ਪਟਿਆਲਾ

ਮੌਜ਼ੂਦਾ ਸਰਕਾਰ ਵਿੱਚ ਲੋਕਾਂ ਨੂੰ ਮੂਲ ਭੂਤ ਸੁਵਿਧਾਵਾਂ ਨਹੀਂ ਮਿਲ ਰਹੀਆਂ-ਪ੍ਰਨੀਤ ਕੌਰ

ਸੁਖਜਿੰਦਰ ਰਾਜਾ ਬਣੇ ਯੂਥ ਅਤੇ ਵੈਲਫੇਅਰ ਸੈਲ ਦੇ ਕੌ-ਚੇਅਰਮੈਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੇ ਸੇਵਾ ਕਰ ਰਹੇ ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਰਾਜਾ ਸਰਜੀਕਲ ਨੂੰ ਕਾਂਗਰਸ ਦੇ ਯੂਥ ਅਤੇ ਵੈਲਫੇਅਰ ਸੈਲ ਜਿਲ੍ਹਾ ਪਟਿਆਲਾ ਦਾ ਕੌ-ਚੇਅਰਮੈਨ ਨਿਯੁਕਤ ਕੀਤਾ ਹੈ।

ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪ੍ਰਨੀਤ ਕੌਰ,ਕੇ.ਕੇ ਸ਼ਰਮਾ,ਕੇ.ਕੇ ਸਹਿਗਲ ਅਤੇ ਸੈਲ ਦੇ ਚੇਅਰਮੈਨ ਵਿਨੋਦ ਅਰੋੜਾ ਕਾਲੂ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਪੰਜਾਬ ਹਰ ਪੱਖੋ ਪੱਛੜ ਗਿਆ ਹੈ। ਆਮ ਲੋਕਾਂ ਨੂੰ ਉਹਨਾਂ ਦੀਆ ਮੂਲ ਭੁਤ ਸੁਵਿਧਾਵਾਂ ਵੀ ਨਹੀ ਮਿਲ ਨਹੀਆ ਜਿਸ ਨਾਲ ਲੋਕਾਂ ਵਿੱਚ ਮੌਜੂਦਾ ਸਰਕਾਰ ਖਿਲਾਫ ਕਾਫੀ ਰੋਸ ਹੈ।ਇਸ ਮੌਕੇ ਸੁਖਜਿੰਦਰ ਰਾਜਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋ ਮਿਲੀ ਹੋਈ ਇਸ ਅਹਿਮ ਜਿੰਮੇਵਾਰ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।
ਇਸ ਮੌਕੇ ਕੇ.ਕੇ ਮਲਹੋਤਰਾ,ਰਾਜੇਸ਼ ਮੰਡੋਰਾ,ਸੋਨੂੰ ਸੰਗਰ,ਜਸਪਾਲ ਜਿੰਦਲ,ਜਸਵਿੰਦਰ ਜੁਲਕਾ,ਵਿਸ਼ਵਾਸ ਸੈਨੀ ਕਾਲੂ,ਅਸ਼ੀਸ਼ ਨਈਅਰ,ਜਤਿੰਦਰ ਖਾਂਸੀਆ,ਮਨੀ ਵਾਲੀਆ,ਮਨਦੀਪ ਵਰਮਾ,ਸ਼ੰਮੀ ਖਾਨ,ਚੀਮਾ,ਕਰਨ ਕੰਨੂੰ,ਦੀਪਕ ਸੂਦ,ਨਿਤਿਨ ਅਹੂਜਾ,ਭੌਲੂ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਆਗੁ ਅਤੇ ਅਹੁੱਦੇਦਾਰ ਮੋਕੇ ਤੇ ਹਾਜਰ ਸਨ।

Leave a Reply

Your email address will not be published. Required fields are marked *