ਪਟਿਆਲਾ

ਖ਼ਾਲਸਾ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੇ ਕੀਤਾ ਪੈਗਰੋ ਫੂਡ ਪ੍ਰਾਈਵੇਟ ਲਿਮਟਿਡ ਸਰਹੰਦ ਦਾ ਦੌਰਾ

ਪਟਿਆਲਾ 3 ਮਾਰਚ (ਕੰਵਰ ਬੇਦੀ)
ਖ਼ਾਲਸਾ ਕਾਲਜ, ਪਟਿਆਲਾ ਦੇ ਦੀਨ ਦਿਆਲ ਉਪਧਿਆਏ ਕੌਂਸ਼ਲ ਕੇਂਦਰ ਅਧੀਨ ਚੱਲ ਰਹੇ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਪੈਗਰੋ ਫੂਡ ਪ੍ਰਾਈਵੇਟ ਲਿਮਟਿਡ, ਸਰਹੰਦ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਨੇ ਭੋਜਨ ਦੀ ਸਾਂਭ ਸੰਭਾਲ ਅਤੇ ਉਸ ਦੀ ਪੈਕਜ਼ਿੰਗ ਸਬੰਧੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ।

ਪੈਗਰੋ ਫੂਡ ਇੰਡਸਟਰੀ ਦੇ ਕੁਆਲਟੀ ਇੰਚਾਰਜ਼ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਡਸਟਰੀ ਨੂੰ ਕੱਚੇ ਮਾਲ, ਪ੍ਰੋਸੈਸਿੰਗ, ਪੈਕਜ਼ਿੰਗ ਅਤੇ ਕੋਲਡ ਸਟੋਰੇਜ ਆਦਿ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜਿਵੇਂ ਮਟਰ ਕੱਢ ਕੇ ਉਸ ਨੂੰ ਸਰਫੇਸ ਅਤੇ ਸਪਰੇਅ ਵਾਸ਼ਿੰਗ ਤਕਨੀਕਾਂ ਨਾਲ ਸਾਫ਼ ਕਰਨ ਤੋਂ ਬਾਅਦ ਬਲਾਂਚਿੰਗ ਅਤੇ ਆਈ.ਕਿਯੂ.ਐਫ.( ਇੰਸਟਾਂਟ ਕੁਇਕ ਫਰੀਜਿੰਗ) ਤੋਂ ਬਾਅਦ ਪੈਕ ਕੀਤਾ ਜਾਂਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੈਗਰੋ ਫੂਡ ਪ੍ਰਾਈਵੇਟ ਲਿਮਟਿਡ ਬਹੁਤ ਸਾਰੀਆ ਖਾਣ ਵਾਲੀਆਂ ਵਸਤੂਆਂ ਵਿਜੇਂ ਕਿ ਆਲੂ,ਮਟਰ, ਗਾਜਰ, ਗੋਭੀ, ਸ਼ਿਮਲਾ ਮਿਰਚ, ਅਦਰਕ, ਪਿਆਜ ਅਤੇ ਫਲੀਆਂ ਦਾ ਨਿਰਯਾਤ ਕਰਦੀ ਹੈ ਅਤੇ ਇੰਡਸਟਰੀ ਵੱਖ-ਵੱਖ ਥਾਂਵਾਂ ‘ਤੇ ਸੀ.ਸੀ.ਪੀ.(ਕਰਿਟੀਕਲ ਕੰਟਰੋਲ ਪੁਆਇੰਟ) ਵੀ ਅਪਣਾਉਂਦੀ ਹੈ ਤਾਂ ਜੋ ਡੱਬਾ ਬੰਦ ਪਦਾਰਥਾਂ ਵਿੱਚ ਕੋਈ ਵੀ ਧਾਤ,ਧਾਗਾ ਜਾਂ ਪੱਥਰ ਨਾ ਰਹਿ ਜਾਵੇ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ ਜੋ ਕਿ ਕਿੱਤਾ ਮੁੱਖੀ ਕੋਰਸਾਂ ਲਈ ਅਤਿ ਜ਼ਰੂਰੀ ਹਨ।
ਦੀਨ ਦਿਆਲ ਉਪਧਿਆਏ ਕੌਂਸ਼ਲ ਕੇਂਦਰ ਦੇ ਕੋਆਰਡੀਨੇਟਰ ਡਾ. ਅਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਨਿਪੁੰਨਜੋਤ ਕੌਰ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੀ ਬਹੁ ਪੱਖੀ ਸ਼ਖ਼ਸੀਅਤ ਦੀ ਉਸਾਰੀ ਲਈ ਜ਼ਰੂਰੀ ਹਨ। ਇਸ ਵਿਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਵਿਭਾਗ ਦੇ ਅਧਿਆਪਕਾਂ ਪ੍ਰੋ. ਰੋਜ਼ੀ ਬਾਂਸਲ ਅਤੇ ਡਾ. ਮਨਸਿਮਰਨ ਕੌਰ ਰੰਧਾਵਾ ਨੇ ਕੀਤੀ।

Leave a Reply

Your email address will not be published. Required fields are marked *