ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ; ਪਿੰਡ ਲੁਬਾਣਾ ਟੇਕੂ ਤੇ ਪਿੰਡ ਕੈਦੁਪੁਰ ‘ਚ 3 ਦਰਜ਼ਨ ਤੋਂ ਵੱਧ ਪਰਿਵਾਰ ਬਣੇ ਕਾਂਗਰਸੀ
ਹਲਕੇ ‘ਚ ਕੀਤੀ ਇਕ ਵੀ ਪ੍ਰਾਪਤੀ ਦੱਸਣ ਸ਼੍ਰੋਮਣੀ ਦਲ ਅਕਾਲੀ ਦਲ ਬਸਪਾ ਦੇ ਉਮੀਦਵਾਰ: ਬਹਾਦੁਰ ਖਾਨ

ਪਟਿਆਲਾ 21 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਤਹਿਤ ਪੀ ਏ ਬਹਾਦਰ ਖਾਨ ਦੀ ਨਿਗਰਾਨੀ ਹੇਠ ਮੋਹਿਤ ਮਹਿੰਦਰਾ ਦੇ ਹੱਕ ‘ਚ ਕੀਤੀ ਚੋਣ ਮੀਟਿੰਗਾ ਤੇ ਡੋਰ ਟੂ ਡੋਰ ਪ੍ਰਚਾਰ ਦੌਰਾਨ ਪਿੰਡ ਲੁਬਾਣਾ ਟੇਕੂ ਵਿਖੇ ਬਾਜ਼ੀਗਰ ਬਰਾਦਰੀ ਦੇ ਰਾਮ ਸਿੰਘ, ਲਾਲ ਸਿੰਘ, ਗਿਆਨ ਸਿੰਘ, ਜਸਵੀਰ ਸਿੰਘ, ਜੀਤ ਸਿੰਘ, ਹੈਪੀ ਸਿੰਘ, ਜੋਲੀ ਸਿੰਘ, ਗੁਰਜੰਟ ਸਿੰਘ, ਸਤਿਗੁਰ ਸਿੰਘ, ਜਸਵਿੰਦਰ ਸਿੰਘ, ਬਿੱਟੂ ਸਿੰਘ, ਨੀਰਜ ਸਿੰਘ, ਪ੍ਰੀਤ ਸਿੰਘ, ਗਗਨ ਸਿੰਘ, ਮਨਪ੍ਰੀਤ ਸਿੰਘ, ਮਿੱਠੂ ਸਿੰਘ, ਅਭੀ ਸਿੰਘ, ਸਨੀ ਸਿੰਘ, ਅਰਮਾਨ ਸਿੰਘ, ਜਗਤਾਰ ਸਿੰਘ, ਪ੍ਰਕਾਸ਼ ਸਿੰਘ, ਦੇਵ ਸਿੰਘ ਤੇ ਪਿੰਡ ਕੈਦੁਪੁਰ ਦੇ ਗ਼ਰੀਬ ਦਾਸ, ਗੁਰਮੀਤ ਸਿੰਘ, ਮਨਜੀਤ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਦੇਸ ਰਾਜ, ਜਗਸੀਰ ਸਿੰਘ, ਜਾਗਰ ਸਿੰਘ, ਸੁੱਚਾ ਸਿੰਘ, ਦਾਸ ਸਿੰਘ, ਇੱਛਰ ਸਿੰਘ, ਦਲਵੀਰ ਸਿੰਘ, ਵਿਜੇ ਕੁਮਾਰ, ਜਗਦੀਸ਼ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ ਆਦਿ ਨੇ ਮੋਹਿਤ ਮੋਹਿੰਦਰਾ ਦੇ ਹੱਕ ‘ਚ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਕਾਂਗਰਸੀ ਬਣਨ ਦਾ ਐਲਾਨ ਕੀਤਾ। ਇਸ ਮੌਕੇ ਪੀਏ ਬਹਾਦਰ ਖਾਨ ਵੱਲੋਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਤੇ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਪੀ ਏ ਬਹਾਦਰ ਖਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਨੇ ਸਰਬਪੱਖੀ ਵਿਕਾਸ ਕਾਰਜ ਕਰਵਾਏ ਹਨ ਤੇ ਲੋਕਾਂ ਨਾਲ ਕੀਤੇ ਵਾਅਦਿਆ ਨੂੰ ਪੂਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ‘ਚ ਜਿੱਥੇ ਪਿੰਡਾਂ ਦੇ ਲੋਕ ਵਿਕਾਸ ਲਈ ਤਰਸ ਗਏ ਸਨ ਉਥੇ ਹੀ ਕਾਂਗਰਸ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ‘ਚ ਪਿੰਡਾਂ ‘ਚ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ। ਹੁਣ ਵੀ ਆਪਣੀ ਸਾਖ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਪਾਰਟੀ ਨੇ ਅਜਿਹੇ ਉਮੀਦਵਾਰ ਦਾ ਐਲਾਨ ਕੀਤਾ ਹੈ ਜਿਸ ਦੀ ਹਲਕਾ ਦਿਹਾਤੀ ਵਿੱਚ ਕੋਈ ਵੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਲੋਕਾਂ ਨੂੰ ਇਹ ਦੱਸਣ ਉਨ੍ਹਾਂ ਦੀ ਹਲਕੇ ਦੇ ਵਿੱਚ ਕੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਵਿਚ ਲੋਕ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਮਨ ਬਣਾਈ ਬੈਠੇ ਹਨ ਤੇ ਪੂਰਨ ਬਹੁਮਤ ਨਾਲ ਮੋਹਿਤ ਮੋਹਿੰਦਰਾ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕਰਨਗੇ।

