ਪੰਜਾਬਪਟਿਆਲਾ

ਪਿੰਡ ਰੀਠਖੇੜੀ ‘ਚ ਕਾਂਗਰਸ ਨੂੰ ਵੱਡਾ ਝਟਕਾ, ਢਾਈ ਦਰਜਨ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ

ਅਕਾਲੀ-ਭਾਜਪਾ ਸਰਕਾਰ ਹੀ ਅਸਲ ਮਾਇਨਿਆਂ ‘ਚ ਦਲਿਤ ਪੱਖੀ : ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ, 9 ਜਨਵਰੀ (ਮਧੂਸਾਰ ਬਿਊਰੋ)
ਲੋਕ ਸਭਾ ਹਲਕਾ ਸਨੌਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਇਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਇਥੋਂ ਨੇੜਲੇ ਪਿੰਡ ਪਿੰਡ ਰੀਠਖੇੜੀ ਵਿਖੇ ਚੇਅਰਮੈਨ ਸ. ਰਣਬੀਰ ਸਿੰਘ ਪੂਨੀਆ ਅਤੇ ਸ. ਚਰਨਜੀਤ ਸਿੰਘ ਦੀ ਅਗਵਾਈ ਵਿਚ ਦੋ ਦਰਜਨ ਤੋਂ ਵੱਧ ਵਾਲਮੀਕਿ ਅਤੇ ਰਵੀਦਾਸੀਆ ਭਾਈਚਾਰੇ ਦੇ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਸ ਮੌਕੇ ਕਾਂਗਰਸ ਛੱਡ ਕੇ ਆਕਲੀ ਦਲ ਵਿਚ ਸਾਮਲ ਹੋਣ ਵਾਲੇ ਪਰਿਵਾਰਾਂ ਨੂੰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਸਮਾਂ ਆਉਣ ‘ਤੇ ਬਣਦਾ ਮਾਣ ਸਨਮਾਨ ਅਤੇ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਵੇਗਾ।
ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਆਖਿਆ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦਲਿਤ ਭਾਈਚਾਰੇ ਨੂੰ ਸਿਰਫ਼ ਤੇ ਸਿਰਫ਼ ਵੋਟਾਂ ਲਈ ਵਰਤਿਆ ਹੈ ਅਤੇ ਭਾਈਚਾਰੇ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਦੋਂਕਿ ਅਕਾਲੀ-ਭਾਜਪਾ ਸਰਕਾਰ ਨੇ ਦਲਿਤ ਭਾਈਚਾਰੇ ਲਈ ਵੱਖ ਵੱਖ ਰਾਹਤ ਸਕੀਮਾਂ ਅਤੇ ਭਗਵਾਨ ਵਾਲਮੀਕ ਦੀ ਤੀਰਥ ਸਥਲ ਸਥਾਪਿਤ ਕਰਕੇ ਭਾਈਚਾਰੇ ਦਾ ਮਾਣ ਵਧਾਇਆ ਹੈ।
ਅਖ਼ੀਰ ਵਿਚ ਉਨ੍ਹਾਂ ਅਪੀਲ ਕੀਤੀ ਕਿ ਉਹ ਵੋਟਾਂ ਵਿਚ ਪਾਰਟੀ ਦਾ ਸਾਥ ਦੇਣ ਤਾਂ ਜੋ ਅਕਾਲੀ-ਭਾਜਪਾ ਸਰਕਾਰ ਦੇ ਤੀਜੀ ਵਾਰ ਆਉਣ ‘ਤੇ ਹਲਕੇ ਦੀ ਨੁਹਾਰ ਬਦਲੀ ਜਾ ਸਕੇ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਚਰਨਜੀਤ ਸਿੰਘ ਵਾਲਮੀਕ ਸਭਾ ਦੇ ਪ੍ਰਧਾਨ, ਗਗਨਦੀਪ ਸਿੰਘ ਸ਼ਹੀਦ ਭਗਤ ਸਿੰਘ ਯੂਥ ਕਲੱਬ ਪ੍ਰਧਾਨ, ਬਨੀਤ ਸਿੰਘ, ਗਿਆਨ ਸਿੰਘ, ਜਸਵੀਰ ਸਿੰਘ, ਸੰਜੇ ਸਿੰਘ, ਸਤਨਾਮ ਸਿੰਘ, ਅਮ੍ਰਿਤ ਪਾਲ, ਸੋਨੀ ਰਣਵੀਰ ਸਿੰਘ, ਨੰਬਰਦਾਰ ਸ. ਗੰਡਾ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ ਚੌਂਕੀਦਾਰ, ਰਣਧੀਰ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਲਾਡੀ, ,ਪ੍ਰੀਤਪਾਲ ਸਿੰਘ, ਹਾਕਮ ਸਿੰਘ, ਕਾਕਾ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਚਰਨ ਪ੍ਰਮੁੱਖ ਸਨ।
ਇਸ ਮੌਕੇ ਬਾਬਾ ਰਾਮ ਸਿੰਘ, ਰਣਜੀਤ ਸਿੰਘ ਟਿਵਾਣਾ, ਮਨਪ੍ਰੀਤ ਸਿੰਘ ਬੁੜੈਲ, ਰਣਜੀਤ ਸਿੰਘ ਟਿਵਾਣਾ, ਬਲਵਿੰਦਰ ਸਿੰਘ ਬੁੜੈਲ, ਮੁਖਤਿਆਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *