ਡਾ. ਪ੍ਰਮਿੰਦਰ ਕੌਰ ਨੇ ਸੰਭਾਲਿਆ ਜਿਲ੍ਹਾ ਪਰਿਵਾਰ ਭਲਾਈ ਦਾ ਆਹੁਦਾ
ਪਟਿਆਲਾ 2 ਜਨਵਰੀ (ਮਧੂਸਾਰ ਬਿਊਰੋ)
ਡਾ. ਪਰਮਿੰਦਰ ਕੌਰ ਐਨਸਥੀਜੀਆ ਸਪੈਸਲਿਸਟ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਬਤੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਵੱਜੋਂ ਆਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਬਤੌਰ ਸੀਨੀਅਰ ਕੰਨਸਲਟੈਂਟ ਐਨਸਥੀਜੀਆ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਦੇ ਆਹੁਦੇ ਤੇ ਤੈਨਾਤ ਸਨ। ਅੱਜ ਆਹੁਦਾ ਸੰਭਾਲਣ ਉਪਰੰਤ ਸਾਰੇ ਸਟਾਫ ਵੱਲੋਂ ਬੁੱਕਾ ਦੇ ਕੇ ਉਨ੍ਹਾਂ ਦਾ ਸੁਵਾਗਤ ਕੀਤਾ ਗਿਆ।ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ ਅਤੇ ਪਰਿਵਾਰ ਭਲਾਈ ਦੇ ਖੇਤਰ ਵਿੱਚ ਵੀ ਪਟਿਆਲਾ ਨੂੰ ਮੋਹਰੀ ਜਿਲ੍ਹਾ ਬਨਾਉਣਗੇ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਲਈ ਪੀ.ਸੀ. ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਵਿਭਾਗ ਵੱਲੋਂ ਦਿੱਤੇ ਟੀਚਿਆਂ ਨੂੰ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ।ਇਸ ਮੌਕੇ ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਰਘਵੀਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਅਮਿੱਤ ਜੈਨ ਸਮੇਤ ਸਮੂਹ ਐਨ.ਐਚ.ਐਮ ਅਤੇ ਰੈਗੂਲਰ ਸਟਾਫ ਹਾਜਰ ਸੀ।

