ਡਾ. ਗਾਂਧੀ ਵੱਲੋਂ ਦੋ ਲੱਖ ਦੀ ਲਾਗਤ ਨਾਲ ਤਿਆਰ ਨਵੀਂ ਪਾਰਕਿੰਗ ਅਤੇ ਸ਼ੈਡ ਦਾ ਉਦਘਾਟਨ
ਪਟਿਆਲਾ (ਮਧੂਸਾਰ ਬਿਊਰੋ)
ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਵਲੋਂ ਆਪਣੇ ਐਮ. ਪੀ. ਲੈਡ ਫੰਡ ਵਿੱਚੋਂ 5 ਲੱਖ ਰੁਪਏ ਦੀ ਦਿੱਤੀ ਗਈ ਗ੍ਰਾਂਟ ਨਾਲ, ਸਨਾਤਨ ਧਰਮ ਕੁਮਾਰ ਸਭਾ ਸ਼ਮਸ਼ਾਨਘਾਟ ਘਲੌਰੀ ਗੇਟ ਪਟਿਆਲਾ ਵਿਖੇ ਨਵੀਂ ਪਾਰਕਿਂਗ ਅਤੇ ਸਨਾਤਨ ਧਰਮ ਕੁਮਾਰ ਸਭਾ ਸ਼ਮਸ਼ਾਨ ਘਾਟ ਰਾਜਪੁਰਾ ਰੋਡ ਵਿਖੇ 2 ਲੱਖ ਦੀ ਲਾਗਤ ਨਾਲ ਤਿਆਰ ਨਵੀਂ ਪਾਰਕਿੰਗ ਅਤੇ ਸ਼ੈਡ ਦਾ ਉਦਘਾਟਨ ਕੀਤਾ ਗਿਆ ।
ਇਸ ਮੋਕੇ ਡਾ ਗਾਂਧੀ ਨੇ ਕਿਹਾ ਕਿ ਜੇਕਰ ਸਮਾਜ ਨੂੰ ਅਤੇ ਆਪਣੇ ਭਾਰਤ ਦੇਸ਼ ਨੂੰ ਦੁਨੀਆਂ ਵਿੱਚ ਇੱਕ ਉੱਚਾ ਮੁਕਾਮ ਹਾਸਿਲ ਕਰਨਾ ਹੈ ਤਾਂ ਜਾਤ-ਪਾਤ ਨੂੰ ਬਹੁਤ ਪਿੱਛੇ ਧੱਕਣਾ ਪਵੇਗਾ । ਇਹਨਾਂ ਬੇੜ੍ਹੀਆਂ ਤੋਂ ਸਮਾਜ ਨੂੰ ਮੁਕਤ ਕਰਵਾਉਣਾ ਪੈਣਾ ਹੈ. ਇਸ ਦੇ ਲਈ ਸਵਰਨ ਜਾਤੀਆਂ ਨੂੰ ਆਪ ਮੁਹਾਰੇ ਅੱਗੇ ਆ ਕੇ ਸਮਾਜ ਦੇ ਦਬੇ ਕੁਚਲੇ ਵਰਗ ਦੀ ਬਾਂਹ ਫੜਨੀ ਪਵੇਗੀ ਅਤੇ ਉਹਨਾਂ ਨੂੰ ਬਣਦਾ ਮਾਨ-ਸਨਮਾਨ ਦੇਨਾ ਪਵੇਗਾ 9 ਉਨ੍ਹਾਂ ਨੇ ਸਨਾਤਨ ਧਰਮ ਕੁਮਾਰ ਸਭਾ ਦੇ ਇਸ ਉਪਰਾਲੇ ਦੀ ਵੀ ਸ਼ਲ੍ਹਾਂਘਾ ਕੀਤੀ ਕਿ ਇਸ ਸ਼ਮਸ਼ਾਨਘਾਟ ਵਿੱਚ ਕਿਸੇ ਵੀ ਤਰਾਂ ਦਾ ਜਾਤੀ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਹਰ ਜਾਤ ਧਰਮਾਂ ਦੇ ਲਈ ਇੱਕ ਹੀ ਥਾਂ ਤੇ ਸੰਸਕਾਰ ਕੀਤਾ ਜਾਂਦਾ ਹੈ9 ਇਥੇ ਪ੍ਰਧਾਨ ਬਾਲ ਕ੍ਰਿਸ਼ਨ ਸਿਂਗਲਾ, ਜਗਮੋਹਨ ਮਲਹੋਤਰਾ, ਚੇਅਰਮੈਨ ਪਰਵੇਸ਼ ਰਾਏ ਮੰਗਲਾ, ਕੇ.ਸੀ.ਅਲੀਪੁਰੀਆ, ਵੇਦ ਪ੍ਰਕਾਸ਼ ਸ਼ਰਮਾਂ, ਸੁਰਿੰਦਰ ਕੁਮਾਰ ਕਾਕਾ, ਦੇਵੀ ਰਾਜ ਗੋਇਲ, ਡਾ ਸੁਨੀਲ ਗਰੋਵਰ, ਅਨਿਲ ਗੋਇਲ ਅਤੇ ਕੁੰਦਨ ਗੋਗੀਆ ਹਾਜਿਰ ਸਨ ।

