ਹਿੰਦੀ ਰੌਮਾਂਟਿਕ ਮੂਵੀ ਐਸ਼ਲੇ 13 ਜਨਵਰੀ ਨੂੰ ਹੋਵੇਗੀ ਰਿਲੀਜ਼
ਪਟਿਆਲਾ (ਮਧੂਸਾਰ ਬਿਊਰੋ)
ਪਟਿਆਲਾ ਦੇ ਸਾਬਕਾ ਬੈਂਕ ਆਫਿਸਰ ਸੈਵੀ ਗੋਇਲ ਨੇ ਬਣਾਈ ਹਿੰਦੀ ਫਿਲਮ ਬਾਲੀਵੁੱਡ ਫਿਲਮਾਂ ਦਾ ਰੁਝਾਨ ਐਨਾ ਵਧ ਚੁੱਕਿਆ ਹੈ ਕਿ ਅਮਰੀਕਾ ਵਰਗੇ ਦੇਸ਼ਾ ਤੋਂ ਵੀ ਲੋਕ ਮੁੰਬਈ ਵਿਖੇ ਫਿਲਮਾਂ ਬਣਾਉਣ ਲਈ ਪਹੁੰਚੇ ਜਾਂਦੇ ਹਨ।
ਅਮਰੀਕਾ ਵਿੱਚ ਵਸਦੇ ਪਟਿਆਲਾ ਸ਼ਹਿਰ ਦੇ ਵਾਸੀ ਭਾਰਤੀ ਐਨ.ਆਰ.ਆਈ ਪ੍ਰੋਡਿਉਸਰ ਸਵਤੰਤਰ ਗੋਇਲ ਸੈਵੀ ਵੱਲੋਂ ਤਿਆਰ ਕੀਤੀ ਗਈ ਅਤੇ ਜਾਣੇ ਮਾਣੇ ਨਿਰਦੇਸ਼ਕ ਕੇਵਲ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹਿੰਦੀ ਰੋਮਾਂਟਿਕ ਮੂਵੀ ਐਸ਼ਲੇ ਰਿਲੀਜ਼ ਲਈ ਤਿਆਰ ਹੈ ਅਤੇ ਅਗਾਮੀ 13 ਜਨਵਰੀ ਨੂੰ ਭਾਰਤੀ ਸਿਨੇਮਿਆ ਦੀ ਸ਼ੋਭਾ ਵਧਾਏਗੀ।ਇਸ ਫਿਲਮ ਦੀ ਕਹਾਣੀ ਨੂੰ ਮੀਰ ਮੁਨੀਰ ਨੇ ਲਿਖਿਆ ਹੈ ਅਤੇ ਇਸ ਦਾ ਸਕਰੀਨ ਪਲੇਅ ਅਤੇ ਡਾਇਲਾਗ ਵੀ ਸੈਵੀ ਗੋਇਲ ਨੇ ਲਿਖੇ ਹਨ।
ਦੱਸਣਯੋਗ ਹੈ ਕਿ ਸਵਤੰਤਰ ਗੋਇਲ ਸੈਵੀ ਸਟੇਟ ਬੈਂਕ ਆਫ ਪਟਿਆਲਾ ਵਿੱਚ ਬਤੌਰ ਆਫਿਸਰ ਦੇ ਅਹੁੱਦੇ ਤੇ ਤਾਇਨਾਤ ਸਨ ਅਤੇ 1996 ਵਿੱਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਪਰਿਵਾਰ ਸਮੇਤ ਅਮਰੀਕਾ ਵਿੱਚ ਵੱਸ ਗਏ ਸਨ।ਪਰ ਆਪਣੇ ਦੇਸ਼ ਲਈ ਕੁਝ ਕਰਨ ਦਾ ਚਾਅ ਅਤੇ ਆਪਣੀ ਜੱਦੀ ਮਿੱਟੀ ਦੇ ਪਿਆਰ ਨੇ ਉਹਨਾਂ ਨੂੰ ਫਿਲਮ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਫਿਲਮ ਦੇ ਲੀਡ ਰੋਲ ਵਿੱਚ ਰਿਸ਼ੀ ਭੁਟਾਨੀ,ਐਕਟਰ ਗੁਰਲੀਨ ਚੌਪੜਾ ਤੋਂ ਇਲਾਵਾ ਹਿੰਦੀ ਫਿਲਮਾਂ ਦੇ ਖਲਨਾਇਕ ਸ਼ਕਤੀ ਕਪੂਰ ਦਿਨੇਸ਼ ਹਿੰਗੂ,ਡੋਲੀ ਚਾਵਲਾ ਅਤੇ ਮੋਹਿਤ ਬਗੇਲ ਆਦਿ ਪ੍ਰਮੁੱਖ ਹਨ।ਇਸ ਫਿਲਮ ਦੇ ਗਾਣੇ ਹਿੰਦੀ ਫਿਲਮਾਂ ਦੀ ਗਾਇਕਾ ਸੁਨੀਧੀ ਚੌਹਾਨ,ਨਕਾਸ਼ ਅਤੇ ਦੇਵ ਨੇਗੀ ਨੇ ਗਾਏ ਹਨ ਅਤੇ ਇਸ ਫਿਲਮ ਦਾ ਸੰਗੀਤ ਦੁਸ਼ਯੰਤ ਦੁਬੇ ਨੇ ਤਿਆਰ ਕੀਤਾ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਮੁਬੰਈ ਪਟਿਆਲਾ ਦੇ ਨਾਲ ਲਗਦੇ ਇਲਾਕਿਆ ਵਿਖੇ ਪੂਰੀ ਹੋ ਚੁੱਕੀ ਹੈ ਅਤੇ ਸਵੀਨਾ ਕਰੀਏਸ਼ਨ ਦੇ ਬੈਨਰ ਹੇਠ ਬਣੀ ਹਿੰਦੀ ਫਿਲਮ ਐਸ਼ਲੀ 13 ਜਨਵਰੀ ਨੂੰ ਰਿਲੀਜ ਲਈ ਤਿਆਰ ਹੈ।

