ਲੋਕ ਸਾਹਿਤ ਸੰਗਮ ਵਲੋਂ ਲੋਕ ਕਵੀ ਜਮਨਾ ਪ੍ਰਕਾਸ਼ ਨਾਚੀਜ਼ ਦਾ ਕੀਤਾ ਗਿਆ ਸਨਮਾਨ
ਰਾਜਪੁਰਾ (ਡਾ. ਅਮਨ/ਮਧੂਸਾਰ ਬਿਊਰੋ)
ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਸਥਾਨਕ ਰੋਟਰੀ ਭਵਨ ਦੇ ਹਾਲ ਵਿਚ ਬਜ਼ੁਰਗ ਕਵੀ ਜਮਨਾ ਪ੍ਰਕਾਸ਼ ਨਾਚੀਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੇਮ ਸਿੰਘ ਸਾਬਕਾ ਡਿਪਟੀ ਸੈਕਟਰੀ ਪੰਜਾਬ ਨੇ ਸ਼ਿਰਕਤ ਕੀਤੀ ਸਭਾ ਦੀ ਸਾਹਿਤੱਕ ਮਿਲਣੀ ਦਾ ਆਗਾਜ਼ ਅਵਤਾਰ ਸਿੰਘ ਪੁਆਰ ਦੀ ਗ਼ਜ਼ਲ ‘ਹਰ ਸਥਿਤੀ ਚੋਂ ਗੁਜ਼ਰਿਆ ਸਾਲ ਭਰ ,ਕੀ ਦਸਾਂ ਕੀ ਕੀ ਨਾ ਕੀਤਾ ਸਾਲ ਭਰ ‘.ਸੁਰਿੰਦਰ ਸਿੰਘ ਸੋਹਣਾ ਦਾ ਗੀਤ ਕਾਬਲੇ ਤਾਰੀਫ ਸੀ। .ਕਰਮ ਸਿੰਘ ਹਕੀਰ ਦਾ ਲੋਕ ਗੀਤ ‘ਨਸ਼ਿਆਂ ‘ਚ ਡੁੱਬਦਾ ਪੰਜਾਬ ਦੇਖਕੇ ਦਿਲ ਦੁੱਖਦਾ ਦਾ ਬੜਾ ‘ ਸੁਣਾਇਆ। ਬਚਨ ਸਿੰਘ ਬਚਨ ਸੋਢੀ ਨੇ ਆਪਣੀ ਬੁਲੰਦ ਆਵਾਜ਼ ਵਿਚ ਗ਼ਜ਼ਲ ਸੁਣਾਕੇ ਮਾਹੌਲ ਸੁਰਮਈ ਬਣਾ ਦਿਤਾ। ਕੁਲਵੰਤ ਸਿੰਘ ਜੱਸਲ ਨੇ ਨਵੇਂ ਸਾਲ ਨੂੰ ਮੁਖ਼ਤਿਵ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਗੁਰਵਿੰਦਰ ਆਜ਼ਾਦ ਦਾ ਗੀਤ ‘ਤੈਨੂੰ ਕੋਲ ਬਿਠਾਕੇ ਤੱਕਦਾ ਰਹਾਂ ‘ਸੁਣਾਇਆ। ਮੈਡਮ ਜਸਬੀਰ ਕੌਰ ਨੇ ਧਰਤੀ ਮਾਂ ਨੂੰ ਸੰਬੋਧਿਤ ਗੀਤ ਸੁਣਾਕੇ ਭਰਵੀਂ ਹਾਜ਼ਰੀ ਲਗਵਾਈ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਕਵਿਤਾ ‘ਨਯਾ ਸਾਲ ਮੁਬਾਰਕ ‘ ਅਤੇ ਮਿੰਨੀ ਕਹਾਣੀ ‘ਮੁਬਾਰਕਬਾਦ ‘ਸੁਣਾਕੇ ਅਜੋਕੇ ਸਮਾਜ ਤੇ ਚੰਗਾ ਕਟਾਕਸ਼ ਕੀਤਾ। ਇਸ ਦੌਰਾਨ ਐਮ ਐਲ ਆਜ਼ਾਦ ,ਨੇ ਦੇਸ਼ ਭਗਤੀ ਗੀਤ ,ਕਮਲ ਵਰਮਾਂ ,ਸ਼ਰਤ ਚੰਦਰ ਭਾਵੂਕ ,ਆਸ਼ਾ ਰਾਣੀ ,ਸ਼ਾਮ ਸੁੰਦਰ ਅਕੇਲਾ ,ਅਜੇ ਵਰਮਾ ਅਤੇ ਜਮਨਾ ਪ੍ਰਕਾਸ਼ ਨਾਚੀਜ਼ ਨੇ ਕਵਿਤਾਵਾਂ ਸੁਣਾਕੇ ਰੰਗ ਬੰਨਿਆ। ਬਲਦੇਵ ਸਿੰਘ ਖੁਰਾਣਾ ਨੇ ਵਿਅੰਗ ਅਤੇ ਅੰਗਰੇਜ਼ ਸਿੰਘ ਕਲੇਰ ਦੀ ਕਵਿਤਾ ‘ਹੋਰ ਨਹੀਂ ਤਾਂ ਹਵਾ ਹੀ ਬਣਕੇ ਨਾਲ ਮੇਰੇ ਤੂੰ ਖਹਿ ‘ਸੁਣਾਉਂਦਿਆਂ ਸਟੇਜ਼ ਦੀ ਕਾਰਵਾਈ ਵੀ ਬਾਖੂਬ ਚਲਾਈ।

