ਅਬਲੋਵਾਲ ਦੀ ਅਗਵਾਈ ਵਿੱਚ ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜ਼ਰ ਦਾ ਸਨਮਾਨ
ਪਟਿਆਲਾ, 10 ਜਨਵਰੀ ( ਮਧੂਸਾਰ ਬਿਊਰੋ)
ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਅਤੇ ਐਡਵੋਕੇਟ ਮਨਵੀਰ ਸਿੰਘ ਵਿਰਕ ਦੀ ਅਗਵਾਈ ਵਿੱਚ ਅੱਜ ਪਟਿਆਲਾ ਡਵੀਜ਼ਨ ਦੇ ਨਵੇਂ ਆਏ ਡਵੀਜ਼ਨਲ ਕਮਿਸਨਰ ਸੁਮੇਰ ਸਿੰਘ ਗੁਰਜਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਚੇਅਰਮੇਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਸੁਮੇਰ ਸਿੰਘ ਗੁਰਜਰ ਇਕ ਬਹੁਤ ਹੀ ਸਿਆਣੇ, ਸੂਝਵਾਨ ਅਤੇ ਸੁਲਝੇ ਹੋਏ ਅਧਿਕਾਰੀ ਹਨ। ਉਨ੍ਹਾਂ ਆਖਿਆ ਕਿ ਪਟਿਆਲਾ ਅਤੇ ਇਸ ਡਵੀਜ਼ਨ ਦੇ ਸਮੁੱਚੇ ਜ਼ਿਲ੍ਹਿਆਂ ਵਿੱਚ ਸ਼੍ਰੀ ਗੁਰਜਰ ਬਹੁਤ ਹੀ ਵਧੀਆ ਪ੍ਰਬੰਧ ਚਲਾਉਣਗੇਂ। ਇਸ ਮੌਕੇ ਸੁਮੇਰ ਸਿੰਘ ਗੁਰਜਰ ਨੇ ਆਖਿਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇਂ ਅਤੇ ਲੋਕਾਂ ਦੀ ਸੇਵਾ ਕਰਨਗੇਂ। ਇਸ ਮੌਕੇ ਐਡਵੋਕੇਟ ਮਨਵੀਰ ਸਿੰਘ ਵਿਰਕ ਆਰਗੇਨਾਈਜਿੰਗ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਲੀਗਲ ਸੈਲ ਪੰਜਾਬ, ਸਰਪੰਚ ਮੁਲੇਪੁਰ ਸੁਰਿੰਦਰ ਸਿੰਘ, ਐਡ. ਜਸਵਿੰਦਰ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

