ਚੋਣ ਕਮਿਸ਼ਨ ਵੱਲੋਂ ਪਟਿਆਲਾ ਵਿੱਚ 8 ਚੋਣ ਆਬਜਰਵਰ ਤਾਇਨਾਤ
*4 ਜਨਰਲ, 3 ਖਰਚਾ ਤੇ ਇੱਕ ਪੁਲਿਸ ਆਬਜਰਵਰ ਪਟਿਆਲਾ ਪੁਜੇ
ਪਟਿਆਲਾ, 18 ਜਨਵਰੀ (ਮਧੂਸਾਰ ਬਿਊਰੋ)
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ 2017 ਸਬੰਧੀ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਤੇ ਨਿਗਰਾਨੀ ਰੱਖਣ ਲਈ 8 ਆਬਜਰਵਰ ਤਾਇਨਾਤ ਕੀਤੇ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪਟਿਆਲਾ ਵਿਖੇ 4 ਜਨਰਲ ਆਬਜਰਵਰ, 3 ਖਰਚਾ ਆਬਜਰਵਰ ਤੇ ਇੱਕ ਪਿਲਸ ਆਬਜਰਵਰ ਤਾਇਨਾਤ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਈ ਵੀ ਵਿਅਕਤੀ ਵਿਧਾਨ ਸਭਾ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਇਹਨਾਂ ਚੋਣ ਆਬਜਰਵਰਾਂ ਨਾਲ ਤਾਲਮੇਲ ਕਰ ਸਕਦਾ ਹੈ। ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ 2000 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਸੋਰਵ ਬਾਬੂ ਨੂੰ 109 ਨਾਭਾ ਅਤੇ 110 ਪਟਿਆਲਾ ਦਿਹਾਤੀ ਦਾ ਚੋਣ ਆਬਜਰਵਰ ਲਗਾਇਆ ਗਿਆ ਹੈ, ਜਿਹਨਾਂ ਨਾਲ ਮੋਬਾਇਲ ਨੰਬਰ 94641-25497 ‘ਤੇ ਇਹਨਾਂ ਹਲਕਿਆਂ ਦੀ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 111 ਰਾਜਪੁਰਾ ਅਤੇ 113 ਘਨੌਰ ਹਲਕੇ ਲਈ 2002 ਬੈਚ ਦੇ ਆਈ.ਏ. ਐਸ. ਅਧਿਕਾਰੀ ਸ਼੍ਰੀ ਸ਼ਮੀਰ ਵਰਮਾ ਆਬਜਰਵਰ ਹੋਣਗੇ ਅਤੇ ਉਹਨਾਂ ਨਾਲ ਮੋਬਾਇਲ ਨੰਬਰ 94641-25649 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਦਕਿ 114 ਸਨੌਰ ਅਤੇ 115 ਪਟਿਆਲਾ (ਸ਼ਹਿਰੀ) ਦਾ ਆਬਜਰਵਰ 1998 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਐਸ.ਕੇ. ਵਸ਼ਿਸ਼ਟ ਨੂੰ ਲਗਾਇਆ ਗਿਆ ਹੈ। ਜਿਹਨਾਂ ਦਾ ਸੰਪਰਕ ਨੰਬਰ 94641-25763 ਹੈ।
ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 116 ਸਮਾਣਾ ਤੇ 117 ਸ਼ਤਰਾਣਾ ਲਈ 2002 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਜੈ ਪ੍ਰਕਾਸ਼ ਸਾਗਰ ਆਬਜਰਵਰ ਲਗਾਏ ਗਏ ਹਨ, ਇਹਨਾਂ ਦਾ ਸੰਪਰਕ ਨੰਬਰ 94641-25956 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ਼੍ਰੀ ਗਰੀਬ ਦਾਸ ਨੂੰ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਾਰੇ ਹਲਕਿਆਂ ਲਈ ਪੁਲਿਸ ਆਬਜਰਵਰ ਤਾਇਨਾਤ ਕੀਤਾ ਗਿਆ ਹੈ। ਜਿਹਨਾਂ ਨਾਲ ਅਮਨ ਤੇ ਕਾਨੂੰਨ ਦੀ ਵਿਵਸਥਾ ਸਬੰਧੀ ਕਿਸੇ ਵੀ ਸ਼ਿਕਾਇਤ ਬਾਰੇ ਉਹਨਾਂ ਦੇ ਮੋਬਾਇਲ ਨੰਬਰ 94641-25976 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਉਮਦੀਵਾਰ ਦੇ ਖਰਚਿਆਂ ‘ਤੇ ਵਿੱਤੀ ਮਾਮਲਿਆਂ ‘ਤੇ ਨਜ਼ਰ ਰੱਖਣ ਲਈ ਪਟਿਆਲਾ ਜ਼ਿਲ੍ਹੇ ਵਿੱਚ 3 ਖਰਚਾ ਆਬਜਰਵਰ ਵੀ ਤਾਇਨਾਤ ਕੀਤੇ ਹਨ, ਉਹਨਾਂ ਵਿੱਚ 2005 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ਼੍ਰੀ ਡੀ.ਐਸ.ਮੀਨਾ 109 ਨਾਭਾ, 110 ਪਟਿਆਲਾ ਦਿਹਾਤੀ ਤੇ 115 ਪਟਿਆਲਾ ਸ਼ਹਿਰੀ ‘ਤੇ ਨਜ਼ਰ ਰੱਖਣਗੇ ਅਤੇ ਉਹਨਾਂ ਨਾਲ ਮੋਬਾਇਲ ਨੰਬਰ 94641-26354 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
111 ਰਾਜਪੁਰਾ ਤੇ 113 ਘਨੌਰ ਹਲਕੇ ਲਈ 2005 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ਼੍ਰੀ ਅਵੀਰਾਮਾ ਕਾਰਤੀਕੇਨ ਨੂੰ ਖਰਚਾ ਆਬਜਰਵਰ ਲਗਾਇਆ ਗਿਆ ਹੈ। ਜਿਹਨਾਂ ਨਾਲ ਮੋਬਾਇਲ ਨੰਬਰ 94641-26374 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 114 ਸਨੌਰ, 116 ਸਮਾਣਾ ਤੇ 117 ਸ਼ਤਰਾਣਾ ਵਿਧਾਨ ਸਭਾ ਹਲਕੇ ਲਈ 2008 ਬੈਚ ਦੇ ਇੰਡੀਅਨ ਆਡਿਟ ਅਕਾਂਊਟ ਸਰਵਿਸ ਅਧਿਕਾਰੀ ਸ਼੍ਰੀ ਏ.ਕੇ ਜੋਸ਼ੀ ਨੂੰ ਖਰਚਾ ਆਬਜਰਵਰ ਲਗਾਇਆ ਗਿਆ ਹੈ, ਜਿਹਨਾਂ ਨਾਲ ਮੋਬਾਇਲ ਨੰਬਰ 94641-26359 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

