ਰਾਤ ਸਮੇਂ ਲੁੱਟ ਖੋਹ ਕਰਨ ਵਾਲਾ ਬੁਲਟ ਮੋਟਰ ਸਾਈਕਲ ਗਿਰੋਹ ਕਾਬੂ
ਪਟਿਆਲਾ, 21 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਡਾ.ਐਸ.ਭੂਪਤੀ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਪਟਿਆਲਾ ਨੇ ਪ੍ਰੈਸ ਨੋਟ ਰਾਂਹੀ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਹੈ।
ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਮਿੰਦਰ ਸਿੰਘ ਚੋਹਾਨ ਪੀ.ਪੀ.ਐਸ. ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਲਜੀਤ ਸਿੰਘ ਵਿਰਕ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਯੋਗ ਅਗਵਾਈ ਹੇਠ ਰਾਤ ਸਮੇਂ ਬੁਲਟ ਮੋਟਰਸਾਇਕਲਾਂ ਪਰ ਸਵਾਰ ਹੋਕੇ ਤੇ ਮਾਰੂ ਹਥਿਆਰਾਂ ਨਾਲ ਲੈਸ ਹੋਕੇ ਲਿੰਕ ਸੜਕਾਂ ‘ਤੇ ਆਉਦੇ ਜਾਂਦੇ ਰਾਹਗੀਰਾ ਨੂੰ ਰੋਕ ਕੇ ਉਹਨਾਂ ਦੀ ਕੁੱਟਮਾਰ ਕਰਕੇ ਉਹਨਾ ਪਾਸੋ ਪਰਸ ਤੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ ਤਿੰਨ ਮੈਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋ ਦੋ ਬੁਲਟ ਮੋਟਰਸਾਇਕਲ, 9 ਮੋਬਾਇਲ ਫੋਨ, ਇਕ ਕਿਰਚ, ਇਕ ਪੰਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ.ਪਟਿਆਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 19/08/2017 ਨੂੰ ਸ:ਥ ਕਰਮਜੀਤ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਸੀਲ ਰੋਡ ਬਹਾਦਰਗੜ ਮੋਜੂਦ ਸੀ। ਉਸ ਕੋਲ ਮੁਖਬਰੀ ਹੋਈ ਕਿ ਗੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ, ਗੁਰਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕਾਬਲ ਸਿੰਘ, ਵਰਿੰਦਰ ਸਿੰਘ ਉਰਫ ਗੋਡਲੀ ਪੁੱਤਰ ਲਖਵਿੰਦਰ ਸਿੰਘ ਵਾਸੀਆਨ ਪਿੰਡ ਰਸੂਲਪੁਰ ਜੋੜਾ ਅਤੇ ਨਿਸਾਨ ਖਾਨ ਉਰਫ ਪਵੀ ਪੁੱਤਰ ਸੁਰਜੀਤ ਖਾਨ ਵਾਸੀ ਚੌਰਾ ਜਿਲਾ ਪਟਿਆਲਾ ਨੇ ਆਪਸ ਵਿੱਚ ਰਲਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਰਾਤ ਸਮੇ ਆਪਣੇ ਬੁਲਟ ਮੋਟਰਸਾਇਲਾਂ ‘ਤੇ ਸਵਾਰ ਹ ੋਕੇ ਮਾਰੂ ਹਥਿਆਰਾ ਨਾਲ ਲੈਸ ਹੋਕੇ ਪਟਿਆਲਾ ਸਹਿਰ ਤੋ ਬਾਹਰ ਲਿੰਕ ਸੜਕਾਂ ‘ਤੇ ਰਾਤ ਨੂੰ ਆਉਦੇ ਜਾਂਦੇ ਵਿਅਕਤੀਆਂ ਨੂੰ ਘੇਰ ਕੇ ਉਹਨਾਂ ਦੀ ਕੁੱਟਮਾਰ ਕਰਕੇ ਉਸ ਪਾਸੋ ਨਕਦੀ ਤੇ ਮੋਬਾਇਲ ਵਗੈਰਾ ਖੋਹ ਲੈਂਦੇ ਹਨ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 191 ਮਿਤੀ 19/08/2017 ਅ/ਧ 382,411,34 ਹਿੰ:ਡੰ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਜਿਹਨਾਂ ਨੂੰ ਅੱਜ ਮਿਤੀ 21.08.2017 ਨੂੰ ਸ:ਥ:ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਪਟਿਆਲਾ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਬਲਬੇੜਾ ਰੋਡ ਕੋਹਲਾ ਮਾਜਰਾ ਬੀੜ ਵਿਚੋ ਕੋਈ ਲੁੱਟ ਖੋਹ ਕਰਨ ਦੀ ਤਾਕ ਵਿੱਚ ਬੈਠਿਆਂ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ । ਗੁਰਜੀਤ ਸਿੰਘ ਦੀ ਤਲਾਸੀ ਕਰਨ ‘ਤੇ ਉਸ ਦੇ ਕਬਜੇ ਵਿੱਚੋ ਇਕ ਪੰਚ ਤੇ ਦੋ ਮੋਬਾਇਲ ਫੋਨ ਤੇ ਇਕ ਬੁਲਟ ਮੋਟਰਸਾਈਕਲ ਨੰਬਰ ਪੀਬੀ-11ਸੀਈ -3983, ਗੁਰਜਿੰਦਰ ਸਿੰਘ ਉਰਫ ਬਿੱਲਾ ਦੀ ਤਲਾਸੀ ਕਰਨ ‘ਤੇ ਉਸ ਦੇ ਕਬਜੇ ਵਿੱਚੋਂ ਇਕ ਕਿਰਚ ਤੇ 4 ਮੋਬਾਇਲ ਫੋਨ ਮਾਰਕਾ ਵੱਖ ਵੱਖ ਅਤੇ ਬੁਲਟ ਮੋਟਰਸਾਈਕਲ ਪੀਬੀ-11ਸੀਡੀ-4303 ਅਤੇ ਵਰਿੰਦਰ ਸਿੰਘ ਉਰਫ ਗੋਲਡੀ ਪਾਸੋ 3 ਮੋਬਾਇਲ ਫੋਨ ਮਾਰਕਾ ਵੱਖ ਵੱਖ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦਾ ਇਕ ਹੋਰ ਸਾਥੀ ਨਿਸਾਨ ਖਾਨ ਉਰਫ ਪਵੀ ਨੂੰ ਵੀ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਗ੍ਰਿਫਤਾਰ ਵਿਅਕਤੀਆ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪਿਛਲੇ ਕਰੀਬ 6 ਮਹੀਨੇ ਤੋ ਰਾਤ ਸਮੇ ਬੁਲਟ ਮੋਟਰਸਈਕਲਾਂ ‘ਤੇ ਸਵਾਰ ਹੋ ਕੇ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਟਿਆਲਾ ਸਹਿਰ ਤੋ ਬਾਹਰ ਲਿੰਕ ਸੜਕਾਂ ‘ਤੇ ਆÀੁਂਦੇ ਜਾਂਦੇ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਮਾਰ ਕੁੱਟ ਕਰਕੇ ਉਹਨਾਂ ਪਾਸੋ ਪਰਸ ਤੇ ਮੋਬਾਇਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਸ ਗਿਰੋਹ ਨੇ ਪਿਛਲੇ ਸਮੇ ਵਿੱਚ ਥਾਣਾ ਘਨੋਰ ਦੇ ਏਰੀਆ ਵਿੱਚ 6, ਥਾਣਾ ਪਸਿਆਣਾ ਦੇ ਏਰੀਆ ਵਿਚ 4, ਥਾਣਾ ਸਦਰ ਪਟਿਆਲਾ ਦੇ ਏਰੀਆ ਵਿੱਚ 3 ਅਤੇ ਥਾਣਾ ਅਰਬਨ ਅਸਟੇਟ ਦੇ ਏਰੀਆ ਵਿਚ 1 ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਇਸ ਗਿਰੋਹ ਦੇ ਗ੍ਰਿਫਤਾਰ ਹੋਣ ਨਾਲ ਰਾਤ ਸਮੇਂ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਏਗੀ । ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

