ਸੜਕ ‘ਤੇ ਚਲਦੇ ਸਮੇਂ ਥੋੜੀ ਜਿਹੀ ਸਾਵਧਾਨੀ ਨਾਲ ਹਜ਼ਾਰਾਂ ਜਿੰਦਗੀਆਂ ਬਚ ਸਕਦੀਆਂ : ਹਰਦੀਪ ਬਡੂੰਗਰ
ਪਟਿਆਲਾ (ਮਧੂਸਾਰ ਬਿਊਰੋ
ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ.ਐਨ.ਐਸ ਕੈਂਪ ਦੌਰਾਨ ਅੱਜ ਵਿਦਿਆਰਥੀਆਂ ਨੂੰ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਚਾਰਜ਼ ਮੋਬਾਇਲ ਟਰੈਫਿਕ ਪਟਿਆਲਾ ਰੇਂਜ ਇੰਸਪੈਕਟਰ ਸਰਦਾਰ ਹਰਦੀਪ ਸਿੰਘ ਬਡੂੰਗਰ ਨੇ ਵਿਦਿਆਥੀਆਂ ਨੂੰ ਟਰੈਫਿਕ ਨਿਯਮਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸੜਕ ‘ਤੇ ਚਲਦੇ ਸਮੇਂ ਥੋੜੀ ਜਿਹੀ ਸਾਵਧਾਨੀ ਵਰਤਨ ਨਾਲ ਹਜ਼ਾਰਾਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ੁਨ੍ਹਾਂ ਕੁੱਝ ਦੁਰਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਵਿਦਿਆਰਥੀਆਂ ਨੂੰ ਨਸੀਹਤ ਕੀਤੀ ਕਿ ਉਹ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਉਣ ਦੇ ਕਾਰਜ ਵਿਚ ਖੁਦ ਵੀ ਹਿੱਸਾ ਪਾਉਣ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐਨ.ਐਸ ਵਿੰਗ ਦੇ ਕੁਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਐਨ.ਐਨ.ਐਸ ਦਾ ਮਹੱਤਵ ਦੱਸਦੇ ਹੋਏ ਸਮਾਜ ਵਿਚ ਚੰਗੀ ਸੇਧ ਪੈਦਾ ਕਰਨ ਦੀ ਪ੍ਰ੍ਰੇਰਨਾ ਦਿੱਤੀ। ਇਸ ਮੌਕੇ ਏ.ਐਸ.ਆਈ. ਗੁਰਜਾਪ ਸਿੰਘ ਨੇ ਵਿਜ਼ੂਅਲ ਏਡ ਰਾਹੀਂ ਵਿਦਿਆਥੀਆਂ ਨੂੰ ਟਰੈਫਿਕ ਚਿੰਨ੍ਹਾਂ ਤੇ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਐਨ.ਐਨ.ਐਸ ਵਿੰਗ ਖਾਲਸਾ ਕਾਲਜ ਪਟਿਆਲਾ ਦੇ ਕਨਵੀਨਰ ਡਾ. ਗਗਨਦੀਪ ਸਿੰਘ ਨੇ ਉਚੇਚੇ ਤੌਰ ‘ਤੇ ਡਾ ਪਰਮਵੀਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹ ਵਿਦਿਆਥੀਆਂ ਨਾਲ ਮਿਲ ਕੇ ਸੁਚੱਜਾ ਸਮਾਜ ਸਿਰਜਣ ਲਈ ਹਰ ਸੰਭਵ ਕੋਸਿਸ ਕਰਨਗੇ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋਗਰਾਮ ਅਫਸਰ ਡਾ.ਹਰਪ੍ਰੀਤ ਕੌਰ ਡਾ. ਦਵਿੰਦਰ ਸਿੰਘ ਤੋਂ ਇਲਾਵਾ ਪ੍ਰੋ ਭਗਵੰਤ ਸਿੰਘ, ਪ੍ਰੋ ਕੁਲਦੀਪ ਸਿੰਘ, ਪ੍ਰੋ ਪਰਮਜੀਤ ਸਿੰਘ, ਪ੍ਰੋ ਸਪਿੰਦਰ ਕੌਰ, ਪ੍ਰੋ ਦੀਪਿੰਦਰ ਕੌਰ ਕੈਂਪ ਕਮਾਂਡਰ ਜੰਗ ਸਿੰਘ ਜੱਜ, ਸਤਵੀਰ ਸਿੰਘ ਤੇ ਸਵਲੀਨ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

