ਸਿਆਸੀ ਪਾਰਟੀਆਂ ਚੋਣ ਮੈਨੀਫ਼ੈਸਟੋ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਮੁੱਦੇ ਨੂੰ ਪਹਿਲ ਦੇਣ
ਅੰਿਮ੍ਰਤਸਰ, 4 ਜਨਵਰੀ (ਮਧੂਸਾਰ ਬਿਊਰੋ)
ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪੰਜਾਬ ਜਾਗ੍ਰਤੀ ਮੰਚ ਦੀ ਇੱਕ ਵਿਸ਼ੇਸ਼ ਮੀਟਿੰਗ 03/1/2017 ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਈ।
ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਅਤੇ ਸ੍ਰ. ਸਤਨਾਮ ਸਿੰਘ ਮਾਣਕ ਉਪ-ਸੰਪਾਦਕ ਰੋਜ਼ਾਨਾ ਅਜੀਤ ਨੇ ਇਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਸ ਮੀਟਿੰਗ ਵਿੱਚ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਮਹੱਤਵ ਦੇਣ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਹਰ ਉਸ ਪਾਰਟੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜਿਹੜੀ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਮੁੱਦੇ ਨੂੰ ਸਥਾਨ ਨਹੀਂ ਦੇਵੇਗੀ ਜਾਂ ਇਸਦੀ ਅਣਦੇਖੀ ਕਰੇਗੀ ਅਜਿਹੀ ਪਾਰਟੀ/ਪਾਰਟੀਆਂ ਵਿਰੁਧ ਭਰਪੂਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਲੋਕਾਂ, ਸਕੂਲਾਂ, ਕਾਲਜਾ ਅਤੇ ਸਾਹਿਤਕ ਸੰਸਥਾਵਾਂ ਨਾਲ ਰਲਕੇ ਅਜਿਹੀਆਂ ਪਾਰਟੀਆਂ ਦੇ ਚੋਣ ਮੈਨੀਫ਼ੈਸਟੋ ਚੌਂਕ ਚੁਰਾਹਿਆਂ ਵਿੱਚ ਸਾੜੇ ਜਾਣਗੇ। ਇਸ ਮੀਟਿੰਗ ਵਿੱਚ ਗੁਰਦੇਵ ਸਿੰਘ ਮਹਿਲਾਂਵਾਲਾ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਰੰਜੀਵ ਸ਼ਰਮਾ, ਜਸਵੰਤ ਰੰਧਾਵਾ, ਸ਼ਿਵਦੇਵ ਸਿੰਘ, ਕਮਲ ਗਿੱਲ, ਸਤੀਸ਼ ਝੀਂਗਣ, ਇਕਬਾਲ ਸਿੰਘ, ਇੰਦਰਾ ਵਿਰਕ, ਹਰਜਿੰਦਰ ਕੌਰ ਕੰਗ, ਰਾਜਵੀਰ ਕੌਰ ਆਦਿ ਹਾਜ਼ਰ ਸਨ।

