ਪੰਜਾਬਪਟਿਆਲਾ

ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਵਰਤਿਆ : ਹਰਿੰਦਰਪਾਲ ਸਿੰਘ ਚੰਦੂਮਾਜਰਾ

ਹਰਿੰਦਰਪਾਲ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਹੁਲਾਰਾ : ਕਾਂਗਰਸੀ ਪਰਿਵਾਰ ਅਕਾਲੀ ਦਲ ‘ਚ ਹੋਏ ਸ਼ਾਮਲ
ਬਲਬੇੜਾ, 5 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਸਨੌਰ ਤੋਂ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਇਲਾਕੇ ਦੇ ਪਿੰਡ ਚਰਾਸੋਂ ਵਿਖੇ ਇਕ ਸਮਾਗਮ ਦੌਰਾਨ ਜਥੇਦਾਰ ਬਹਾਦਰ ਸਿੰਘ ਦੀ ਪ੍ਰੇਰਨਾ ਸਦਕਾ 26 ਪਰਿਵਾਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਛੱਡ ਕੇ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਸਮੁੱਚੇ ਪਰਿਵਾਰਾਂ ਨੂੰ ਪਾਰਟੀ ਅੰਦਰ ਬਣਦਾ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਸ. ਹਰਿੰਦਰਪਾਲ ਸਿੰਘ ਨੇ ਆਖਿਆ ਕਿ ਹਲਕਾ ਸਨੌਰ ਨਾਲ ਜੋ ਪਹਿਲਾਂ ਡਕਾਲਾ ਸੀ, ਨਾਲ ਚੰਦੂਮਾਜਰਾ ਪਰਿਵਾਰ ਦੀ ਪੁਰਾਣੀ ਸਾਂਝ ਹੈ ਅਤੇ ਉਨ੍ਹਾਂ ਦੀ ਇਸੇ ਸਾਂਝ ਨੂੰ ਦੇਖਦਿਆਂ ਪਾਰਟੀ ਵਲੋਂ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਸੌਂਪੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਅੰਦਰ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਰਾਹਤ ਤੇ ਵਿਕਾਸ ਸਕੀਮਾਂ ਜਿਨ੍ਹਾਂ ‘ਚ ਆਟਾ ਦਾਲ ਸਕੀਮ, ਗਰੀਬ ਤੇ ਵਿਧਵਾ ਪੈਨਸ਼ਨ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਮੁਫਤ ਵਿਦਿਆ, ਘਰਾਂ ਲਈ ਮੁਫਤ ਬਿਜਲੀ ਯੂਨਿਟ ਕਾਂਗਰਸ ਪਾਰਟੀ 60 ਸਾਲ ਰਾਜ ਕਰਨ ‘ਤੇ ਵੀ ਨਹੀਂ ਦੇ ਸਕੀ। ਉਨ੍ਹਾਂ ਆਖਿਆ ਕਿ ਅੱਗੋਂ ਵੀ ਅਕਾਲੀ-ਭਾਜਪਾ ਸਰਕਾਰ ਗਰੀਬ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਹੋਰ ਆਖਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਇਲਾਕੇ ਵਿਚ ਵੱਡੀ ਇੰਸਟਰੀ ਸਥਾਪਿਤ ਕਰਵਾਉਣ ਦੇ ਯਤਨ ਕਰਨਗੇ ਤਾਂ ਜੋ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਕਾਂਗਰਸ ਪਾਰਟੀ ‘ਤੇ ਹੱਲਾ ਬੋਲਦਿਆਂ ਆਖਿਆ ਕਿ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਅੰਦਰੋਂ ਆਪਣਾ ਅਧਾਰ ਗਵਾ ਚੁੱਕੀ ਹੈ ਅਤੇ ਪੰਜਾਬ ਅੰਦਰ ਕਾਂਗਰਸ ਆਗੂ ਇਕ ਦੂਜੇ ਦੀਆਂ ਲੱਤਾਂ ਖਿੱਚਣ ‘ਤੇ ਰਹੇ ਹਨ, ਜਦੋਂਕਿ ਵਿਕਾਸ ਦੇ ਨਾਂ ‘ਤੇ ਸੱਤਾ ‘ਚ ਰਹਿੰਦਾ ਇਨ੍ਹਾਂ ਕੋਈ ਇਕ ਵੀ ਪ੍ਰੋਜੈਕਟ ਲਿਆਉਣ ‘ਚ ਨਾਕਾਮ ਰਹੀ ਹੈ । ਉਨ੍ਹਾਂ ਆਪ ‘ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਗੁਬਾਰੇ ਦੀ ਫੂਕ ਨਿਕਲ ਚੁੱਕੀ ਹੈ ਅਤੇ ਲੋਕ ਇਨ੍ਹਾਂ ਦੀਆਂ ਕਹਿਣੀ ਅਤੇ ਕਥਨੀ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਸ. ਹਰਿੰਦਰਪਾਲ ਸਿੰਘ ਨੇ ਆਖਿਆ ਕਿ ਪਾਰਟੀ ਵਲੋਂ ਹਲਕੇ ਦੀ ਸੌਂਪੀ ਸੇਵਾ ਦੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਪ੍ਰੋ. ਚੰਦੂਮਾਜਰਾ ਦੇ ਸਹਿਯੋਗ ਹਲਕੇ ਅੰਦਰ ਕਰਵਾਏ ਰਿਕਾਰਡ ਵਿਕਾਸ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਵਿਕਾਸ ਦਾ ਇਹ ਸ਼ੁਰੂ ਹੋਇਆ ਸਿਲਸਿਲਾ ਲਗਾਤਰ ਚਲਦਾ ਰਹੇਗਾ।
ਉਨ੍ਹਾਂ ਅਖ਼ੀਰ ਵਿਚ ਵਿਸ਼ਵਾਸ਼ ਦਿਵਾਇਆ ਕਿ ਉਹ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹÂ ਵਚਨਬੱਧ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਤੀਜੀ ਵਾਰ ਬਣਨ ਵਾਲੀ ਅਕਾਲੀ ਸਰਕਾਰ ਦੇ ਅੰਅਦਰ ਹਲਕੇ ਦੇ ਰਹਿੰਦੇ ਸਾਰੇ ਰਹਿੰਦੇ ਵਿਕਾਸ ਵੀ ਮੁਕੰਮਲ ਕਰਵਾ ਦਿੱਤੇ ਜਾਣਗੇ।
ਇਸ ਮੌਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਭਗਵਾਨ ਸਿੰਘ, ਅਜਾਇਬ ਸਿੰਘ, ਜਗਦੀਸ਼ ਸਿੰਘ, ਰਾਜਵੀਰ ਸਿੰਘ, ਧਰਮਾ, ਦਰਸ਼ਨ ਸਿੰਘ, ਰੌਬਿਨ, ਹਰਮੇਸ਼ ਸਿੰਘ, ਨੇਕ ਸਿੰਘ, ਗੁਰਚੇਤ ਸਿੰਘ, ਤਰਸੇਮ ਸਿੰਘ, ਸੁਬੇਗ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਸਵਰਨ ਸਿੰਘ, ਕਰਨੈਲ ਸਿੰਘ, ਚਾਬਨ ਸਿੰਘ, ਬਿੰਦਰ ਸਿੰਘ, ਚਰਨ ਸਿੰਘ, ਭਾਗ ਸਿੰਘ, ਮਹਿੰਦਰ ਸਿੰਘ ਆਦਿ ਪ੍ਰਮੁੱਖ ਸਨ।
ਹੋਰਨਾ ਤੋਂ ਇਲਾਵਾ ਇਸ ਮੌਕੇ ਸਰਕਲ ਬਲਬੇੜਾ ਪ੍ਰਧਾਨ ਜਥੇਦਾਰ ਨਰੰਜਣ ਸਿੰਘ, ਸਰਕਲ ਬਲਬੇੜਾ ਚੋਣ ਦਫਤਰ ਇੰਚਾਰਜ ਬਲਜੀਤ ਸਿੰਘ ਚੰਦੂਮਾਜਰਾ, ਹਰਮੇਸ਼ ਮਿੱਤਲ ਬਲਬੇੜਾ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਬਲਬੇੜਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਦਰਸ਼ਨ ਸਿੰਘ, ਗੁਰਜੰਟ ਸਿੰਘ, ਜੈਪਾਲ ਨੰਬਰਦਾਰ, ਸਵਰਨ ਸਿੰਘ, ਯਾਦਵਿੰਦਰ ਸਿੰਘ ਬਲਬੇੜਾ, ਭਾਗ ਸਿੰਘ ਚਰਾਸੋਂ, ਰਮੇਸ਼ਵਰ ਸ਼ਰਮਾ, ਬਲਕਾਰ ਸਿੰਘ ਮੈਂਬਰ ਪੰਚਾਇਤ, ਜਗਜੀਤ ਸਿੰਘ ਸਰਪੰਚ ਬਲਬੇੜਾ, ਰੂਪੀ ਕੱਕੇਪੁਰ, ਸੋਨੀ ਕੱਕੇਪੁਰ, ਸੁਖਚੈਨ ਸਿੰਘ ਪ੍ਰਧਾਨ ਆਈ.ਟੀ. ਵਿੰਗ ਸਰਕਲ ਬਲਬੇੜਾ, ਸੁਰਜੀਤ ਸਿੰਘ ਚਰਾਸੋਂ, ਜਸਪਾਲ ਸਿੰਘ ਵਿੱਕੀ ਧੀਰਾ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

Leave a Reply

Your email address will not be published. Required fields are marked *