ਵੀ.ਐਮ.ਡੀ ਵਲੋਂ ਨਗਰ ਨਿਗਮ ਕਮਿਸ਼ਨਰ ਦਾ ਨਿੱਘਾ ਸਵਾਗਤ
ਪਟਿਆਲਾ, 29 ਦਸੰਬਰ (ਮਧੂਸਾਰ ਬਿਊਰੋ)
ਵੀ.ਐਮ.ਡੀ. ਪਟਿਆਲਾ ਵਲੋਂ ਨਵੇਂ ਬਣੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਸ. ਗੁਰਪਾਲ ਸਿੰਘ ਚਹਿਲ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਵੀ.ਐਮ.ਡੀ ਦੇ ਨੈਸ਼ਨਲ ਪ੍ਰਧਾਨ ਗੁਰਮੁੱਖ ਸਿੰਘ ਗੁਰੂ ਤੇ ਵੀ.ਐਮ.ਡੀ. ਟੀਮ ਵਲੋਂ ਕਮਿਸ਼ਨਰ ਸਾਹਿਬ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਸਾਹਿਬ ਬਹੁਤ ਹੀ ਨੇਕ ਇਨਸਾਨ ਹਨ। ਉਹ ਪਟਿਆਲਾ ਅਤੇ ਪੰਜਾਬ ਦੇ ਵੱਖ ਵੱਖ ਅਹੁਦਿਆਂ ਤੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਚੁੱਕੇ ਹਨ। ਵੀ.ਐਮ.ਡੀ ਦੇ ਨੌਜਵਾਨਾਂ ਦਾ ਬਹੁਤ ਹੌਂਸਲਾ ਵਧਾਉਂਦੇ ਰਹਿੰਦੇ ਹਨ। ਅਕਸਰ ਹੀ ਚਹਿਲ ਸਾਹਿਬ ਨੂੰ ਰੋਡ ਤੇ ਕੋਈ ਵੀ ਜਖਮੀ ਪਸ਼ੂ-ਪੰਛੀ ਪਿਆ ਨਜਰ ਆਉਂਦਾ ਹੈ ਤਾਂ ਤੁਰੰਤ ਵੀ.ਐਮ.ਡੀ ਨੂੰ ਇਤਲਾਹ ਕਰਦੇ ਹਨ। ਵੀ.ਐਮ.ਡੀ ਟੀਮ ਸਮੇਂ ਸਿਰ ਪਹੁੰਚ ਕੇ ਜਰੂਰਤਮੰਦ ਪਸ਼ੂਆਂ ਪੰਛੀਆਂ ਦੀ ਸੇਵਾ ਸੰਭਾਲ ਕਰਦੀ ਹੈ। ਇਹੋ ਜਿਹੇ ਵਧੀਆ ਅਧਿਕਾਰੀਆਂ ਦੀ ਸਮਾਜ ਨੂੰ ਬਹੁਤ ਜਰੂਰਤ ਹੈ ਤੇ ਵੀ.ਐਮ.ਡੀ ਹਮੇਸ਼ਾ ਹੀ ਵਧੀਆ ਅਧਿਕਾਰੀਆਂ ਦਾ ਸਨਮਾਨ ਕਰਦਾ ਹੈ। ਇਸ ਮੌਕੇ ਪਵਨ ਕੁਮਾਰ ਯੋਧਾ ਨੈਸ਼ਨਲ ਜਨਰਲ ਸਕੱਤਰ ਵੀ.ਐਮ.ਡੀ, ਗੁਰਪ੍ਰੀਤ ਗੁਰੀ ਸੀਨੀਅਰ ਵਾਈਸ ਪ੍ਰਧਾਨ, ਦੀਪਕ ਸਿੰਘ ਜੁਆਇੰਟ ਕੈਸ਼ੀਅਰ, ਯਾਦਵਿੰਦਰ ਯਾਦੂ, ਵਿੱਕੀ ਮੇਹਰਾ ਮੌਜੂਦ ਸੀ।

