ਪਥਿਕ ਸੈਨਾ ਸੰਗਠਨ ਅਤੇ ਗੁੱਜਰ ਸਮਾਜ ਵੱਲੋਂ ਡਿਵੀਜਨਲ ਕਮਿਸ਼ਨਰ ਦਾ ਸਨਮਾਨ
ਪਟਿਆਲਾ (ਮਧੂਸਾਰ ਬਿਊਰੋ)
ਪਥਿਕ ਸੈਨਾ ਸੰਗਠਨ ਅਤੇ ਗੁੱਜਰ ਸਮਾਜ ਦੇ ਸਰਪਰਸਤ ਯਾਦਵਿੰਦਰ ਸਿੰਘ ਨਾਭਾ ਅਤੇ ਉਹਨਾਂ ਦੀ ਟੀਮ ਵੱਲੋਂ ਪਟਿਆਲਾ ਵਿਖੇ ਨਵੇਂ ਲਗਾਏ ਗਏ ਡਿਵੀਜਨਲ ਕਮਿਸ਼ਨਰ ਸੁਮੇਰ ਸਿੰਘ ਗੁੱਜਰ ਆਈ.ਏ.ਐਸ ਨੂੰ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾ ਦੇ ਨੁਮਾਇੰਦਿਆ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਯਾਦਵਿੰਦਰ ਸਿੰਘ ਨੇ ਬੋਲਦਿਆ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਮਿਹਨਤੀ ਅਤੇ ਇਮਾਨਦਾਰ ਆਫਿਸਰ ਨੂੰ ਪਟਿਆਲਾ ਸ਼ਹਿਰ ਵਿਖੇ ਇਸ ਅਹਿਮ ਅਹੁੱਦੇ ਤੇ ਤਾਇਨਾਤ ਕੀਤਾ ਗਿਆ ਹੈ। ਜਿਸ ਨਾਲ ਗੁੱਜਰ ਸਮਾਜ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ।ਇਸ ਮੌਕੇ ਮਨਜੀਤ ਸਿੰਘ ਕਾਠਮੱਠੀ,ਭਜਨ ਸਿੰਘ ਸੀਨੀਅਰ ਐਕਸੀਅਨ,ਅਜਮੇਰ ਸਿੰਘ ਪਸਿਆਣਾ,ਕਰਿਸ਼ਨ ਕੁਮਾਰ ਅਤੇ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਖੇੜੀ ਗੁੱਜਰਾਂ ਆਦਿ ਨੁਮਾਇੰਦੇ ਮੋਕੇ ਤੇ ਹਾਜਰ ਸਨ।

