ਸੇਵਾ ਮੁਕਤ ਮੁਲਾਜਮ ਵੱਲੋ ਮਹਿਲਾਂ ਕਰਮਚਾਰਨ ਦੇ ਥੱਪੜ ਮਾਰਨ ਵਿੱਰੁਧ ਬਿਜਲੀ ਮੁਲਾਜਮਾਂ ਵੱਲੋ ਕੀਤੀ ਨਾਹਰੇਬਾਜੀ
ਪਟਿਆਲਾ: 19 ਜੂਨ (ਮਧੂਸਾਰ ਬਿਊਰੋ) ਬਿਜਲੀ ਨਿਗਮ ਪਟਿਆਲਾ ਦੇ ਮੁੱਖ ਦਫਤਰ ਦੀ ਆਡਿਟ ਸਾਖਾ ਵਿੱਚ ਉਸ ਸਮੇ ਹੰਗਾਮਾ ਹੋ ਗਿਆ ਜਦੋ ਇਕ ਬਿਜਲੀ ਨਿਗਮ ਦੇ ਸੇਵਾ ਮੁਕਤ ਕਰਮਚਾਰੀ ਮਹਿੰਦਰ ਸਿੰਘ ਵਾਸੀ ਸਕਰਾਲੀ ਨੇ ਮਹਿਲਾ ਕਰਮਚਾਰਨ ਹਰਸ਼ਦੀਪ ਕੋਰ ਦੇ ਥੱਪੜ ਮਾਰ ਦਿੱਤਾ।
ਮਹਿਲਾ ਕਰਮਚਾਰਨ ਨੇ ਦੱਸਿਆ ਕਿ ਉਕਤ ਸੇਵਾ ਮੁੱਕਤ ਕਰਮਚਾਰੀ ਦੀ ਸੇਵਾ ਪੱਤਰੀ ਇਸ ਦਫਤਰ ਕੋਲ ਪੜਤਾਲ ਵਾਸਤੇ ਆਈ ਸੀ ਜਿਸ ਦੀ ਆਡਿਟ ਕੀਤੀ ਜਾਣੀ ਸੀ।ਲੇਕਿਨ ਸੇਵਾ ਮੁਕਤ ਕਰਮਚਾਰੀ ਨੇ ਇਸ ਕੰਮ ਨੂੰ ਜਲਦੀ ਨਿਪਟਾਉਣ ਦੀ ਮੰਗ ਕੀਤੀ। ਕਰਮਚਾਰਨ ਨੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਕੰਮ ਜਿਆਦਾ ਹੁੰਦਾ ਹੈ।ਇਸ ਕਰਕੇ ਕਰਮਚਾਰੀਆਂ ਦੇ ਕੰਮਾ ਵਿੱਚ ਸਮਾ ਲਗ ਰਿਹਾ ਹੈ। ਸੇਵਾ ਮੁਕਤ ਕਰਮਚਾਰੀ ਆਪਣਾ ਕੰਮ ਜਲਦੀ ਕਰਵਾਉਣਾ ਚਾਹੁੰਦਾ ਸੀ ਤੇ ਉਸ ਨੇ ਤੇਸ਼ ਵਿੱਚ ਆ ਕੇ ਮੇਰੇ ਨਾਲ ਬਤਮੀਜ਼ੀ ਕੀਤੀ।
ਇੰਪਲਾਈਜ਼ ਫੈਡਰੇਸ਼ਨ ਦੇ ਨੋਟਿਸ ਵਿੱਚ ਆਉਣ ਤੇ ਬਿਜਲੀ ਮੁਲਾਜਮਾਂ ਨੇ ਮੁੱਖ ਦਫਤਰ ਸਾਹਮਣੇ ਇੱਕਤਰ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਮਾਮਲਾ ਡਾਇਰੈਕਟਰ ਪ੍ਰਬੰਧਕੀ ਦੇ ਧਿਆਨ ਵਿੱਚ ਲਿਆਦਾ ਅਤੇ ਮੰਗ ਕੀਤੀ ਕਿ ਮਹਿੰਦਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ।ਜਥੇਬੰਦੀ ਦੇ ਆਗੂਆ ਮਨਜੀਤ ਸਿੰਘ ਚਾਹਲ,ਰਣਬੀਰ ਕੋਰ,ਪਰਮਜੀਤ ਕੋਰ,ਅਵਤਾਰ ਸਿੰਘ ਕੈਥ,ਮੱਖਣ ਸਿੰਘ,ਕੁਲਜੀਤ ਸਿੰਘ,ਰਣਜੀਤ ਸਿੰਘ ਭਿੰਡਰ,ਸੁਰਿੰਦਰ ਪਾਲ ਸਿੰਘ,ਦਲਬੀਰ ਸਿੰਘ,ਮਨਜੀਤ ਕੋਰ,ਸੁਰਿੰਦਰ ਕੰਬੋਜ਼,ਆਦਿ ਆਗੂਆ ਨੇ ਮੰਗ ਕੀਤੀ ਕਿ ਸੇਵਾ ਮੁਕਤ ਕਰਮਚਾਰੀਆਂ ਲਈ ਮੁੱਖ ਦਫਤਰ ਦੇ ਮੇਨ ਗੇਟ ਤੇ ਇਕ ਕਾÀਟਰ ਖੋਲਿਆਂ ਜਾਵੇ ਜਿਥੇ ਉਹ ਆਪਣੀਆਂ ਸਮੱਸਿਆਵਾ ਦੱਸ ਸਕਣ ਅਤੇ ਉਹਨਾ ਨੂੰ ਇਕੱਲੇ ਇੱਕਲੇ ਦਫਤਰ ਵਿੱਚ ਨਾ ਜਾਣਾ ਪਵੇ।।

