ਪਟਿਆਲਾ

ਗੁੰਮਰਾਹ ਕਰਕੇ ਵੋਟ ਹਾਸਲ ਕਰਨ ਵਾਲਿਆਂ ਦੀ ਲੋਕ ਪਰਖ ਕਰਨ : ਸ਼ਮਿੰਦਰ ਕੌਰ

ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ਼ਮਿੰਦਰ ਕੌਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ।

ਇਸ ਦੌਰਾਨ ਉਮੀਦਵਾਰ ਸ਼ਮਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੰਜਾਬ ਪਾਰਟੀ 2017 ਦੀਆਂ ਚੋਣਾਂ ‘ਚ ਹੋਰਨਾਂ ਪਾਰਟੀਆਂ ਵੱਲੋਂ ਵੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ‘ਚ ਆਈ ਹੈ ਤਾਂ ਜੋ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਹੁਣ ਤੱਕ ਲੰਮੇ ਸਮੇਂ ਤੋਂ ਰਾਜ ਕਰਦੀਆਂ ਸਰਕਾਰਾਂ ਸੂਬੇ ਦੀਆਂ ਜਨਤਾਂ ਨੂੰ ਕਿਸ ਤਰ੍ਹਾਂ ਗੁੰਮਰਾਹ ਕਰਕੇ ਵੋਟ ਹਾਸਲ ਕਰਕੇ ਸੱਤਾ ਹਾਸਲ ਕਰਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਵੱਖ ਵੱਖ ਹਲਕਿਆਂ ‘ਚ ਉਤਾਰੇ ਗਏ ਉਮੀਦਵਾਰਾਂ ਲਈ ਪ੍ਰੋਗਰਾਮ ਉਲੀਕਿਆ, ਜੋ ਪਟਿਆਲਾ ਵਿਖੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਜਲਦ ਆਉਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਦੇ ਵੀ ਉਸ ਸੱਚ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ, ਜੋ ਦੋਸ਼ ਉਨ੍ਹਾਂ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ‘ਤੇ ਲਗਾਏ ਹਨ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੇ ਆਪ ਪਾਰਟੀ ਨੂੰ ਪੈਰਾਂ ਸਿਰ ਕਰਨ ਲਈ ਸਖਤ ਮਿਹਨਤ ਕਰਕੇ ਇਥੇ ਤੱਕ ਪਹੁੰਚਾਇਆ, ਪਰ ਹੋਰਨਾਂ ਲੀਡਰਾਂ ਨੂੰ ਅੱਗੇ ਲਿਆਉਣ ਕਾਰਨ ਆਪ ਪਾਰਟੀ ਪਾਰਦਰਸ਼ਤਾ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਨਾਲ ਲੈ ਕੇ ਨਹੀ ਚੱਲ ਸਕੀ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ ਕਿ ਆਪ ਨਾਲ ਸਿਪਾਹੀ ਬਣ ਕੇ ਕੰਮ ਕਰਨ ਵਾਲੇ ਲੋਕ ਪਾਰਟੀ ਨੂੰ ਛੱਡ ਕੇ ਆਪਣਾ ਪੰਜਾਬ ਪਾਰਟੀ ਨਾਲ ਜੁੜ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ ਲੋਕ ਵੋਟ ਪਾਉਣ ਵਾਲੇ ਸਹੀ ਮਾੜੇ ਦੀ ਪਹਿਚਾਣ ਕਰਕੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਨੂੰ ਵੋਟ ਕਰਨ ਤਾਂ ਹਲਕਾ ਦਿਹਾਤੀ ਦੀ ਨੁਹਾਰ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਪਰਖ ਕੇ ਵੇਖ ਲਿਆ ਹੈ, ਜੇ ਇਸ ਵਾਰ ਲੋਕ ਮੈਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਤਾਂ ਵਿਕਾਸ ਪੱਖ ਤੋ ਹਲਕਾ ਦਿਹਾਤੀ ਪਟਿਆਲਾ ਜ਼ਿਲ੍ਹੇ ‘ਚੋਂ ਮੋਹਰੀ ਹੋਵੇਗਾ।

Leave a Reply

Your email address will not be published. Required fields are marked *