ਡਿਜੀਧਨ ਮੇਲੇ ਦਾ ਉੁਦਘਾਟਨ ਡੈਫ ਪਾਰੁਲ ਗੁਪਤਾ ਨੇ ਬਟਨ ਦਬਾ ਕੇ ਕੀਤਾ
ਪਟਿਆਲਾ (ਮਧੂਸਾਰ ਬਿਊਰੋ)
ਮੋਦੀ ਸਰਕਾਰ ਵਲੋੰਂ ਲਾਗੂ ਕੀਤੀ ਗਈ ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਕੈਸ਼ਲੈਸ਼ ਦੇ ਉਪਯੋਗਾਂ ਤੋਂ ਜਾਣੂ ਕਰਵਾਉੁਣ ਲਈ ਲੁਧਿਆਣਾ ਵਿਖੇ ਡਿਜੀਧਨ ਮੇਲੇ ਦਾ ਉੁਦਘਾਟਨ ਕੀਤਾ ਗਿਆ, ਜਿਸ ਨੂੰ ਪੰੰਜਾਬ ਨੈਸ਼ਨਲ ਬੈਂਕ ਵਲੋਂ ਵਿਸ਼ੇਸ਼ ਤੌਰ ‘ਤੇ ਸਪਾਂਸਰ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਤੇ ਇਰੀਗੇਸ਼ਨ ਮਨਿਸਟਰ ਸ਼ਰਨਜੀਤ ਸਿੰਘ ਢਿੱਲੋਂ ਉਚੇਚੇ ਤੌਰ ‘ਤੇ ਪਹੁੰਚੇ ਅਤੇ ਕੈਸ਼ਲੈਸ਼ ਸੰਬੰਧੀ ਆਪਣੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੇਲੇ ਵਿਚ ਪੰਜਾਬ ਨੈਸ਼ਨਲ ਬੈਂਕ ਪਟਿਆਲਾ ਦੀ ਅਫਸਰ ਅਤੇ ਅੰਤਰਰਾਸ਼ਟਰੀ ਡੈਫ ਟੈਨਿਸ ਖਿਡਾਰੀ ਪਾਰੁਲ ਗੁਪਤਾ ਨੇ ਵਿਸ਼ੇਸ਼ ਸੈਲੀਬ੍ਰਿਟੀ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਮੇਲੇ ਦਾ ਉੁਦਘਾਟਨ ਬਟਨ ਦਬਾ ਕੇ ਕੀਤਾ। ਇਸ ਮੌਕੇ ਬੈਂਕ ਵਲੋਂ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਲੱਕੀ ਡਰਾਅ ਸਕੀਮ ਦੇ ਆਨਲਾਈਨ ਨਤੀਜੇ ਵੀ ਐਲਾਨੇ ਗਏ ਅਤੇ ਲੋਕਾਂ ਨੂੰ ਕੈਸ਼ਲੈਸ਼ ਦੇ ਉਪਯੋਗਾਂ ਤੋਂ ਜਾਗਰੁਕ ਕੀਤਾ ਗਿਆ ਤਾਂ ਜੋ ਆਉੁਣ ਵਾਲੇ ਭਵਿੱਖ ਵਿਚ ਲੋਕਾਂ ਨੂੰ ਨਗਦੀ ਦੀ ਸਮੱਸਿਆ ਤੋਂ ਕੋਈ ਵੀ ਔਕੜ ਪੇਸ਼ ਨਾ ਆਵੇ। ਇਸ ਮੌਕੇ ਹਰਸਿਮਰਤ ਕੌਰ ਬਾਦਲ ਵਲੋਂ ਹੋਣਹਾਰ ਟੈਨਿਸ ਖਿਡਾਰੀ ਪਾਰੁਲ ਗੁਪਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੀ. ਐਨ. ਬੀ. ਦੇ ਜ਼ੋਨਲ ਹੈਡ ਅਸ਼ੋਕ ਗੁਪਤਾ, ਸਰਕਲ ਹੈਡ ਬੀ. ਐਨ. ਮਿਸ਼ਰਾ, ਏ. ਜੀ. ਐਮ. ਐਮ. ਐਲ. ਗੁਪਤਾ, ਚੀਫ ਮੈਨੇਜਰ ਕਰੁਨਾ ਸ਼ਰਮਾ ਅਤੇ ਚੀਫ ਮੈਨੇਜਰ ਬੀ. ਐਲ. ਮੀਨਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਆਪਣੇ-ਆਪਣੇ ਵਿਚਾਰ ਆਮ ਲੋਕਾਂ ਨਾਲ ਸਾਂਝੇ ਕੀਤੇ।

