ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਲਈ ਜਾਨ ਵੀ ਚਲੀ ਗਈ ਤਾਂ ਆਪਣਾ ਸੁਭਾਗ ਸਮਝਾਂਗਾ: ਬਾਦਲ
ਅਕਾਲੀ ਦਲ ਨੂੰ ਕਮਜ਼ੋਰ ਕਰ ਕੇ ਸਾਡੀ ਵੱਖਰੀ ਪਹਿਚਾਣ ਨੂੰ ਖੋਰਾ ਲਾਉਣ ਦੀਆਂ ਗਹਿਰੀਆਂ ਗੈਰ ਪੰਜਾਬੀ ਸਾਜ਼ਿਸ਼ਾਂ: ਬਾਦਲ
ਮੁੱਖ ਮੰਤਰੀ ਵਲੋਂ ਪੰਜਾਬੀਆਂ ਨੂੰ ਗੈਰ ਪੰਜਾਬੀ ਸਾਜ਼ਿਸ਼ਾਂ ਵਿਰੁਧ ਸੁਚੇਤ ਰਹਿਣ ਦੀ ਅਪੀਲ
ਚੰਡੀਗੜ / ਬਠਿੰਡਾ 12 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੇ ਮਹੌਲ ਦੀ ਰੱਖਿਆ ਕਰਦਿਆਂ ਜੇ ਉਹਨਾਂ ਦੇ ਪ੍ਰਾਣ ਭੀ ਚਲੇ ਜਾਣ ਤਾਂ ਉਹ ਉਸਨੂੰ ਪੰਜਾਬੀਆਂ ਦੇ ਪਿਆਰ ਅਤੇ ਸਤਕਾਰ ਦੇ ਅਹਿਸਾਨ ਚੁਕਾਉਣ ਲਈ ਦਿਤਾ ਯੋਗਦਾਨ ਮੰਨ ਕੇ ਇਸ ਨੂੰ ਆਪਣਾ ਸੁਭਾਗ ਸਮਝਣਗੇ।
ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੇ ਨਾਮਜ਼ਦਗੀ ਕਾਗਜ਼ਾਤ ਭਰਨ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਅਮਨ ਨੂੰ ਅੱਗ ਲਗਦੀ ਹੈ, ਤਾਂ ਲਾਂਬੂ ਲਾਉਣ ਵਾਲੇ ਤਾਂ ਉਥੋਂ ਭੱਜ ਜਾਂਦੇ ਹਨ, ਪਰ ਇਸ ਦੀ ਵੱਡੀ ਕੀਮਤ ਅਮਨ ਪਸੰਦ ਸਧਾਰਣ ਲੋਕਾਂ ਨੂੰ ਚੁਕਾਉਣੀ ਪੈਂਦੀ। ਮਾਵਾਂ ਦੀ ਗੋਦ ਵਿਚ ਹੱਸਦੇ ਖੇਡਦੇ ਲਾਡਲੇ ਧੀਆਂ ਪੱਤਰ ਭਰੀ ਜਵਾਨੀ ਵਿਚ ਮਾਪਿਆਂ ਤੋਂ ਵਿਛੜ ਜਾਂਦੇ ਹਨ, ਅੋਰਤਾਂ ਦੇ ਸੁਹਾਗ ਉਜੜ ਜਾਂਦੇ ਹਨ, ਭੈਣਾਂ ਤੋਂ ਵੀਰ ਵਿਛੜ ਜਾਂਦੇ ਹਨ ਤੇ ਬੱਚੇ ਯਤੀਮ ਹੋ ਜਾਂਦੇ ਹਨ। ਪੰਜਾਬ ਇਹ ਸੰਤਾਪ ਹੰਢਾ ਚੁਕਿਆ ਹੈ ਅਤੇ ਵੱਡੀਆਂ ਕੁਰਬਾਨੀਆਂ ਦੇ ਕੇ ਹਾਸਿਲ ਕੀਤੇ ਗਏ ਅਮਨ ਅਤੇ ਭਾਈਚਾਰਕ ਸਾਂਝ ਦੇ ਮਹੌਲ ਨੂੰ ਹਰ ਕੀਮਤ ਉਤੇ ਭੈੜੀ ਨਜ਼ਰ ਤੋਂ ਬਚਾ ਕੇ ਰਖਣ ਦੀ ਅਤਿਅੰਤ ਲੋੜ ਹੈ।“ਇਸ ਦੇ ਨਾਲ ਨਾਲ ਸ ਬਾਦਲ ਨੇ ਪੰਜਾਬੀਆਂ ਨੂੰ ਉਹਨਾਂ
ਦੀ ਹੋਂਦ ਅਤੇ ਪਹਿਚਾਣ ਨੂੰ ਢਾਹਲਾਉਣ ਦੀਆਂ ਗੈਰ ਪੰਜਾਬੀ ਸਾਜ਼ਿਸ਼ਾਂ ਵਿਰੁੱਧ ਸੁਚਤੇ ਰਹਿਣ ਉਤੇ ਭੀ ਜ਼ੋਰ ਦਿੱਤਾ ।
ਸ਼ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਲ ਦੀ ਘਟਨਾ ਦੇ ਅਸਲੀ ਦੋ ਨਿਸ਼ਾਨੇ ਸਨ। ਇਕ, ਉਹਨਾਂ ਅਤੇ ਪੰਜਾਬੀਆਂ ਵਿਚ ਲਗ ਭਗ ਇਕ ਸਦੀ ਤੋਂ ਚਲਦੇ ਆ ਰਹੇ ਪਿਆਰ ਤੇ ਵਿਸ਼ਵਾਸ ਦੇ ਰਿਸ਼ਤੇ ਨੂੰ ਗੰਧਲੇ ਕਰਨਾ ਅਤੇ ਉਹਨਾਂ ਦੇ ਸੰਘਰਸ਼ ਪੂਰਨ ਜੀਵਨ ਦੇ ਵਿਰਸੇ ਨੂੰ ਲੋਕਾਂ ਦੇ ਮਨਾਂ ਤੋਂ ਉਤਾਰਨਾ ਹੈ।
ਪਰ ਇਸ ਦਾ ਦੂਜਾ ਅਤੇ ਹੋਰ ਵੀ ਵੱਡਾ ਮੰਤਵ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦ੍ਰਿੜ ਅਤੇ ਸਮਰਪਿਤ ਅਗਵਾਈ ਤੋਂ ਵਾਂਝੇ ਕਰਕੇ ਪੰਜਾਬ ਨੂੰ ਲੀਡਰਲੈੱਸ ਬਣਾਉਣ ਦੀ ਸਾਜ਼ਿਸ਼ ਨੂੰ ਸਫਲ ਬਣਾਉਣਾ ਹੈ । ਪੰਜਾਬ ਦੇ ਦੁਸ਼ਮਣਾਂ ਨੂੰ ਪਤਾ ਹੈ ਕਿ ਕੇਵਲ ਸ਼ੋਮਣੀ ਅਕਾਲੀ ਦਲ ਹੀ ਇਕ ਮਜ਼ਬੂਤ ਖੇਤਰੀ ਪਾਰਟੀ ਹੈ ਜੋ ਕਿ ਪੰਜਾਬ ਦੇ ਵਿਰਸੇ ਨੂੰ ਪੂਰੀ ਤਰਾਂ ਸਮ੍ਰਪਿਤ ਹੈ, ਇਸ ਪਾਰਟੀ ਦੇ ਹੁੰਦਿਆਂ ਪੰਜਾਬ ਅਤੇ ਪੰਜਾਬੀਆਂ ਦੀ ਮਜ਼ਬੂਤ ਵਖਰੀ ਹੋਂਦ ਨੂੰ ਖਤਰਾ ਪੈਦਾ ਨਹੀਂ ਕੀਤਾ ਜਾ ਸਕਦਾ ਹੈ’ ।
ਮੁਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਗੈਰ ਪੰਜਾਬੀ ਹੋਣ ਕਰਕੇ ਉਹਨਾਂ ਨੇ ਪੰਜਾਬ ਦੇ ਵਿਰਸੇ ਤੋ ਕੁਝ ਭੀ ਲੈਣਾ ਦੇਣਾਂ ਨਹੀਂ ਹੈ।
