ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੇਂ ਸਾਲ 2017 ਦੇ ਸ਼ੁੱਭ ਮੌਕੇ ‘ਤੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ
ਚੰਡੀਗੜ੍ਹ, 31 ਦਸੰਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੇਂ ਸਾਲ 2017 ਦੇ ਸ਼ੁੱਭ ਮੌਕੇ ‘ਤੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਸਾਰੇ ਦੇ ਸੁੱਖ ਤੇ ਖੁਸ਼ਹਾਲੀ ਦੀ ਕਮਾਨਾ ਕੀਤੀ। ਉਨ੍ਹਾਂ ਨੇ ਦੇਸ਼ ਦੀ ਸੀਮਾਵਾਂ ਦੀ ਰੱਖਿਆ ਕਰਨ ਵਾਲੇ ਬਹਾਦੁਰ ਜਵਾਨਾਂ ਨੂੰ ਵੀ ਨਵੇਂ ਸਾਲ ਦੀ ਦਿਲੀ ਵਧਾਈ ਤੇ ਸ਼ੁੱਭ ਕਾਮਨਾਵਾਂ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਦਾ ਦਿਨ ਇਕ ਅਜਿਹਾ ਮੌਕਾ ਹੁੰਦਾ ਹੈ, ਜਦ ਅਸੀਂ ਬੀਤੇ ਸਾਲ ਦੀ ਉਪਲੱਬਧੀਆਂ ਦਾ ਲੇਖਾ ਜੋਖਾ ਕਰਕੇ ਆਉਣ ਵਾਲੇ ਸਾਲ ਲਈ ਨਵੇਂ ਸੰਕਲਪ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦਾ ਮੌਕਾ ਨਵੇਂ ਸੰਕਲਪ ਦਾ ਮੌਕਾ ਹੁੰਦਾ ਹੈ ਅਤੇ 1 ਨਵੰਬਰ, 2016 ਤੋਂ 31 ਅਕਤੂਬਰ, 2017 ਤਕ ਹਰਿਆਣਾ ਸਰਕਾਰ ਸੂਬੇ ਦੇ ਗਠਨ ਦੇ ਗੋਲਡਨ ਜੁਬਲੀ ਸਾਲ ਮਨਾ ਰਿਹਾ ਹੈ। ਸਾਲ ਭਰ ਚਲਣ ਵਾਲੇ ਗੋਲਡਨ ਜੁਬਲੀ ਸਮਾਰੋਹਾਂ ਦੀ ਸ਼ੁਰੂਆਤ ਨਰਿੰਦਰ ਮੋਦੀ ਨੇ ਪਹਿਲੀ ਨਵੰਬਰ, 2016 ਨੂੰ ਗੁਰੂਗ੍ਰਾਮ ਤੋਂ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਲੋਕ ਸੇਵਾ ਦੇ 26 ਮਹੀਨੇ ਜਿੰਮੇਵਾਰੀ, ਪਾਰਦਰਸ਼ੀ, ਜਵਾਬਦੇਹੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਦੇ ਗਵਾਹ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਸੂਬੇ ਵਿਚ ਵਿਵਸਥਾ ਬਦਲਾਅ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ ਅਤੇ ਪੱਖਪਾਤ ਤੇ ਭੇਦਭਾਅ ਦੀ ਰਾਜਨੀਤੀ ਦੇ ਕਲੰਕ ਨੂੰ ਮਿਟਾ ਕੇ ਬਰਾਬਰ ਵਿਕਾਸ ਅਤੇ ਆਪਸੀ ਸਹਿਮਤੀ ਦੀ ਰਾਹ ਅਪਨਾਈ ਹੈ।
ਉਨ੍ਹਾਂ ਕਿਹਾ ਕਿ ‘ਸੱਭ ਕਾ ਸਾਥ, ਸੱਭ ਦਾ ਵਿਕਾਸ’ ਦੇ ਆਦਰਸ਼ ‘ਤੇ ਚਲਦੇ ਹੋਏ ਮੌਜ਼ੂਦਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੀ ਭਲਾਈ, ਵਿਕਾਸ ਅਤੇ ਹਰ ਖੇਤਰ ਕੇ ਬਰਾਬਰ ਵਿਕਾਸ ਲਈ ਬਹੁਪੱਖੀ ਨੀਤੀਆਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀ ‘ਹਰਿਆਣਾ ਇਕ – ਹਰਿਆਣਾਵੀਂ ਇਕ’ ਅਤੇ ‘ਸੱਭ ਕਾ ਸਾਥ-ਸੱਭ ਦਾ ਵਿਕਾਸ’ ਦੀ ਸੋਚ ਨਾਲ ਇਸ ਸਾਲ ਨੂੰ ‘ਸਰਵ ਹਰਿਆਣਾ, ਮਾਣ ਹਰਿਆਣਾ, ਪਰਵ ਹਰਿਆਣਾ’ ਦੀ ਭਾਵਨਾ ਨਾਲ ਮਨ੍ਹਾਂ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਦੇ ਇਸ ਮੌਕੇ ‘ਤੇ ਅਸੀਂ ਹਰਿਆਣਾ ਦੇ ਨਵੇਂ ਨਿਰਮਾਣ ਲਈ ਖੁਦ ਨੂੰ ਸਮਰਪਿਤ ਕਰਨ ਅਤੇ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਵਿਚ ਨਵੀਂ ਊਰਜਾ ਦੇ ਨਾਲ ਆਪਣਾ ਯੋਗਦਾਨ ਦੇਣ ਦਾ ਸੰਕਲਪ ਲੈਣਾ ਚਾਹੀਦਾ ਹੈ।

