿਖੇ ਅਕਾਲੀ ਆਗੂ ਰਵਿੰਦਰ ਸਿੰਘ ਵਿੰਦਾ ਸਮੇਤ ਦੋ ਹੋਰ ਮੈਂਬਰਾਂ ਪਵਨ ਨਾਗਰਾਥ ਤੇ ਗੁਰਦੇਵ ਸਿੰਘ ਪੁੰਨੀਆ ਨੂੰ ਅਹੁਦੇ ‘ਤੇ ਬਿਠਾਇਆ।
ਇੰਪਰੂਵਮੈਂਟ ਟਰੱਸਟ ਪਟਿਆਲਾ ਵਿਖੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਰਸਮੀ ਸਮਾਗਮ ਦੌਰਾਨ ਵਿੰਦਾ ਸਮੇਤ ਉਕਤ ਆਗੂਆਂ ਨੂੰ ਵੀ ਟਰੱਸਟੀ ਅਹੁੱਦੇ ਤੇ ਬਿਠਾਇਆ। ਕੈਬਨਿਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਦੀ ਆਮਦ ਨੂੰ ਲੈ ਕੇ ਅਕਾਲੀ ਨੇਤਾ ਵਿੰਦਾ ਤੇ ਯੂਥ ਵਿੰਗ ਦੇ ਜ਼ਿਲਾ ਕੋਆਰਡੀਨੇਟਰ ਸਤਿੰਦਰ ਸਿੰਘ ਸ਼ੱਕੂ ਗਰੋਵਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਦਾ ਇਕੱਠ ਹੋਇਆ ਤੇ ਅਕਾਲੀ ਵਰਕਰਾਂ ਵੱਲੋਂ ਸ੍ਰ. ਰੱਖੜਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਇੰਪਰੂਵਮੈਂਟ ਟਰੱਸਟ ਦਫਤਰ ਪਹੁੰਚਣ ਤੇ ਜੋਰਦਾਰ ਸਵਾਗਤ ਕੀਤਾ ਗਿਆ।
ਇੰਪਰੂਵਮੈਂਟ ਟਰੱਸਟ ਵਿਖੇ ਹੋਏ ਰਸਮੀ ਸਮਾਗਮ ਦੌਰਾਨ ਸ਼੍ਰੀ ਵਿਸ਼ਨੂੰ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ, ਸ੍ਰ. ਰਣਧੀਰ ਸਿੰਘ ਰੱਖੜਾ ਜ਼ਿਲਾ ਪ੍ਰਧਾਨ, ਮੇਅਰ ਅਮਰਿੰਦਰ ਸਿੰਘ ਬਜਾਜ, ਭਗਵਾਨ ਦਾਸ ਜੁਨੇਜਾ ਹਲਕਾ ਇੰਚਾਰਜ, ਸ਼੍ਰੀ ਹਰਪਾਲ ਜੁਨੇਜਾ ਪ੍ਰਧਾਨ ਮਾਲਵਾ ਜ਼ੋਨ-2, ਚੇਅਰਮੈਨ ਸ੍ਰ. ਸੁਰਜੀਤ ਸਿੰਘ ਅਬਲੋਵਾਲ, ਸ਼ਹਿਰੀ ਪ੍ਰਧਾਨ ਸ੍ਰ. ਸੁਰਜੀਤ ਸਿੰਘ ਕੋਹਲੀ, ਜਥੇਦਾਰ ਸ੍ਰ. ਇੰਦਰਮੋਹਨ ਸਿੰਘ ਬਜਾਜ, ਚੇਅਰਮੈਨ ਜ਼ਿਲਾ ਪਰਿਸ਼ਦ ਜਸਪਾਲ ਸਿੰਘ ਕਲਿਆਣ, ਚੇਅਰਮੈਨ ਮਾਰਿਕਟ ਕਮੇਟੀ ਪਟਿਆਲਾ ਸ੍ਰ. ਨਰਦੇਵ ਸਿੰਘ ਆਕੜੀ, ਡਾਇਰੈਕਟਰ ਸ਼੍ਰੀ ਅਜੈ ਥਾਪਰ, ਸ੍ਰ. ਫੋਜਿੰਦਰ ਸਿੰਘ ਮੁਖਮੈਲਪੁਰ ਚੇਅਰਮੈਨ ਜੈਨਕੋ ਪੰਜਾਬ, ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਜ਼ਿਲਾ ਕੋਆਰਡੀਨੇਟਰ, ਕਰਨੈਲ ਸਿੰਘ ਭੱਠੇ ਵਾਲਾ, ਡਾ. ਪੀ.ਸੀ. ਥੰਮਨ, ਮਨਪਾਲ ਸਿੰਘ, ਤਰੁਨਪਾਲ ਸਿੰਘ, ਗੁਰਕੀਰਤ ਸਿੰਘ, ਸੁਖਵਿੰਦਰ ਸਿੰਘ ਆਨੰਦ, ਮਨਪ੍ਰੀਤ ਸਿੰਘ ਬਿੰਦਰਾ, ਗੁਰਜੀਤ ਸਿੰਘ ਚੱਢਾ, ਹਰਪਾਲ ਸਿੰਘ ਲਾਡੀ, ਗੁਰਵਿੰਦਰ ਸਿੰਘ, ਭਲਿੰਦਰ ਸਿੰਘ ਮਾਨ, ਅਮਰਜੀਤ ਸਿੰਘ ਕਨਹੇੜੀ, ਗਿਆਨੀ ਸੁਖਦੇਵ ਸਿੰਘ, ਵਿਵੇਕ ਜੈਨ, ਅਜਾਇਬ ਸਿੰਘ, ਦਲਜੀਤ ਸਿੰਘ ਅਰੋੜਾ, ਇੰਦਰਜੀਤ ਸਿੰਘ ਕਾਲਰਾ, ਅਵਤਾਰ ਸਿੰਘ ਗਾਂਧੀ, ਹਰਪ੍ਰੀਤ ਸਿੰਘ ਗਰੋਵਰ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਸੁਖਵਿੰਦਰ ਸਿੰਘ ਜਾਹਲਾਂ, ਹਰਭਜਨ ਸਿੰਘ ਜੋਗੀਪੁਰ, ਆਤਮਜੀਤ ਸਿੰਘ, ਰੋਬਿਨ ਸਹਿਗਲ, ਜਸਵਿੰਦਰ ਸਿੰਘ ਮਹੇਂਦਰੂ, ਗੁਰਜੀਤ ਸਿੰਘ ਛਾਬੜਾ, ਪਰਮਜੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਸਹਿਗਲ, ਸੋਹਨ ਲਾਲ, ਗੋਪਾਲ ਸ਼ਰਮਾ, ਹਰਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਅਕਾਲੀ ਵਰਕਰਾਂ ਸਮੇਤ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਵੀ ਹਾਜ਼ਰ ਸਨ।