ਜੇ ਅਕਾਲੀ ਦਲ ਕਮਜ਼ੋਰ ਜਾਂ ਖਤਮ ਹੋ ਗਿਆ ਤਾਂ ਪੰਜਾਬੀਆਂ ਦੀ ਮਜ਼ਬੂਤ ਹੋਂਦ ਨੂੰ ਖੋਰਾ ਲਾਉਣਾ ਕੋਈ ਅੋਖਾ ਕੰਮ ਨਹੀ ਹੈ । ਇਸੇ ਸਾਜ਼ਿਸ਼ ਅਧੀਨ ਪੰਜਾਬ ਨੂੰ ਪੰਜਾਬੀਆਂ ਵਿਚ ਬਦਨਾਮ ਕਰਨ ਦੀ ਗਹਿਰੀ ਸਾਜ਼ਿਸ਼ ਕੰਮ ਕਰ ਰਹੀ ਹੈ ਜਿਸ ਵਿਰੁੱਧ ਪੰਜਾਬੀਆਂ ਨੂੰ ਸੁਚਤੇ ਹੋਣਾ ਪਏਗਾ। ਕਲ ਦੀ ਘਟਨਾ ਇਸੇ ਕੜੀ ਦਾ ਹਿੱਸਾ ਸੀ।
ਸ਼ ਬਾਦਲ ਨੇ ਅੱਗੇ ਚੱਲ ਕੇ ਕਿਹਾ,’ ਪੰਜਾਬ ਅਤੇ ਆਪਣੀ ਕੌਮ ਲਈ ਲੜਦਿਆਂ ਦੁਸ਼ਮਣ ਮੈਨੂੰ ਕਦੇ ਨਾ ਝੁਕਾ ਸਕੇ । ਲੇਕਿਨ ਸਾਡੀ ਕੌਮ ਅਤੇ ਨਿੱਜੀ ਤੌਰ ਉਤੇ ਮੇਰੇ ਵੁਰੁੱਧ ਜੋ ਕੰਮ ਦੁਸ਼ਮਣ ਆਪ ਸਾਰੀ ਉਮਰ ਨਾ ਕਰ ਸਕਿਆ, ਉਹੀ ਕੰਮ ਉਹ ਸਾਡੇ ਪਰਿਵਾਰ ਵਿਚ ਪਾੜ ਪਾਕੇ ਕਰਨ ਦੇ ਕਾਮਯਾਬ ਹੋਣ ਦੀਆਂ ਸਾਜ਼ਿਸ਼ਾ ਕਰ ਰਹੇ ਹਨ।
ਸਰਦਾਰ ਬਾਦਲ ਨੇ ਅੱਗੇ ਚਲ ਕੇ ਕਿਹਾ, “ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਉਸ ਟਕਸਾਲ ਵਿਚੋਂ ਹਾਂ ਜਿਸ ਅੰਦਰ ਦੇਸ਼, ਸੂਬੇ ਅਤੇ ਕੌਮ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਹੀ ਕਾਬਲੀਅਤ ਅਤੇ ਵਕਾਰ ਦਾ ਆਧਾਰ ਮੰਨਿਆ ਜਾਂਦਾ ਸੀ । ਇਸੇ ਲਈ, ਮੇਰੇ ਜਨਤਕ ਜੀਵਨ ਦੌਰਾਨ ਪੰਜਾਬ ਅਤੇ ਕੌਮ ਲਈ ਅੱਜ ਤੱਕ ਲੜੀਆਂ ਗਈਆਂ ਸਾਰੀਆਂ ਲੜਾਈਆਂ
ਵਿਚ ਕੋਈ ਇਕ ਵੀ ਅਜਿਹੀ ਲੜਾਈ ਨਹੀਂ ਹੈ ਜਿਸ ਵਿਚ ਮੈਂ ਸਭ ਤੋਂ ਅੱਗੇ ਵਧ ਕੇ ਆਪਣਾ ਆਪ ਨੂੰ ਕੁਰਬਾਨੀ ਲਈ ਪੇਸ਼ ਨਾ ਕੀਤਾ ਹੋਏ। ਇਸ ਸਾਰੇ ਇਤਿਹਾਸ ਬਾਰੇ ਪੂਰਾ ਪੰਜਾਬ ਅਤੇ ਦੇਸ਼ ਭਲੀ ਭਾਂਤੀ ਵਾਕਿਫ ਹੈ।
ਆਜ਼ਾਦ ਭਾਰਤ ਵਿਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੇ ਬਿਨਾਂ ਕੋਈ ਜੁਰਮ ਕੀਤਿਆਂ ਸਾਲਾਂ ਬੱਧੀ ਲੰਬੀਆਂ ਜੇਲਾਂ ਦੀਆਂ ਸਲਾਖਾਂ ਪਿਛੇ ਕੱਟੇ ਹੋਣ ਜਾਂ ਜਿਸਨੂੰ ਸਿਆਸੀ ਬਦਲਾਖੋਰੀ ਦਾ ਇਸ ਹੱਦ ਤੱਕ ਸ਼ਿਕਾਰ ਹੋਣਾ ਪਿਆ ਹੋਏ ਕਿ ਉਸ ਦੇ ਘਰ ਦੀਆਂ ਧੀਆਂ ਭੈਣਾਂ ਅਤੇ ਨੂਹਾਂ ਤੱਕ ਦੇ ਨਿੱਜੀ ਸਮਾਨ ਨੂੰ ਵੀ ਚੁੱਕ ਚੁੱਕ ਕੇ ਕੌਮੀ ਅਤੇ
ਅੰਤਰ-ਰਾਸ਼ਟਰੀ ਮੀਡੀਆ ਰਾਹੀਂ ਸਰ੍ਹੇ-ਬਾਜ਼ਾਰ ਜ਼ਲੀਲ ਕੀਤਾ ਗਿਆ ਹੋਏ। ਪਰ ਮੈਂ ਇਹ ਸਾਰਾ ਕੁਝ ਸਬਰ ਅਤੇ ਸਹਿਣਸ਼ੀਲ਼ਤਾ ਨਾਲ ਬਰਦਾਸ਼ਤ ਕੀਤਾ, ਅਤੇ ਕਦੇ ਵੀ ਆਪਣੇ ਵਿਰੋਧੀਆਂ ਬਾਰੇ ਵੀ ਇਕ ਭੀ ਭੱਦਾ ਜਾਂ ਅਪਮਾਨਜਨਕ ਸ਼ਬਦ ਤੱਕ ਨਹੀਂ ਬੋਲਿਆ। ਸਾਰਾ ਪੰਜਾਬ ਬਲਕਿ ਸਾਰਾ ਹਿੰਦੋਸਤਾਨ ਇਸ ਦੀ ਗਵਾਹੀ ਭਰ ਸਕਦਾ ਹੈ।“ ਸਰਦਾਰ ਬਾਦਲ ਨੇ ਕਿਹਾ ਕੱਲ ਹੋਈ ਘਟਨਾ ਉਹਨਾਂ ਕਿਹਾ ਕਿ ਜ਼ਾਲਿਮ ਕੇਂਦਰ ਅਤੇ ਸੂਬਾਈ ਕਾਂਗਰਸੀ ਸਰਕਾਰਾਂ ਵੱਲੋਂ ਮੈਨੂੰ ਕਾਲ ਕੋਠੜੀਆਂ ਵਿਚ ਰੱਖ ਕੇ ਦਿੱਤੇ ਤਸੀਹਿਆਂ ਤੋਂ ਭੀ ਉਹਨਾਂ ਦੇ ਮਨ ਉੰਨੀ ਸੱਟ ਨਹੀਂ
ਬੱਜੀ ਜਿੰਨੀ ਮੈਨੂੰ ਇਸ ਗੱਲ ਤੋਂ ਬੱਜੀ ਹੈ ਕਿਸ ਆਪਣੀ ਹੀ ਕੌਮ ਅਤੇ ਆਪਣੇ ਹੀ ਸੂਬੇ ਦੇ ਕੋਈ ਵਿਅਕਤੀ ਂ ਗੈਰਾਂ ਦੀ ਸ਼ਹਿ ਵਿਚ ਆਪਣੇ ਬਜ਼ੁਰਗਾਂ ਵਿਰੁੱਧ ਇਸ ਤਰਾਂ ਦੀ ਹਰਕਤ ਕਰੇ।
ਸ਼ ਬਾਦਲ ਨੇ ਅੱਗੇ ਚੱਲ ਕੇ ਕਿਹਾ,’ ਪੰਜਾਬ ਅਤੇ ਆਪਣੀ ਕੌਮ ਲਈ ਲੜਦਿਆਂ ਦੁਸ਼ਮਣ ਮੈਨੂੰ ਕਦੇ ਨਾ ਝੁਕਾ ਸਕੇ । ਲੇਕਿਨ ਪੰਜਾਬੀਆਂ ਦੇ ਦੁਸ਼ਮਣ ਸਾਡੇ ਤੋਂ ਈਨ ਮੰਨਵਾਉਣ ਦਾ ਜੋ ਕੰਮ ਟੈਕਾਂ ਅਤੇ ਤੋਪਾਂ ਲਿਆਕੇ ਭੀ ਨਹੀਂ ਕਰ ਸਕੇ ਹਨ, ਉਹ ਹੁਣ ਸਾਡੇ ਹੀ ਘਰ ਨੂੰ ਦੁਫਾੜ ਕਰ ਕੇ ਹਸਿਲ ਕਰਨ ਦੀ ਸਾਜ਼ਸ਼ ਕਰ ਰਹੇ ਹਨ।“ਸਾਡੇ ਦੁਸਮਣਾਂ ਨੇ ਸਾਰੀ
ਦੁਨੀਆਂ ਵਿਚ ਸਾਡੀ ਕੌਮ ਨੂੰ ਜਾਹਲਾਂ, ਹੁਲੜਬਾਜ਼ਾਂ, ਗੁੰਡਿਆਂ ਅਤੇ ਬੁਰਛਾਗਰਦੀ ਅਤੇ ਭਰਾ ਮਾਰੂ ਜੰਗ ਵਿਚ ਰੁਝੀ ਕੌਮ ਵੱਜੋਂ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਹੋਈਆਂ ਹਨ ਜਿਹਨਾਂ ਨੂੰ ਕਤਈ ਸਫਲ ਨਹੀ ਹੋਣ ਦਿੱਤਾ ਜਾਏਗਾ ।ਸਰਦਾਰ ਬਾਦਲ ਨੇ ਕਿਹਾ ਕਿ ਸਮੁਚੀ ਮਾਨਵਤਾ ਨੂੰ ਆਪਣੀਆਂ ਜਾਨਾਂ ਤੋਂ ਵੀ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਬਾਰੇ ਸਾਨੂੰ ਉਹ ਲੋਕ ਲੈਕਚਰ ਦੇ ਰਹੇ ਹਨ ਜਿਹਨਾਂ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਉਤੇ ਟੈਂਕਾਂ ਅਤੇ ਤੋਪਾਂ ਬੀੜ ਕੇ ਜਿਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਹੂ ਲੁਹਾਣ ਕੀਤਾ ਉਥੇ ਬੇਸ਼ੁਮਾਰ ਪਾਵਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਦੇਹ ਦੀਆਂ ਬੇਸ਼ੁਮਾਰ ਬੀੜਾਂ ਦੀ ਘੋਰ ਬੇ ਅਦਬੀ ਭੀ ਕੀਤੀ ਅਤੇ ਉਹਨਾਂ ਦੀ ਪਾਵਨ ਦੇਹ ਨੂੰ ਅਗਨੀ ਵਿਚ ਸ਼ਹੀਦ ਕਰ ਦਿੱਤਾ ।
ਦੂਜੇ ਪਾਸੇ ਉਹ ਲੋਕ ਭੀ ਅਜਿਹਾ ਹੀ ਕਰ ਰਹੇ ਹਨ ਜੋ ਕਿ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣੀ ਪਾਰਟੀ ਦੇ ਤੁਛ ਮੈਨੀਫੈਸਟੋ ਨਾਲ ਤੁਲਨਾ ਕਰਦੇ ਹਨ ਅਤੇ ਜੋ ਸਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਅਕਸ ਉਤੇ ਝਾੜੂ ਦੀ ਤਸਵੀਰ ਛਾਪਣ ਤੋਂ ਵੀ ਗੁਰੇਜ਼ ਨਹੀਂ ਕਰਦੇ।

