ਡਾ. ਗਾਂਧੀ ਦੇ ਪੰਜਾਬ ਫਰੰਟ ਨੂੰ ਝਟਕਾ, ਮੋਹਨਜੀਤ ਕੌਰ ਮੁੜ ਆਪ ‘ਚ ਸ਼ਾਮਲ
ਪਟਿਆਲਾ (ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਬਣਾਏ ਪੰਜਾਬ ਫਰੰਟ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਲੰਮੇ ਸਮੇਂ ਤੋਂ ਡਾ. ਗਾਂਧੀ ਨਾਲ ਜੁੜ ਕੇ ਕੰਮ ਕਰ ਰਹੀ ਮੋਹਨਜੀਤ ਕੌਰ ਨੇ ਮੁੜ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਐਲਾਨ ਕਰ ਦਿੱਤਾ।
ਆਮ ਆਦਮੀ ਪਾਰਟੀ ‘ਚ ਮੋਹਨਜੀਤ ਕੌਰ ਨੂੰ ਸ਼ਾਮਲ ਕਰਨ ਦਾ ਰਸਮੀ ਐਲਾਨ ਆਪ ਆਗੂ ਸੰਜੇ ਸਿੰਘ ਅਤੇ ਆਪ ਦੇ ਦਿਹਾਤੀ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਦੀ ਮੌਜੂਦਗੀ ‘ਚ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਫਰੰਟ ਦਾ ਕੋਈ ਆਧਾਰ ਨਹੀਂ ਹੈ ਅਤੇ ਫਰੰਟ ਨਾਲ ਜੁੜ ਕੰਮ ਕਰਨ ਵਾਲੇ ਵਰਕਰ ਜ਼ਿਆਦਾਤਰ ਆਪ ਪਾਰਟੀ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮੋਹਨਜੀਤ ਕੌਰ ਦਾ ਆਪ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕਰਦੇ ਹਾਂ।
ਇਸ ਦੌਰਾਨ ਮੋਹਨਜੀਤ ਕੌਰ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨਾਲ ਰਹਿ ਕੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਕੰਮ ਕੀਤਾ ਜਾ ਰਿਹਾ ਸੀ, ਪ੍ਰੰਤੂ ਡਾ. ਗਾਂਧੀ ਤੇ ਆਪ ਪਾਰਟੀ ‘ਚ ਚੱਲ ਰਹੇ ਮੱਤਭੇਦਾਂ ਕਾਰਨ ਹੁਣ ਜ਼ਿਆਦਾ ਸਮਾਂ ਇਕੱਠੇ ਨਹੀਂ ਚੱਲਿਆ ਸਕਦਾ ਅਤੇ ਹੁਣ ਸਿਰਫ ਆਪ ਪਾਰਟੀ ਨਾਲ ਜੁੜ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।

