ਪਟਿਆਲਾ

ਗੁਰਬਾਣੀ ਕੰਠ ਤੇ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਦਾ ਕੀਤਾ ਗਿਆ ਉਦਘਾਟਨ

ਗੁਰਮਤਿ ਸਿਧਾਂਤਾਂ ਨਾਲ ਜੋੜਨ ਦਾ ਕੀਤਾ ਗਿਆ ਉਪਰਾਲਾ
ਨਾਭਾ (ਮਧੂਸਾਰ ਬਿਊਰੋ)
ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਿਕ ਨਗਰੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਮੀਰੀ-ਪੀਰੀ ਗੱਤਕਾ ਅਕੈਡਮੀ ਵੱਲੋਂ ਗੁਰਸਿੱਖ ਬੱਚਿਆਂ ਨੂੰ ਫਰੀ ਗੱਤਕਾ ਸਿਖਲਾਈ ਅਤੇ ਗੁਰਬਾਣੀ ਕੰਠ ਕਰਵਾਈ ਜਾਵੇਗੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਦਰਾਸ ਉਪਰੰਤ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਬਾਬਾ ਮੁਖਤਿਆਰ ਸਿੰਘ ਮੁੱਖੀ ਯੂ.ਐਸ.ਏ. ਵੱਲੋਂ ਉਚੇਚੇ ਤੌਰ ‘ਤੇ ਗੱਤਕਾ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਮੰਗੂ ਗੱਤਕਾ ਮਾਸਟਰ ਨੇ ਦੱਸਿਆ ਕਿ ਸਿੱਖ ਪ੍ਰਚਲਿਤ ਦੇ ਆਧਾਰ ‘ਤੇ ਗੁਰਸਿੱਖ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਰਾਹੀਂ ਗੱਤਕਾ ਸਿਖਲਾਇਆ ਜਾਵੇਗਾ। ਇਸਦੇ ਨਾਲ ਹੀ ਹਰ ਰੋਜ਼ ਸ਼ਾਮ ਨੂੰ ਗੁਰਮਤਿ ਸਿਖਲਾਈ ਦੀਆਂ ਕਲਾਸਾਂ ਵੀ ਲਗਾਈਆਂ ਜਾਣਗੀਆਂ।
ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਹਮੇਸ਼ਾ ਗੁਰ ਮਰਿਆਦਾ ਰਾਹੀਂ ਗੱਤਕੇ ਦੇ ਜ਼ੋਰ ਦਿਖਾਉਣਗੇ ਚਾਹੀਦੇ ਹਨ ਤੇ ਗੱਤਕਾ ਸਿੱਖਣਾ ਚਾਹੀਦਾ ਹੈ।
ਇਸ ਮੌਕੇ ‘ਤੇ ਗੁਰਵਿੰਦਰ ਸਿੰਘ ਸ਼ਾਨ ਨੇ ਦੱਸਿਆ ਹੈ ਕਿ ਇਹ ਗੱਤਕਾ ਸਿਖਲਾਈ ਕੈਂਪ ਸ਼ੁਰੂ ਕੀਤਾ, ਇਹ ਸ਼ਲਾਘਾਯੋਗ ਕਦਮ ਹੈ। ਵਿਸ਼ੇਸ਼ ਤੌਰ ‘ਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਾਮ 5 ਤੋਂ 6 ਵਜੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸਮੂਹ ਸਿੱਖ ਸੰਗਤ ਸਿਖਲਾਈ ਕੈਂਪ ਦਾ ਹਿੱਸਾ ਬਣਨ। ਇਸ ਸਮਾਗਮ ਵਿੱਚ ਮਾਨਇੰਦਰ ਸਿੰਘ ਮਾਨੀ ਦਾ ਵਿਸ਼ੇਸ਼ ਤੌਰ ‘ਤੇ ਸਹਿਯੋਗ ਰਿਹਾ ਤੇ ਸਮੂਹ ਗੱਤਕਾ ਅਕੈਡਮੀ ਵੱਲੋਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ‘ਤੇ ਗੁਰਦੀਪ ਸਿੰਘ ਮੰਗੂ ਗੱਤਕਾ ਮਾਸਟਰ ਗੁਰਵਿੰਦਰ ਸਿੰਘ ਸ਼ਾਨ, ਹਰਸਿਮਰਨ ਸਿੰਘ, ਕਰਤਾਰਪੁਰਾ ਪੱਗੜੀ ਟ੍ਰੈਨਿੰਗ ਸੈਂਟਰ, ਰਾਜਨ ਸਿੰਘ, ਬੀਰ ਦਵਿੰਦਰ ਸਿੰਘ, ਸੁਖਮਨਦੀਪ ਸਿੰਘ, ਲੱਛਮਣ ਸਿੰਘ, ਗੁਰਪ੍ਰੀਤ ਸਿੰਘ ਸਿਮਰਨ ਕੌਰ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *