‘ਕੈਪਟਨ’ ਨੂੰ ਧੂੜ ਚਟਾਉਣ ਲਈ ਯੁਵਾ ਮੋਰਚਾ ਅਹਿਮ ਰੋਲ ਅਦਾ ਕਰੇਗਾ : ਵਰੁਣ ਜਿੰਦਲ
ਭਾਜਪਾ ਯੁਵਾ ਮੋਰਚੇ ਵੱਲੋਂ ਜੇ.ਜੇ. ਸਿੰਘ ਸਨਮਾਨਤ
ਪਟਿਆਲਾ (ਮਧੂਸਾਰ ਬਿਊਰੋ) ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਵੱਲੋਂ ਪਾਰਟੀ ਪ੍ਰਧਾਨ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਬਣਾਉਣ ‘ਤੇ ਆਪਣੇ ਗ੍ਰਹਿ ਵਿਖੇ ਜਨਰਲ ਜੇ.ਜੇ. ਸਿੰਘ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਜਨਰਲ ਜੇ.ਜੇ. ਸਿੰਘ ਨੇ ਨੁੱਕੜ ਮੀਟਿੰਗ ‘ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਵੋਟ’ ਇਕ ਅਜਿਹਾ ਹਥਿਆਰ ਹੈ, ਜਿਸ ਦੀ ਮਾਰ ਨਾਲ ਅਜਿਹੇ ਲੋਕਾਂ ਨੂੰ ਚੋਣ ਮੈਦਾਨ ‘ਚੋਂ ਖਦੇੜਿਆ ਜਾ ਸਕਦਾ, ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਾ ਹੋਵੇ,ਜਿਨਾਂ ‘ਚੋਂ ‘ਕੈਪਟਨ ਅਮਰਿੰਦਰ’ ਅਜਿਹਾ ਵਿਅਕਤੀ ਹੈ। ਉਨ੍ਹਾ ਕਿਹਾ ਕਿ ਕੈਪਟਨ ਸੱਤਾ ਹਾਸਲ ਕਰਕੇ ਲੋਕ ਮਸਲੇ ਹੱਲ ਕਰਨ ਵਾਲਾ ਅਸਫਲ ਵਿਅਕਤੀ ਰਿਹਾ, ਜਿਸ ਨੂੰ ਚੋਣ ਮੈਦਾਨ ‘ਚ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਇਸ ਉਪਰੰਤ ਯੁਵਾ ਪ੍ਰਧਾਨ ਵਰੁਣ ਜਿੰਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਾਂਝੇ ਉਮੀਦਵਾਰ ਜੇ.ਜੇ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਯੁਵਾ ਮੋਰਚੇ ਵੱਲੋਂ ਮੋਹਰੀ ਭੂਮਿਕਾ ਨਿਭਾਈ ਜਾਵੇਗੀ ਅਤੇ ਘਰ ਘਰ ਪਹੁੰਚ ਕਰਕੇ ਜੇ.ਜੇ. ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇਗਾ। ਵਰੁਣ ਜਿੰਦਲ ਨੇ ਕਿਹਾ ਕਿ ਜੇ. ਜੇ. ਸਿੰਘ ਨੇ ਆਪਣਾ ਆਪ ਦੇਸ਼ ਨੂੰ ਸਮਰਪਿਤ ਕਰਕੇ ਦੁਸ਼ਮਣਾਂ ਨੂੰ ਧੂੜ ਚਟਾਈ ਹੈ ਅਤੇ ਹੁਣ ਪਟਿਆਲਵੀਆਂ ਨੂੰ ਚਾਹੀਦੀ ‘ਕੈਪਟਨ’ ਨੂੰ ਧੂੜ ਚਟਾਉਣ ਲਈ ਭਾਜਪਾ ਯੂਥ ਵਰਕਰ ਵਫ਼ਾਦਾਰ ਸਿਪਾਹੀ ਵਾਲੀ ਭੂਮਿਕਾ ਨਿਭਾਉਣ।

