ਅੱਡਾ ਦੇਵੀਗੜ੍ਹ ਦੇ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਪਰਨੀਤ ਕੌਰ
ਅੱਡਾ ਦੇਵੀਗੜ੍ਹ ਦੇ ਵਸਨੀਕਾਂ ਨੇ ਵਿਕਾਸ ਲਈ ਸੌਂਪਿਆ ਮੰਗ ਪੱਤਰ
ਹਲਕਾ ਸਨੌਰ ਦੇ ਵਿਕਾਸ ਕਾਰਜਾਂ ਦੀ ਪਰਨੀਤ ਕੌਰ ਖ਼ੁਦ ਕਰ ਰਹੇ ਹਨ ਦੇਖ-ਰੇਖ- ਹੈਰੀਮਾਨ
ਦੇਵੀਗੜ੍ਹ, 15 ਮਾਰਚ (ਮਧੂਸਾਰ ਬਿਊਰੋ) ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਵਸੇ ਕਸਬਾ ਦੇਵੀਗੜ੍ਹ ਦੇ ਵਸਨੀਕਾਂ ਤੇ ਵਪਾਰੀਆਂ ਨੇ ਅੱਜ ਅੱਡਾ ਦੇਵੀਗੜ੍ਹ ਦੇ ਵਿਕਾਸ ਲਈ ਮੰਗ ਪੱਤਰ ਇਥੇ ਕਰਵਾਏ ਇਕ ਸਮਾਰੋਹ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵੀ ਮੌਜੂਦ ਸਨ।
ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੰਦਿਆਂ ਸ੍ਰੀਮਤੀ ਪਰਨੀਤ ਕੋਰ ਨੇ ਕਿਹਾ ਕਿ ਇਹ ਮੰਗਾਂ ਜਾਇਜ ਹਨ ਕਿਉਂਕਿ ਦੇਵੀਗੜ੍ਹ ਅਹਿਮ ਕਸਬਾ ਹੈ ਜੋ ਕਿ ਪਟਿਆਲਾ ਜ਼ਿਲ੍ਹੇ ‘ਚੋਂ ਪਿਹੋਵਾ-ਕੁਰਕਸ਼ੇਤਰ ਤੇ ਦਿੱਲੀ ਦਾ ਮਾਰਗ ਰਾਹੀਂ ਪੰਜਾਬ ਨੂੰ ਹੋਰ ਰਾਜਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਇਸਦੀ ਅਹਿਮੀਅਤ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਅੱਡਾ ਦੇਵੀਗੜ੍ਹ ਵਿਖੇ ਸਟਰੀਟ ਲਾਇਟਾਂ, ਸੀਵਰੇਜ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਫ਼ਾਈ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ।
ਸ੍ਰੀਮਤੀ ਪਰਨੀਤ ਕੋਰ ਨੇ ਕਿਹਾ ਕਿ ਹਲਕਾ ਸਨੌਰ ਪਹਿਲਾਂ 10 ਸਾਲ ਅੱਖੋਂ ਪਰੋਖੇ ਕੀਤਾ ਗਿਆ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਇਸ ਮੌਕੇ ਕਾਂਗਰਸ ਦੇ ਸੀਨੀਅਰ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਸ੍ਰੀਮਤੀ ਪਰਨੀਤ ਕੌਰ ਹਲਕਾ ਸਨੌਰ ਦੇ ਵਿਕਾਸ ਕਾਰਜਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ ਤੇ ਇਸ ਹਲਕੇ ‘ਚ ਵਿਕਾਸ ਕੰਮਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸ੍ਰੀ ਗਣੇਸ਼ੀ ਲਾਲ ਸਮੇਤ ਸ. ਜੋਗਿੰਦਰ ਸਿੰਘ ਕਾਕੜਾ ਨੇ ਅੱਡਾ ਦੇਵੀਗੜ੍ਹ ਦੀਆਂ ਮੰਗਾਂ ਬਾਬਤ ਜਾਣੂ ਕਰਵਾਇਆ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਯੂਥ ਕਾਂਗਰਸੀ ਆਗੂ ਰਤਿੰਦਰ ਸਿੰਘ ਰਿੱਕੀ ਮਾਨ, ਪ੍ਰਧਾਨ ਬਲਾਕ ਭੁਨਰਹੇੜੀ ਡਾ. ਗੁਰਮੀਤ ਸਿੰਘ ਬਿੱਟੂ, ਪ੍ਰਧਾਨ ਬਲਾਕ ਸਨੌਰ ਅਸ਼ਵਨੀ ਬੱਤਾ, ਬਲਵਿੰਦਰ ਸਿੰਘ ਕਰਤਾਰਪੁਰ, ਅੱਡਾ ਦੇਵੀਗੜ੍ਹ ਤੋਂ ਗਣੇਸ਼ੀ ਲਾਲ, ਜੋਗਿੰਦਰ ਸਿੰਘ ਕਾਕੜਾ, ਸ਼ਿਵ ਦਿਆਲ, ਡਾ. ਗੁਰਮੇਜ ਸਿੰਘ ਭੁਨਰਹੇੜੀ, ਗੁਰਮੀਤ ਸਿੰਘ ਬਿੱਟੂ, ਯੂਥ ਆਗੂ ਮਨਿੰਦਰ ਫਰਾਂਸਵਾਲਾ, ਰਾਜਾ ਗਿੱਲ ਫਰਾਂਸਵਾਲਾ, ਅਮਨ ਰਣਜੀਤ ਸਿੰਘ ਨੈਣਾਂ ਆਦਿ ਸਮੇਤ ਅੱਡਾ ਦੇਵੀਗੜ੍ਹ ਦੇ ਨਿਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।

