ਪਟਿਆਲਾ

ਬੂਥ ਰੱਦ ਕਰਨ ਤੇ ਨਜਾਇਜ ਉਸਾਰੀਆਂ ਖਿਲਾਫ ਕਮਿਸ਼ਨਰ ਦਰਬਾਰ ਪੁੱਜੀ ਆਪ

ਗਲਤ ਤਰੀਕੇ ਨਾਲ ਕੀਤੀਆਂ ਉਸਾਰੀਂਆਂ ਢਾਉਣ ਦੀ ਮੰਗ

ਪਟਿਆਲਾ, 21 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)– ਹਾਲ ਹੀ ਚ ਪਟਿਆਲਾ ਨਗਰ ਨਿਗਮ ਵਲੋਂ ਹਾਊਸ ਮੀਟਿੰਗ ਦੌਰਾਨ ਸ਼ਹਿਰ ਦੇ ਅਲਗ ਅਲਗ ਇਲਾਕਿਆਂ ਅਤੇ ਖਾਸ ਕਰ ਮਹਿੰਗੀਆਂ ਜਗ੍ਹਾ ਤੇ ਬੂਥ ਲਾਉਣ ਲਈ ਮਤਾ ਪਾਸ ਕਰਕੇ ਆਲਾਟ ਕੀਤੇ ਬੂਥ ਰੱਦ ਕਰਨ ਅਤੇ ਨਜਾਇਜ ਉਸਾਰੀਆਂ ਮਾਮਲੇ ਚ ਆਮ ਆਦਮੀ ਪਾਰਟੀ ਦਾ ਵਫਦ ਸੀਨੀਅਰ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਕਿਹਾ ਕਿ ਨਿਗਮ ਨੇ ਕਰੀਬ 20 ਬੂਥ ਪਾਸ ਕਰਕੇ ਆਪਣੇ ਚਹੇਤਿਆਂ ਨੂੰ ਆਲਾਟ ਕਰ ਦਿਤੇ ਹਨ। ਅਲਾਟਮੈਂਟ ਸਮੇ ਨਿਗਮ ਅਧਿਕਾਰੀਆਂ ਨੇ ਸਰਕਾਰ ਦੇ ਨਿਯਮਾਂ ਨੂੰ ਨਹੀਂ ਅਪਣਾਇਆ। ਬਲਕਿ ਮੇਅਰ ਨਗਰ ਨਿਗਮ ਪਟਿਆਲਾ ਵਲੋਂ ਆਪਣੇ ਕਰੀਬੀਆਂ ਨੂੰ ਇਹ ਬੂਥ ਆਲਾਟ ਕੀਤੇ ਹਨ। ਇਸ ਤੋਂ ਇਲਾਵਾ ਅੱਜ ਤੱਕ ਜੋ ਪਹਿਲਾਂ ਵੀ ਬੂਥ ਆਲਾਟ ਕਰਕੇ ਵੱਖ ਵੱਖ ਜਗ੍ਹਾ ਤੇ ਲੱਗੇ ਹੋਏ ਹਨ, ਊਨਾ ਦੀ ਵੀ ਜਾਂਚ ਕੀਤੀ ਜਾਵੇ ਕਿ ਉਹਨਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ।

ਇਹ ਵੀ ਬੇਨਤੀ ਹੈ ਕੇ ਸ਼ਹਿਰ ਚ ਨਜਾਇਜ ਕਲੋਨੀਆਂ ਤੇ ਨਜਾਇਜ ਬਿਲਡਿੰਗਾਂ ਤੇ ਕਾਰਵਾਈ ਦੀ ਥਾਂ ਪੱਲਾ ਝਾੜਿਆ ਜਾ ਰਿਹਾ ਹੈ। ਨਿਗਮ ਪ੍ਰਸ਼ਾਸਨ ਨਾ ਤਾਂ ਕਿਸੇ ਖਬਰ ਦੀ ਅਤੇ ਨਾ ਹੀ ਕਿਸੇ ਸ਼ਿਕਾਇਤ ਦੀ ਪ੍ਰਵਾਹ ਕਰਦਾ ਹੈ। ਇਸ ਲਈ ਅਜਿਹੇ ਕਰਮਚਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਇਸ ਚ ਨਜਾਇਜ ਉਸਾਰੀਆਂ ਮਹਿੰਦਰਾ ਕਾਲਜ ਸਾਹਮਣੇ, ਸੀ ਆਈ ਏ ਸਟਾਫ ਚੋਂਕ, ਘਲੋੜੀ ਗੇਟ ਮੜੀਆਂ ਚੋਂਕ ਸਮੇਤ ਅਲਗ ਅਲਗ ਜਗ੍ਹਾ ਸ਼ਾਮਲ ਹਨ।
ਵਫਦ ਨੇ ਮੰਗ ਕੀਤੀ ਕਿ ਇਹ ਬੂਥ ਤੁਰੰਤ ਰੱਦ ਕਰਕੇ ਜਾਂਚ ਕੀਤੀ ਜਵੇ ਅਤੇ ਸਬੰਧਤ ਅਧਿਕਾਰੀਆਂ ਅਤੇ ਆਗੂਆਂ ਵਿਰੁੱਧ ਕਾਰਵਾਈ ਅਮਲ ਚ ਲਿਆਂਦੀ ਜਾਵੇ।ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਕੁੰਦਨ ਗੋਗੀਆ ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ,ਰਜਿੰਦਰਮੋਹਨ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ( ਤਿੰਨੋਂ ਬਲਾਕ ਪ੍ਰਧਾਨ) ਨੀਲਕਾਂਤ ਲੱਕੀ,ਕਨ੍ਹੱਈਆ ਲਾਲ ਮੁਲਤਾਨੀ, ਵਿਨੇ ਸਰਵਰੀਆ,ਦੀਪ ਧਾਲੀਵਾਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *