ਪਟਿਆਲਾ

ਬੈਂਕ ਆਫਿਸਰ ਐਸੋ. ਨੇ ਲਾਇਆ ਮੁਫਤ ਆਰਥੋਪੈਡਿਕ ਚੈਕਅਪ ਕੈਂਪ

ਪਟਿਆਲਾ 4 ਦਸੰਬਰ (ਮਧੂਸਾਰ ਬਿਊਰੋ)
ਦੀ ਐਸੋਸੀਏਟ ਬੈਂਕਸ ਆਫਿਸਰਜ਼ ਐਸੋਸੀਏਸ਼ਨ (ਏ. ਬੀ. ਓ. ਏ.) ਵਲੋਂ ਸਟੇਟ ਬੈਂਕ ਆਫ ਪਟਿਆਲਾ ਹੈਡ ਆਫਿਸ ਦੇ ਆਡੀਟੋਰੀਅਮ ਵਿਚ ਮੁਫਤ ਹੱਡੀਆਂ ਤੇ ਆਰਥੋਪੈਡਿੰਗ ਚੈਕਅਪ ਕੈਂਪ ਲਾਇਆ ਗਿਆ।

ਕੈਂਪ ‘ਚ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੇ ਮਾਹਰ ਡਾਕਟਰਾਂ ਦੀ ਟੀਮ ਨੇ 300 ਦੇ ਲਗਭਗ ਬੈਂਕ ਆਫਿਸਰਜ਼ ਦਾ ਮੁਫਤ ਆਰਥੋਪੈਡਿੰਗ ਚੈਕਅਪ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਡਾਕਟਰੀ ਸਹਾਇਤਾ ਵੀ ਦਿੱਤੀ। ਇਸ ਕੈਂਪ ਦਾ ਉਦਘਾਟਨ ਬੈਂਕ ਦੇ ਮੈਨੇਜਿੰਗ ਡਾਇਰੈਕਟ ਐਸ. ਏ. ਰਮੇਸ਼ ਰੰਗਨ ਵਲੋਂ ਕੀਤਾ ਗਿਆ।
ਇਸ ਮੌਕੇ ਬੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਹਰੀਦਾਸ ਕੇ. ਵੀ. ਵਲੋਂ ਮਾਹਰ ਡਾਕਟਰਾਂ ਅਤੇ ਟੈਕਨੀਸ਼ੀਅਨਜ਼ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਟਾਪ ਐਗਜ਼ੀਕਿਊਟਿਵਜ਼ ਆਨੰਤ ਉਪਾਧਿਆਏ ਸੀ. ਵੀ. ਓ, ਵਸੂਧਾ ਭੱਟ ਕੁਮਾਰ ਜੀ. ਐਮ., ਜੇ. ਐਸ. ਜੰਢੂ ਜੀ. ਐਮ. ਅਤੇ ਅਨਿਲ ਮਲਹੋਤਰਾ ਜੀ. ਐਮ. ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਸ਼੍ਰੀ ਰੰਗਨ ਵਲੋਂ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ ਗਈ।
ਇਸ ਮੌਕੇ ਬੈਂਕ ਐਸੋ. ਦੇ ਜਨਰਲ ਸਕੱਤਰ ਕਾਮਰੇਡ ਚਮਨ ਸਿੰਗਲਾ ਨੇ ਐਸੋ. ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮੂਹ ਮੈਂਬਰਾਂ ਨੂੰ ਬੈਂਕ ਦੀ ਬਿਹਤਰੀ ਅਤੇ ਗਾਹਕਾਂ ਦੀ ਸੁਵਿਧਾ ਦਾ ਵਿਸ਼ੇਸ ਧਿਆਨ ਰੱਖਣ ਲਈ ਪ੍ਰੇਰਿਤ ਵੀ ਕੀਤਾ ਅਤੇ ਉਨ੍ਹਾਂ ਨੇ ਸਮੂਹ ਆਫਿਸਰਜ਼ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਕਾਮਰੇਡ ਰਾਜੀਵ ਸਰਹਿੰਦੀ ਖਜ਼ਾਨਚੀ, ਕਾਮਰੇਡ ਜੇ. ਪੀ. ਗੁਪਤਾ, ਕਾਮਰੇਡ ਜੀ. ਐਸ. ਢਿੱਲੋਂ, ਕਾਮਰੇਡ ਐਸ. ਕੇ. ਮਲਿਕ, ਕਾਮਰੇਡ ਬਿਨੇ ਸਿਨਹਾ, ਕਾਮਰੇਡ ਗੁਰਮੁਖ ਸਿੰਘ, ਕਾਮਰੇਡ ਅਮ੍ਰਿਤਪਾਲ ਸਿੰਘ, ਕਾਮਰੇਡ ਵਿਕਾਸ ਚੋਰੱਸੀਆ, ਕਾਮਰੇਡ ਵਾਈ. ਕੇ. ਸਿੰਗਲਾ ਅਤੇ ਕਾਮਰੇਡ ਅਭੇ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੈਂਕ ਆਫਿਸਰ ਅਤੇ ਬੈਂਕ ਆਫਿਸਰਜ਼ ਐਸੋ. ਦੇ ਅਧਿਕਾਰੀ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *