ਕੇਂਦਰੀ ਸਿਹਤ ਟੀਮ ਵੱਲੋਂ ਹੈਲਥ ਐਂਡ ਵੈਲਨੈਸ ਕੇਂਦਰ ਮੰਡੋਲੀ ਵਿਖੇ ਐਨਕੁਆਸ ਦੇ ਮਾਪਦੰਡਾ ਦਾ ਕੀਤਾ ਨਿਰੀਖਣ।
ਪਟਿਆਲਾ 28 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਸਿਹਤ ਕੇਂਦਰਾ ਵਿੱਚ ਨੈਸ਼ਨਲ ਕੁਆਲਿਟੀ ਐਸ਼ਿਓਰੈਂਸ ਸਟੈਂਡਰਜ ਦੇ ਮਾਪਦੰਡਾ ਦਾ ਨਿਰੀਖਣ ਕਰਨ ਲਈ ਕੇਂਦਰੀ ਸਿਹਤ ਟੀਮ ਜਿਸ ਵਿੱਚ ਡਾ. ਬਿਨਦੇਸ਼ ਕੁਮਾਰ ਸ਼ੁਕਲਾ ਅਤੇ ਸ਼੍ਰੀ ਮਤੀ ਸੰਜੁਲਤਾ ਭਾਰਗਵਾ ਸ਼ਾਮਲ ਸਨ, ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰ ਮੰਡੋਲੀ ਦਾ ਦੋਰਾ ਕੀਤਾ ਅਤੇ ਐਨਕੁਆਸ ਦੇ ਮਾਪਦੰਡਾ ਦਾ ਜਾਇਜਾ ਲਿਆ।ਟੀਮ ਦਾ ਸੁਆਗਤ ਅਤੇ ਅਗਵਾਈ ਸੀਨੀਅਰ ਮੈਡੀਕਲ ਅਫਸਰ ਇੰ: ਹਰਪਾਲਪੁਰ ਡਾ. ਰਜਨੀਤ ਰੰਧਾਵਾ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ।ਸੀਨੀਅਰ ਮੈਡੀਕਲ ਅਫਸਰ ਡਾ.ਰਾਜਨੀਤ ਰੰਧਾਵਾ ਨੇਂ ਕਿਹਾ ਕਿ ਜਿਹੜੇ ਨੈਸ਼ਨਲ ਕੁਆਲਿਟੀ ਐਸ਼ਿਓਰੈਂਸ ਦੇ ਮਾਪਦੰਡ ਬਣਾਏ ਗਏ ਹਨ ਇਹਨਾਂ ਦੀ ਵੰਡ 8 ਹਿਸਿਆ ਵਿੱਚ ਕੀਤੀ ਗਈ ਹੈ।
ਜਿਸ ਵਿੱਚ ਸਿਹਤ ਫੈਸੀਲਿਟੀ ਵੱਲੋਂ ਮਰੀਜਾਂ ਨੂੰ ਕਿਹੋ ਜਿਹੀਆਂ ਸੇਵਾਵਾਂ ਮੁਹਈਆ ਕਰਵਾਈਆ ਜਾਂਦੀਆ ਹਨ ,ਕਲ਼ੀਨਿਕਲ ਕੇਅਰ ਕਿਸ ਤਰਾਂ ਦਿਤੀ ਜਾਂਦੀ ਹੈ, ਇਨਫੈਕਸ਼ਨ ਦੀ ਰੋਕਥਾਮ ਲਈ ਕਿਹੋ ਜਿਹੇ ਪ੍ਰਬੰਧ ਹਨ, ਕੁਆਲਟੀ ਮੇਨੇਜਮੈਂਟ ਕਿਹੋ ਜਿਹੀ ਹੈ, ਰਿਕਾਰਡ ਕਿਸ ਤਰਾਂ ਰੱਖਿਆ ਜਾਂਦਾ ਹੈ ਅਤੇ ਇਸ ਸਭ ਦੇ ਨਤੀਜੇ ਕਿਹੋ ਜਿਹੇ ਹਨ। ਇਸ ਅਧਾਰ ਉਤੇ ਕੇਂਦਰੀ ਟੀਮ ਵੱਲੋਂ ਮੰਡੋਲੀ ਦੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਸਾਫ ਸਫਾਈ ਦੇ ਪ੍ਰਬੰਧਾ ਦਾ ਜਾਇਜਾ ਵੀ ਲਿਆ ਗਿਆ।ਇਸ ਦੋਰਾਣ ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਦੀ ਮੈਡੀਕਲ ਟੀਮ ਜਿਸ ਵਿੱਚ ਨੋਡਲ ਅਫਸਰ ਡਾ. ਰਾਖੀ ਚਾਵਲਾ, ਡਾ. ਆਸ਼ੂ ਅਤੇ ਡਾ. ਦੀਕਸ਼ਾ ਵੀ ਸਾਮਲ ਸਨ ਵੀ ਟੀਮ ਦੇ ਨਾਲ ਰਹੇ।ਇਸ ਤੋਂ ਇਲਾਵਾ ਹਾਸਪੀਟਲ ਐਡਮਨਿਸਟਰੇਟਰ ਡਾ. ਅਰਸ਼ਨੂਰ ਵੱਲੋਂ ਵੀ ਅਹਿਮ ਭੁਮਿਕਾ ਨਿਭਾਈ ਗਈ।

