ਪਟਿਆਲਾ

ਬਾਦਲ ਸਾਹਿਬ ਪਟਿਆਲਾ ਨੂੰ ਪਟਿਆਲਾ ਦੀਆਂ ਵੇਚੀਆਂ ਜ਼ਮੀਨਾਂ ਦਾ ਹੀ ਪੈਸਾ ਦੇ ਦਿਓ : ਸੰਜੀਵ ਬਿੱਟੂ

ਪਟਿਆਲਾ, 30 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਟਿਆਲਾ ਵਿਖੇ ਕੀਤੇ ਗਏ ਸੰਗਤ ਦਰਸ਼ਨ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਪਟਿਆਲਾ ਨੂੰ ਕਾਣੀ ਕੌਢੀ ਨਹੀਂ ਦਿੱਤੀ।

ਹੁਣ ਜਦੋਂ ਚੋਣ ਜ਼ਾਬਤਾ ਲਾਗੂ ਹੋਣ ਵਿਚ ਸਿਰਫ 1 ਜਾਂ 2 ਦਿਨ ਬਾਕੀ ਰਹਿ ਗਏ ਹਨ ਤਾਂ ਮੁੱਖ ਮੰਤਰੀ ਪਟਿਆਲਾ ਵਿਖੇ ਸੰਗਤ ਦਰਸ਼ਨ ਕਰਕੇ ਲੋਕਾਂ ਦਾ ਮੂਰਖ ਬਣਾ ਰਹੇ ਹਨ। ਸੰਜੀਵ ਬਿੱਟੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪਟਿਆਲਾ ਸ਼ਹਿਰ ਦੀ 1500 ਕਰੋੜ ਰੁਪਏ ਦੀ ਪ੍ਰਾਪਰਟੀ ਆਪਣੇ ਚਹੇਤਿਆਂ ਨੂੰ ਸਿਰਫ 600 ਕਰੋੜ ਵਿਚ ਵੇਚ ਦਿੱਤੀ ਹੈ। ਇਸ ਦਾ ਇਕ ਵੀ ਪੈਸਾ ਪਟਿਆਲਾ ਦੇ ਵਿਕਾਸ ‘ਤੇ ਖਰਚ ਨਹੀਂ ਕੀਤਾ ਗਿਆ। ਬਾਦਲ ਸਰਕਾਰ ਨੇ ਪਟਿਆਲਾ ਦੀਆਂ ਜ਼ਮੀਨਾਂ ਵੇਚ ਕੇ ਕਮਾਇਆ ਪੈਸਾ ਬਠਿੰਡਾ ਦੇ ਵਿਕਾਸ ‘ਤੇ ਲਾ ਕੇ ਪਟਿਆਲਾ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਚਮੁਚ ਹੀ ਪਟਿਆਲਾ ਦੇ ਹਿਤੈਸ਼ੀ ਹਨ ਤਾਂ ਉਹ ਘੱਟੋ ਘੱਟ ਪਟਿਆਲਾ ਦੀਆਂ ਵੇਚੀਆਂ ਜ਼ਮੀਨਾਂ ਦਾ ਪੈਸਾ ਪਟਿਆਲਾ ਵਿਚ ਹੀ ਲਾ ਦੇਣ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਨੇ ਰਾਜਪੁਰਾ ਕਾਲੋਨੀ ਦੀ 55 ਏਕੜ ਜ਼ਮੀਨ, ਜੇਲ• ਰੋਡ ‘ਤੇ ਸਥਿਤ ਪਸ਼ੂ ਪਾਲਣ ਵਿਭਾਗ ਦੀ 50 ਏਕੜ ਦੇ ਕਰੀਬ ਜ਼ਮੀਨ ਤੋਂ ਇਲਾਵਾ ਪਟਿਆਲਾ ਦੀਆਂ ਹੋਰ ਕਈ ਬੇਸ਼ਕੀਮਤੀ ਜ਼ਮੀਨਾਂ ਵੇਚ ਦਿੱਤੀਆਂ ਹਨ। ਜੇਕਰ ਇਹ ਜ਼ਮੀਨਾਂ ਸਹੀ ਤਰੀਕੇ ਨਾਲ ਵੇਚੀਆਂ ਜਾਂਦੀਆਂ ਤਾਂ ਸਰਕਾਰ ਨੂੰ 1500 ਤੋਂ ਲੈ ਕੇ 2000 ਕਰੋੜ ਤੱਕ ਵਿਕ ਸਕਦੀਆਂ ਸਨ ਪਰ ਬਾਦਲ ਸਰਕਾਰ ਨੇ ਇਹ ਸਿਰਫ 600 ਕਰੋੜ ਰੁਪਏ ਵਿਚ ਵੇਚ ਦਿੱਤੀਆਂ ਹਨ ਅਤੇ ਇਸ ਦਾ ਇਕ ਵੀ ਪੈਸਾ ਪਟਿਆਲਾ ਦੇ ਵਿਕਾਸ ‘ਤੇ ਖਰਚ ਨਹੀਂ ਕੀਤਾ ਗਿਆ, ਜਿਸ ਕਾਰਨ ਪਟਿਆਲਾ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਬੇਹੱਦ ਗੁੱਸਾ ਹੈ।

Leave a Reply

Your email address will not be published. Required fields are marked *